ਹਾਂਗਕਾਂਗ : 15 ਸਾਲ ਦਾ ਤਕਦੀਰ ਸਿੰਘ ਉਸ ਵੇਲੇ ਸੁਰਖੀਆਂ ਵਿਚ ਆ ਗਿਆ ਜਦੋਂ ਉਸ ਨੇ ਈ-1 ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ 37 ਸਾਲ ਦੇ ਅਮੀਗੋ ਚੋਈ ਨੂੰ ਪਛਾੜ ਦਿਤਾ। ਤਕਦੀਰ ਸਿੰਘ ਦੀ ਲਿਆਕਤ ਵੇਖ ਕੇ ਹਰ ਕੋਈ ਉਸ ਦੀ ਪਿੱਠ ਥਾਪੜ ਰਿਹਾ ਸੀ। ਹਾਂਗਕਾਂਗ ਵਿਚ ਹੋਈ ਇਸ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਤਕਦੀਰ ਸਿੰਘ ਦੀ ਜਿੱਤ ਨੇ ਦੁਨੀਆਂ ਭਰਦੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਵਿਚ ਬਣਾ ਦਿਤੀ।ઠ ਮੈਚ ਤੋਂ ਬਾਅਦ ਤਕਦੀਰ ਸਿੰਘ ਨੇ ਦਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਖ਼ਤ ਮਿਹਨਤ ਕਰ ਰਿਹਾ ਸੀ ਜਿਸ ਦੇ ਨਤੀਜੇ ਵਜੋਂ ਹਾਂਗਕਾਂਡ ਦਾ ਹੀ ਨਹੀਂ ਸਗੋਂ ਈ-1 ਚੈਂਪੀਅਨਸ਼ਿਪ ਦਾ ਚੋਟੀ ਦਾ ਮੁੱਕੇਬਾਜ਼ ਬਣਨ ਵਿਚ ਕਾਮਯਾਬ ਰਿਹਾ।ઠਤਕਦੀਰ ਸਿੰਘ ਦੇ ਮੈਚ ਵਾਲੀ ਵੀਡੀਉ ਸੋਸ਼ਲ ਮੀਡੀਆ ‘ਤੇ ਵੀ ਬੇਹੱਦ ਪਸੰਦ ਕੀਤੀ ਜਾ ਰਹੀ ਹੈ। ਤਕਦੀਰ ਸਿੰਘ ਦੀ ਸਫ਼ਲਤਾ ਇਕ ਪਹਿਲੂ ਇਹ ਵੀ ਹੈ ਕਿ ਉਸ ਨੇ ਸਿੱਖੀ ਪਛਾਣ ਨੂੰ ਬਰਕਰਾਰ ਰੱਖਦਿਆਂ ਮੁੱਕੇਬਾਜ਼ੀ ਵਿਚ ਮੱਲਾਂ ਮਾਰੀਆਂ।
Check Also
ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਵਾਗਤ ਕੀਤਾ ਚੰਡੀਗੜ੍ਹ/ਬਿਊਰੋ ਨਿਊਜ਼ : ਕਿਰਤੀ ਕਿਸਾਨ ਯੂਨੀਅਨ ਦੇ ਆਗੂ …