Breaking News
Home / Uncategorized / ਸਭ ਤੋਂ ਉੱਚੇ ਤਿਰੰਗੇ ਦੀ ਸੰਭਾਲ ਕਰਨੀ ਪ੍ਰਬੰਧਕਾਂ ਲਈ ਬਣੀ ਸਮੱਸਿਆ

ਸਭ ਤੋਂ ਉੱਚੇ ਤਿਰੰਗੇ ਦੀ ਸੰਭਾਲ ਕਰਨੀ ਪ੍ਰਬੰਧਕਾਂ ਲਈ ਬਣੀ ਸਮੱਸਿਆ

ਮਹੀਨੇ ਵਿਚ ਚਾਰ ਵਾਰ ਫਟ ਚੁੱਕਾ ਹੈ ਤਿਰੰਗਾ ਝੰਡਾ
ਅੰਮ੍ਰਿਤਸਰ/ਬਿਊਰੋ ਨਿਊਜ਼
ਅਟਾਰੀ ਸਰਹੱਦ ‘ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਸਥਾਪਤ ਕੀਤਾ ਗਿਆ ਹੈ ਪਰ ਵਧੇਰੇ ਉਚਾਈ ਕੌਮੀ ਝੰਡੇ ਦਾ ਕੱਪੜਾ ਕਈ ਵਾਰ ਫਟ ਚੁੱਕਾ ਹੈ। ਇਸ ਦੀ ਸਾਂਭ ਸੰਭਾਲ ਪ੍ਰਬੰਧਕਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਡਿਪਟੀ ਕਮਿਸ਼ਨਰ ਨੇ ਪੰਜਾਬ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ઠਸਥਿਤੀ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਇਸ ਬਾਰੇ ਰਾਇ ਮੰਗੀ ਹੈ। ਉਨ੍ਹਾਂ ਲਿਖਿਆ ਕਿ ਕੌਮੀ ਝੰਡੇ ਨੂੰ ਮੁੜ ਚੜ੍ਹਾਉਣ ਤੋਂ ਪਹਿਲਾਂ ਤਕਨੀਕੀ ਮਾਹਿਰਾਂ ਦੀ ਕਮੇਟੀ ਬਣਾ ਕੇ ਇਸ ਸਬੰਧੀ ਰਾਇ ਲਈ ਜਾਵੇ ਅਤੇ ਉਸ ਅਨੁਸਾਰ ਹੀ ਝੰਡਾ ਮੁੜ ਲਹਿਰਾਉਣ ਦਾ ਫੈਸਲਾ ਲਿਆ ਜਾਵੇ। ਪੰਜ ਮਾਰਚ ઠਨੂੰ ਸਥਾਪਤ ਕੀਤਾ ਗਿਆ ਇਹ ਸਭ ਤੋਂ ਉੱਚਾ ਝੰਡਾ ਇਕ ਮਹੀਨੇ ਵਿਚ ਚਾਰ ਵਾਰ ਫਟ ਚੁੱਕਾ ਹੈ ਅਤੇ ਹੁਣ ਵੀ ਕੁਝ ਦਿਨਾਂ ਤੋਂ ਪੋਲ ਤਿਰੰਗੇ ਤੋਂ ਸੱਖਣਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਨਗਰ ਸੁਧਾਰ ਟਰੱਸਟ ਵੱਲੋਂ ਇਸ ਦਾ ਆਕਾਰ 120 ਤੇ 80 ਫੁੱਟ ਤੋਂ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਰ ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਮੱਸਿਆ ਨੂੰ ਗ੍ਰਹਿ ਵਿਭਾਗ ਕੋਲ ਭੇਜ ਦਿੱਤਾ ਹੈ ਤਾਂ ਜੋ ਇਸ ਦਾ ਠੋਸ ਹੱਲ ਲੱਭਿਆ ਜਾ ਸਕੇ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਇਹ ਪੱਤਰ ਪੰਜਾਬ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਸੁਧਾਰ ਟਰੱਸਟ ਰਾਹੀਂ ਅਟਾਰੀ ਸਰਹੱਦ ਵਿਖੇ 5 ਮਾਰਚ 2017 ਨੂੰ 105 ਮੀਟਰ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ। ਇਸ ਝੰਡੇ ઠਦਾ ਆਕਾਰ 120 ਤੇ 80 ਫੁੱਟ ਹੈ। ਇਹ ਰਾਸ਼ਟਰੀ ਝੰਡਾ ‘ਦਿ ਫਲੈਗ ਕੰਪਨੀ’ ਮੁੰਬਈ ਵੱਲੋਂ ਸਪਲਾਈ ਕੀਤਾ ਜਾਂਦਾ ਹੈ, ਜਿਸ ‘ਤੇ ਕਰੀਬ ਇਕ ਲੱਖ ਰੁਪਏ ਖਰਚ ਆਉਂਦਾ ਹੈ। ਇਕ ਮਹੀਨੇ ਦੌਰਾਨ ਹੀ ਇਹ ਚਾਰ ਵਾਰ ਹਵਾ ਦੇ ਦਬਾਅ ਤੇ ਵੱਡੇ ਆਕਾਰ ਕਾਰਨ ਫਟ ਚੁੱਕਾ ਹੈ। ਕੌਮੀ ਝੰਡੇ ਦੇ ਫਟਣ ਕਾਰਨ ਅਟਾਰੀ ਸਰਹੱਦ ‘ਤੇ ਰੋਜ਼ਾਨਾ ਜਾਣ ਵਾਲੇ ਸੈਲਾਨੀਆਂ ਦੀ ਭਾਵਨਾਵਾਂ ਨੂੰ ਵੀ ਠੇਸ ਪੁੱਜਦੀ ਹੈ ਅਤੇ ਇਹ ਮਾਮਲਾ ਖ਼ਬਰਾਂ ਵਿੱਚ ਆਉਣ ਕਾਰਨ ਸਰਕਾਰ ਦੀ ਸਾਖ ਨੂੰ ਵੀ ਧੱਕਾ ਲੱਗਦਾ ਹੈ।

Check Also

ਕੇਂਦਰ ਸਰਕਾਰ ਵੱਲੋਂ ਆਈਏਐੱਸ ਪਰਮਪਾਲ ਕੌਰ ਦਾ ਅਸਤੀਫਾ ਮਨਜ਼ੂਰ

ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਹਨ ਪਰਮਪਾਲ ਕੌਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਲੋਕ ਸਭਾ …