Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਨੇ ਟੋਰਾਂਟੋ ਦਾ ਲਗਾਇਆ ਟੂਰ ਅਤੇ ਮਨਾਈ ਪਿਕਨਿਕ

ਰੈੱਡ ਵਿੱਲੋ ਕਲੱਬ ਨੇ ਟੋਰਾਂਟੋ ਦਾ ਲਗਾਇਆ ਟੂਰ ਅਤੇ ਮਨਾਈ ਪਿਕਨਿਕ

ਬਰੈਂਪਟਨ/ਹਰਜੀਤ ਬੇਦੀ : ਮਨੁੱਖ ਦੀ ਇਹ ਸੁਭਾਅ ਹੈ ਕਿ ਉਹ ਰੋਜ਼ਾਨਾ ਦੀ ਜ਼ਿੰਦਗੀ ਤੋਂ ਹਟ ਕੇ ਮਨੋਰੰਜਨ ਕਰਨਾ ਚਾਹੁੰਦਾ ਹੈ। ਇਸੇ ਸੰਦਰਭ ਵਿੱਚ ਰੈੱਡ ਵਿੱਲੋ ਕਲੱਬ ਬਰੈਂਪਟਨ ਦੇ ਲੱਗਪੱਗ 100 ਮੈਂਬਰਾਂ ਨੇ ਪਿਛਲੇ ਦਿਨੀਂ ਸਰ ਕੈਸੀਮੀਰ ਜ਼ੋਵੈਕਸੀ ਪਾਰਕ ਟੋਰਾਂਟੋ ਦਾ ਟੂਰ ਲਾਇਆ ਤੇ ਇਸ ਟਰਿੱਪ ਸਮੇਂ ਮਨਾਈ ਜਾਣ ਵਾਲੀ ਪਿਕਨਿਕ ਲਈ ਸਾਂਝਾ ਲੰਗਰ ਤਿਆਰ ਕਰਨ ਲਈ ਕਲੱਬ ਦੀਆਂ ਲੇਡੀ ਮੈਂਬਰਜ਼ ਵਿੱਚ ਬਹੁਤ ਹੀ ਉਤਸ਼ਾਹ ਸੀ। ਟੂਰ ਤੋਂ ਪਹਿਲੀ ਸ਼ਾਮ ਨੂੰ ਲੰਗਰ ਲਈ ਸਮਾਨ ਵਗੈਰਾ ਦੀ ਤਿਆਰੀ ਕਰ ਲਈ ਸੀ ਅਤੇ ਟੂਰ ਵਾਲੇ ਦਿਨ ਸਵੇਰੇ ਪੰਜ ਵਜੇ ਤੋਂ ਅੱਠ ਵਜੇ ਤੱਕ ਲੰਗਰ ਜਿਸ ਵਿੱਚ ਮਟਰ ਪਨੀਰ , ਚਾਵਲ, ਫੁਲਕੇ, ਦਹੀਂ ਅਤੇ ਸਲਾਦ ਆਦਿ ਸ਼ਾਮਲ ਸੀ ਤਿਆਰ ਕਰ ਲਿਆ। ਸਵੇਰੇ 9 ਵਜੇ ਦੋ ਬੱਸਾਂ ਵਿੱਚ ਲੱਗਪੱਗ 100 ਕੁ ਮੈਂਬਰ ਸਵਾਰ ਹੋ ਕੇ ਟੋਰਾਂਟੋ ਲੇਕ ਕਿਨਾਰੇ ਖੂਬਸੂਰਤ ਪਾਰਕ ਲਈ ਰਵਾਨਾ ਹੋ ਗਏ। ਪਾਰਕ ਦੀ ਸੁੰਦਰਤਾ ਮੰਤਰ-ਮੁਗਧ ਕਰਨ ਵਾਲੀ ਸੀ। ਵਿਸ਼ਾਲ ਝੀਲ ਸਾਹਮਣੇ ਕੁਦਰਤੀ ਸੁੰਦਰਤਾ ਦਾ ਖਜਾਨਾ ਖੁੱਲ੍ਹਾ ਹੋਇਆ ਸੀ। ਘਰੋਂ ਲਿਆਂਦੀ ਚਾਹ ਵਗੈਰਾ ਪੀ ਕੇ ਮੈਂਬਰ ਵੱਖ ਵੱਖ ਟੋਲੀਆਂ ਬਣਾ ਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਇਧਰ ਉਧਰ ਘੁੰਮਣ ਲਈ ਚੱਲ ਪਏ।
ਦੁਪਹਿਰ ਸਮੇਂ ਸਾਝਾਂ ਲੰਗਰ ਛਕਣ ਲਈ ਸਾਰੇ ਜਣੇ ਸ਼ੈੱਡ ਵਿੱਚ ਇਕੱਠੇ ਹੋ ਗਏ। ਮਹਿੰਦਰ ਪੱਡਾ, ਨਰਿੰਦਰ ਕੌਰ ਬਾਜਵਾ, ਨਿਰਮਲਾ ਪਰਾਸ਼ਰ, ਇੰਦਰਜੀਤ ਗਿੱਲ, ਪਰਮਜੀਤ ਪਾਬਲਾ, ਪਰਕਾਸ਼ ਕੌਰ, ਚਾਰਨਜੀਤ ਰਾਏ, ਬੇਅੰਤ ਕੌਰ, ਗੁਰਦੇਵ ਕੌਰ ਮੱਟੂ ਅਤੇ ਸਾਥਣਾਂ ਦੁਆਰਾ ਬਣਾਇਆ ਭੋਜਨ ਬਹੁਤ ਹੀ ਸੁਆਦੀ ਸੀ ਜਿਸਦਾ ਸਭ ਨੇ ਆਨੰਦ ਮਾਣਦੇ ਹੋਏ ਭਰਪੂਰ ਸ਼ਲਾਘਾ ਕੀਤੀ। ਪੇਟ ਪੂਜਾ ਤੋਂ ਬਾਅਦ ਫਿਰ ਮਨੋਰੰਜਨ ਲਈ ਕਮਰਕੱਸੇ ਕਸ ਲਏ। ਲੇਡੀ ਮੈਂਬਰਾਂ ਨੇ ਪੰਜਾਬੀ ਲੋਕ ਨਾਚ ਗਿੱਧਾ ਅਤੇ ਬੋਲੀਆਂ ਪਾ ਕੇ ਕੈਨੇਡਾ ਵਿੱਚ ਪੰਜਾਬ ਦਾ ਰੰਗਲਾ ਵਾਤਾਵਰਨ ਪੈਦਾ ਕਰ ਦਿੱਤਾ। ਮਰਦ ਮੈਂਬਰਾਂ ਨੇ ਆਲੇ ਦੁਆਲੇ ਦੀ ਖੂਬਸੂਰਤੀ ਦਾ ਲੁਤਫ ਲਿਆ। ਮੌਸਮ ਸੁਹਾਵਣਾ ਸੀ ਤੇ ਹਲਕੀ ਬੂੰਦਾ-ਬਾਂਦੀ ਨੇ ਇਸ ਨੂੰ ਹੋਰ ਵੀ ਨਿਖਾਰ ਦਿੱਤਾ।
ਸ਼ਾਮ ਨੂੰ ਮਿਥੇ ਸਮੇਂ ਤੇ ਘਰਾਂ ਲਈ ਚਾਲੇ ਪਾ ਦਿੱਤੇ। ਸਭ ਦੇ ਚਿਹਰਿਆਂ ਤੇ ਇਸ ਟਰਿੱਪ ਅਤੇ ਪਿਕਨਿਕ ਦਾ ਆਨੰਦ ਪਰਾਪਤ ਕਰਨ ਦੀ ਖੁਸ਼ੀ ਝਲਕ ਰਹੀ ਸੀ। ਇਸ ਟੂਰ ਨੂੰ ਸਫਲ ਬਣਾਉਣ ਲਈ ਜੋਗਿੰਦਰ ਪੱਡਾ, ਅਮਰਜੀਤ ਸਿੰਘ, ਸ਼ਿਵਦੇਵ ਸਿੰਘ ਰਾਏ, ਪਰਮਜੀਤ ਬੜਿੰਗ, ਇੰਦਰਜੀਤ ਸਿੰਘ ਗਰੇਵਾਲ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ। ਕਲੱਬ ਸਬੰਧੀ ਕਿਸੇ ਵੀ ਪਰਕਾਰ ਦੀ ਜਾਣਕਾਰੀ ਲਈ ਪਰਧਾਨ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਅਮਰਜੀਤ ਸਿੰਘ 418-268-6821, ਪਰਮਜੀਤ ਬੜਿੰਗ 647-963-0331 ਜਾਂ ਸ਼ਿਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …