Breaking News
Home / ਦੁਨੀਆ / ਕਰੋਨਾ ਵੈਕਸੀਨ ਬਣਾਉਣ ‘ਚ ਰੂਸ ਨੇ ਮਾਰੀ ਬਾਜ਼ੀ

ਕਰੋਨਾ ਵੈਕਸੀਨ ਬਣਾਉਣ ‘ਚ ਰੂਸ ਨੇ ਮਾਰੀ ਬਾਜ਼ੀ

ਰੂਸ ਦੇ ਰਾਸ਼ਟਰਪਤੀ ਪੂਤਿਨ ਦੀ ਬੇਟੀ ਨੂੰ ਕਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ
ਕਰੋਨਾ ਵੈਕਸੀਨ ਬਣਨ ਸਾਰ ਸ਼ੱਕ ਦੇ ਦਾਇਰੇ ‘ਚ ਆਈ
ਮਾਸਕੋ/ਬਿਊਰੋ ਨਿਊਜ਼ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਐਲਾਨ ਕੀਤਾ ਕਿ ਰੂਸ ਨੇ ਕੋਵਿਡ -19 ਖਿਲਾਫ਼ ਪਹਿਲੀ ਵੈਕਸੀਨ ‘ਸਪੂਤਨਿਕ V’ ਤਿਆਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਤੋਂ ਇਲਾਵਾ ਇਸ ਮਹਾਮਾਰੀ ਖ਼ਿਲਾਫ਼ ਮਜ਼ਬੂਤ ਰੋਗ ਪ੍ਰਤੀਰੋਧੀ ਸਮਰੱਥਾ ਤਿਆਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਧੀ ਨੂੰ ਪਹਿਲਾਂ ਹੀ ਇਹ ਵੈਕਸੀਨ ਦਿੱਤੀ ਜਾ ਚੁੱਕੀ ਹੈ। ਪੂਤਿਨ ਨੇ ਇਹ ਦਾਅਵਾ ਇੱਕ ਸਰਕਾਰੀ ਮੀਟਿੰਗ ਦੌਰਾਨ ਕੀਤਾ ਅਤੇ ਇਸ ਨੂੰ ‘ਵਿਸ਼ਵ ਲਈ ਇੱਕ ਬਹੁਤ ਮਹੱਤਵਪੂਰਨ ਕਦਮ’ ਦੱਸਿਆ। ਇਸ ਦੌਰਾਨ ਇਸ ਗੱਲ ‘ਤੇ ਵੀ ઠਬਹਿਸ ਛਿੜ ਪਈ ਹੈ ਕਿ ਜਿੰਨੀ ਤੇਜ਼ੀ ਨਾਲ ਕਰੋਨਾ ਵਾਇਰਸ ਨਾਲ ਨਜਿੱਠਣ ઠਲਈ ਦਵਾਈ ‘ਸਪੂਤਨਿਕ V’ ਬਣਾਈ ਗਈ ਹੈ, ਉਸ ਨੇ ਕਈ ਮੋਹਰੀ ਕੰਪਨੀਆਂ ਆਕਸਫੋਰਡ ઠਸਟਰਾਜੈਂਸਾ, ਮੌਡੇਰਨਾ ਤੇ ਪਫਿਜ਼ਰ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਸ ਗੱਲ ‘ਤੇ ਵੀ ઠਬਹਿਸ ਹੋ ਰਹੀ ਹੈ ਕਿ ਇਹ ਵੈਕਸੀਨ ਲੋਕਾਂ ਦੀ ਜਾਨ ઠਨੂੰ ਖ਼ਤਰੇ ਵਿਚ ਪਾ ਸਕਦੀ ਹੈ। ઠਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਵੈਕਸੀਨ ਦੇ ਟਰਾਇਲ ਵਿਚ ਕਈ ਸਾਲ ਲੱਗ ਜਾਂਦੇ ਹਨ ਤੇ ਸਰਕਾਰ ਨੇ ਦੋ ਮਹੀਨਿਆਂ ਵਿਚ ਹੀ ਸਾਰੀ ਪ੍ਰਕਿਰਿਆ ਪੂਰੀ ਕਰ ਦਿੱਤੀ ਹੈ। ਦੂਜੇ ਪਾਸੇ, ਰੂਸ ਦਾ ਦਾਅਵਾ ਹੈ ਕਿ ਇਹ ਸਭ ਇਸ ਲਈ ਜਲਦੀ ਸੰਭਵ ਹੋ ਸਕਿਆ ਕਿਉਂਕਿ ਇਸਦੇ ਕੋਵਿਡ-19 ਉਮੀਦਵਾਰ ਨੇ ‘ਮਿਡਲ ਈਸਟ ਰੈਸਪੀਰੇਟਰੀ ਡਿਸੀਜ਼’ (ਐੱਮਈਆਰਐੱਸ) ਦੀ ਟੈਸਟਿੰਗ (ਜੋ ਇੱਕ ਕਰੋਨਾ ਵਾਇਰਸ ਕਿਸਮ ਤੋਂ ਹੀ ਪੈਦਾ ਹੋਈ ਸੀ) ਵਿੱਚ ਵੀ ਹਿੱਸਾ ਲਿਆ ਸੀ ਤੇ ਜਿਸ ਬਾਰੇ ਪਹਿਲਾਂ ਹੀ ਕਾਫ਼ੀ ਟੈਸਟਿੰਗ ਹੋ ਚੁੱਕੀ ਹੈ। ਪੂਤਿਨ ਨੇ ઠਕਰੋਨਾ ਵਾਇਰਸ ਖ਼ਿਲਾਫ਼ ਇਹ ਵੈਕਸੀਨ ਤਿਆਰ ਕਰਨ ਵਿਚ ਲੱਗੇ ਸਾਰੇ ਵਿਅਕਤੀਆਂ ਦਾ ਧੰਨਵਾਦ ઠਕਰਦਿਆਂ ਆਸ ਪ੍ਰਗਟਾਈ ઠਕਿ ਰੂਸ ਜਲਦੀ ਹੀ ਇਸ ਵੈਕਸੀਨ ਦਾ ਵੱਡੇ ਪੱਧਰ ‘ਤੇ ਉਤਪਾਦਨ ਕਰਨ ઠਯੋਗ ਹੋਵੇਗਾ। ਇਸ ਦੌਰਾਨ ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇ ਦੱਸਿਆ ਕਿ ਇਹ ઠਵੈਕਸੀਨ ਗਮਾਲੀਆ ਰਿਸਰਚ ਇੰਸਟੀਚਿਊਟ ਤੇ ਰੂਸ ਦੇ ਰੱਖਿਆ ਮੰਤਰਾਲੇ ਨੇ ਇਕੱਠਿਆਂ ਬਣਾਈ ઠਹੈ। ਇਸ ਵੈਕਸੀਨ ਵਿਚ ਦੋ ਵੱਖ-ਵੱਖਰੇ ਇੰਜੈਕਸ਼ਨ ਸ਼ਾਮਲ ਹਨ, ਜੋ ਇਸ ਵਾਇਰਸ ਖ਼ਿਲਾਫ਼ ਲੜਨ ઠਲਈ ਲੰਮੇ ਸਮੇਂ ਤੱਕ ਰੋਗ ਪ੍ਰਤੀਰੋਧੀ ਸਮਰੱਥਾ ਵਧਾਉਂਦੇ ਹਨ।
ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੁੱਕੇ ਸਵਾਲ
ਰੂਸ ਭਾਵੇਂ ਇਸ ਵੈਕਸੀਨ ਨੂੰ ਸਫ਼ਲ ਦੱਸ ਰਿਹਾ ਹੈ ਪਰ ਅਮਰੀਕਾ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਤੇ ਮਾਹਿਰਾਂ ਨੇ ਇਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਮਾਹਿਰਾਂ ਅਨੁਸਾਰ ਤੀਜੇ ਪੜਾਅ ਦੇ ਟਰਾਇਲ ਤੋਂ ਪਹਿਲਾਂ ਹੀ ਇਸ ਦੀ ਰਜਿਸਟ੍ਰੇਸ਼ਨ ਠੀਕ ਨਹੀਂ ਹੈ, ਕਿਉਂਕਿ ਇਸ ਟਰਾਇਲ ਨੂੰ ਕਈ ਮਹੀਨਿਆਂ ਦਾ ਸਮਾਂ ਲੱਗਦਾ ਹੈ ਤੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਦਾਅ ‘ਤੇ ਲੱਗੀ ਹੁੰਦੀ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਰੂਸ ਨੂੰ ਦਵਾਈ ਬਣਾਉਣ ਲਈ ਸਾਰੇ ਨਿਯਮਾਂ ਦੀ ਪਾਲਣਾ ਕਰਨ ਲਈ ਕਹਿ ਚੁੱਕਾ ਹੈ ਜਦੋਂ ਕਿ ਬਰਤਾਨੀਆ ਨੇ ਰੂਸ ਵਲੋਂ ਬਣਾਈ ਵੈਕਸੀਨ ਵਰਤਣ ਤੋਂ ਪਹਿਲਾਂ ਹੀ ਨਾਂਹ ਕਰ ਦਿੱਤੀ ਹੈ।
ਭਾਰਤ ਸਮੇਤ 20 ਦੇਸ਼ ਰੂਸ ਤੋਂ ਖ਼ਰੀਦਣਗੇ ਵੈਕਸੀਨ
ਨਵੀਂ ਦਿੱਲੀ : ਰੂਸੀ ਵੈਕਸੀਨ ਨੂੰ ਲੈ ਕੇ ਭਾਰਤ ਸਮੇਤ ਦੁਨੀਆ ਭਰ ਦੇ 20 ਦੇਸ਼ਾਂ ਨੇ ਰੁਚੀ ਦਿਖਾਈ ਹੈ। ਰੂਸੀ ਕਰੋਨਾ ਵੈਕਸੀਨ ਨੂੰ ਲੈ ਕੇ ਬਣਾਈ ਗਈ ਵੈੱਬਸਾਈਟ ‘ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ, ਯੂ. ਏ. ਈ., ਸਾਊਦੀ ਅਰਬ, ਇੰਡੋਨੇਸ਼ੀਆ, ਫਿਲੀਪੀਨਸ, ਬ੍ਰਾਜ਼ੀਲ ਤੇ ਮੈਕਸੀਕੋ ਨੇ ਰੂਸ ਦੀ ਵੈਕਸੀਨ ਨੂੰ ਖ਼ਰੀਦਣ ਦੀ ਗੱਲ ਕੀਤੀ ਹੈ। ਇਸ ਵੈਕਸੀਨ ਦੇ 20 ਕਰੋੜ ਡੋਜ਼ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿਚੋਂ 3 ਕਰੋੜ ਸਿਰਫ਼ ਰੂਸੀ ਲੋਕਾਂ ਲਈ ਹੋਵੇਗੀ। ਰੂਸੀ ਕੋਰੋਨਾ ਵੈਕਸੀਨ ਪ੍ਰੀਯੋਜਨਾ ਲਈ ਫ਼ੰਡ ਮੁਹੱਈਆ ਕਰਵਾਉਣ ਵਾਲੀ ਸੰਸਥਾ ਰਸ਼ੀਅਨ ਡਾਇਰੈਕਟ ਫ਼ੰਡ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਸ ਵੈਕਸੀਨ ਦਾ ਉਤਪਾਦਨ ਭਾਰਤ, ਦੱਖਣੀ ਕੋਰੀਆ, ਬ੍ਰਾਜ਼ੀਲ, ਸਾਊਦੀ ਅਰਬ, ਤੁਰਕੀ ਅਤੇ ਕਿਊਬਾ ਵਿਚ ਕੀਤਾ ਜਾਵੇਗਾ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵੈਕਸੀਨ ਦੇ ਤੀਜੇ ਪੜਾਅ ਦਾ ਟਰਾਇਲ ਸਾਊਦੀ ਅਰਬ, ਯੂ. ਏ. ਈ. ਬ੍ਰਾਜ਼ੀਲ, ਭਾਰਤ ਤੇ ਫਿਲਪੀਨਸ ਸਮੇਤ ਕਈ ਦੇਸ਼ਾਂ ਵਿਚ ਕੀਤੇ ਜਾਣ ਦੀ ਯੋਜਨਾ ਹੈ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …