16.9 C
Toronto
Sunday, September 6, 2026
spot_img
HomeਕੈਨੇਡਾFrontਹਰਿਆਣਾ ਸਰਕਾਰ ਦੇ ਮੰਤਰੀ ਸੰਦੀਪ ਸਿੰਘ ਦੀਆਂ ਵਧਣਗੀਆਂ ਮੁਸ਼ਕਿਲਾਂ

ਹਰਿਆਣਾ ਸਰਕਾਰ ਦੇ ਮੰਤਰੀ ਸੰਦੀਪ ਸਿੰਘ ਦੀਆਂ ਵਧਣਗੀਆਂ ਮੁਸ਼ਕਿਲਾਂ

ਹਰਿਆਣਾ ਸਰਕਾਰ ਦੇ ਮੰਤਰੀ ਸੰਦੀਪ ਸਿੰਘ ਦੀਆਂ ਵਧਣਗੀਆਂ ਮੁਸ਼ਕਿਲਾਂ

ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ’ਚ ਦਾਖਲ ਕੀਤੀ ਗਈ ਚਾਰਜਸ਼ੀਟ ਤੋਂ ਹੋਇਆ ਖੁਲਾਸਾ

ਹਰਿਆਣਾ ਸਰਕਾਰ ਦੇ ਮੰਤਰੀ ਸੰਦੀਪ ਸਿੰਘ ਦੀਆਂ ਵਧਣਗੀਆਂ ਮੁਸ਼ਕਿਲਾਂ

ਚੰਡੀਗੜ੍ਹ/ਬਿਊਰੋ ਨਿਊਜ਼ : ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ਵਿਚ ਘਿਰੇ ਹਰਿਆਣਾ ਸਰਕਾਰ ਦੇ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸੰਦੀਪ ਸਿੰਘ ਖਿਲਾਫ਼ ਚੰਡੀਗੜ੍ਹ ਪੁਲਿਸ ਕੋਲ ਕਈ ਅਹਿਮ ਸਬੂਤ ਹਨ ਜਿਨ੍ਹਾਂ ਦਾ ਖੁਲਾਸਾ ਚੰਡੀਗੜ੍ਹ ਪੁਲਿਸ ਵੱਲੋਂ ਅਦਾਲਤ ਵਿਚ ਦਾਖਲ ਕੀਤੀ ਗਈ ਚਾਰਜਸ਼ੀਟ ਤੋਂ ਹੋਇਆ ਹੈ। ਦਾਖਲ ਕੀਤੀ ਗਈ ਚਾਰਜਸ਼ੀਟ ਵਿਚ ਇਕ ਗੱਲ ਸਪੱਸ਼ਟ ਹੈ ਕਿ ਸੰਦੀਪ ਸਿੰਘ ਨੇ ਐਸਆਈਟੀ ਨੂੰ ਜੋ ਬਿਆਨ ਦਿੱਤੇ ਹਨ, ਉਨ੍ਹਾਂ ਵਿਚੋਂ ਕਈ ਗੱਲਾਂ ਚਾਰਜਸ਼ੀਟ ਨਾਲ ਮੇਲ ਨਹੀਂ ਖਾਂਦੀਆਂ। ਮੰਤਰੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਪੀੜਤਾ ਨਾਲ ਉਨ੍ਹਾਂ ਦੇ ਪਰਸਨਲ ਰਿਲੇਸ਼ਨ ਨਹੀਂ ਸਨ ਜਦਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦਰਮਿਆਨ ਰਿਸ਼ਤੇ ਪ੍ਰੋਫੈਸ਼ਨਲ ਰਿਸ਼ਤੇ ਨਾਲੋਂ ਵੀ ਕਿਤੇ ਅੱਗੇ ਸੀ। ਮੰਤਰੀ ਸੰਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਪੀੜਤਾ ਸਿਰਫ਼ 15 ਮਿੰਟ ਦੇ ਲਈ ਉਨ੍ਹਾਂ ਦੇ ਮੇਨ ਦਫ਼ਤਰ ਦੇ ਕੈਬਿਨ ਵਿਚ ਮਿਲੀ ਸੀ। ਜਦਕਿ ਪੀੜਤਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਸੀ ਕਿ ਸੰਦੀਪ ਸਿੰਘ ਉਸ ਨੂੰ ਕਮਰੇ ’ਚ ਲੈ ਕੇ ਗਿਆ ਸੀ, ਜਿੱਥੇ ਉਸ ਦੇ ਨਾਲ ਸਰੀਰਕ ਛੇੜਛਾੜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਉਹ ਉਨ੍ਹਾਂ ਦੇ ਘਰ ਦੇ ਵਾਸ਼ਰੂਮ ’ਚ ਵੀ ਗਈ ਸੀ। ਇਸ ਲਈ ਜਦੋਂ ਪੁਲਿਸ ਨੇ ਪੀੜਤਾ ਨੂੰ ਕ੍ਰਾਈਮ ਸੀਨ ਰੀਕ੍ਰਿਏਸ਼ਨ ਦੇ ਲਈ ਮੰਤਰੀ ਦੇ ਘਰ ਬੁਲਾਇਆ ਗਿਆ ਤਾਂ ਉਸ ਨੇ ਮੰਤਰੀ ਦੇ ਮੇਨ ਦਫ਼ਤਰ, ਸਾਈਡ ਰੂਮ, ਬੈਡਰੂਮ ਆਦਿ ਦੀ ਲੋਕੇਸ਼ਨ ਸਹੀ-ਸਹੀ ਦੱਸ ਦਿੱਤੀ ਸੀ।

RELATED ARTICLES
POPULAR POSTS