1.3 C
Toronto
Saturday, November 15, 2025
spot_img
Homeਪੰਜਾਬਡਾ. ਜਗਤਾਰ ਤੇ ਕ੍ਰਿਸ਼ਨ ਚੰਦਰ ਅਹੂਜਾ ਖਹਿਰਾ ਦੀ ਪਾਰਟੀ 'ਚ ਸ਼ਾਮਲ

ਡਾ. ਜਗਤਾਰ ਤੇ ਕ੍ਰਿਸ਼ਨ ਚੰਦਰ ਅਹੂਜਾ ਖਹਿਰਾ ਦੀ ਪਾਰਟੀ ‘ਚ ਸ਼ਾਮਲ

ਚੰਡੀਗੜ੍ਹ : ਸੇਵਾਮੁਕਤ ਆਈਆਰਐੱਸ ਅਧਿਕਾਰੀ ਡਾਕਟਰ ਜਗਤਾਰ ਸਿੰਘ ਅਤੇ ਕਈ ਸਿਆਸੀ ਪਾਰਟੀਆਂ ਦਾ ਸਫਰ ਕਰ ਚੁੱਕੇ ਕ੍ਰਿਸ਼ਨ ਚੰਦਰ ਅਹੂਜਾ ਹੁਣ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਦੋਵਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਡਾਕਟਰ ਜਗਤਾਰ ਸਿੰਘ ਨੇ ਕਿਹਾ ਕਿ ਉਹ ਲੋਕ ਸਭਾ ਦੀ ਚੋਣ ਅਵੱਸ਼ ਲੜਨਗੇ। ਉਨ੍ਹਾਂ ਕਿਹਾ ਕਿ ਅੱਜ ਸੁਚੱਜੇ ਢੰਗ ਨਾਲ ਪੰਜਾਬ ਦੀ ਆਵਾਜ਼ ਪਾਰਲੀਮੈਂਟ ਵਿਚ ਉਠਾਉਣ ਦੀ ਲੋੜ ਹੈ। ਸੂਤਰਾਂ ਅਨੁਸਾਰ ਜਗਤਾਰ ਸਿੰਘ ਲੋਕ ਸਭਾ ਹਲਕਾ ਫਤਿਹਗੜ੍ਹ ਤੋਂ ਚੋਣ ਲੜਨ ਦੇ ਚਾਹਵਾਨ ਹਨ। ਇਸੇ ਤਰ੍ਹਾਂ ਜਨਤਾ ਪਾਰਟੀ, ਰਾਸਟਰੀ ਜਨਤਾ ਦਲ, ਯੂਨਾਈਟਿਡ ਅਕਾਲੀ ਦਲ, ਇਨਸਾਫ ਲਹਿਰ ਆਦਿ ਵਿਚ ਲੰਮਾਂ ਸਮਾਂ ਕੰਮ ਕਰ ਚੁੱਕੇ ਕ੍ਰਿਸ਼ਨ ਚੰਦਰ ਅਹੂਜਾ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਏ। ਖਹਿਰਾ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਮਸ਼ਕਰੀਆਂ ਤੇ ਚੁਟਕਲਿਆਂ ਦੀ ਨਹੀਂ ਸਗੋਂ ਸੰਜੀਦਾ ਆਵਾਜ਼ ਦੀ ਲੋੜ ਹੈ, ਜਿਸ ਲਈ ਜਗਤਾਰ ਸਿੰਘ ਵਰਗੇ ਪੜ੍ਹੇ ਲਿਖਿਆਂ ਦੀ ਸਿਆਸੀ ਪਿੜ ਵਿੱਚ ਲੋੜ ਹੈ, ਕਿਉਂਕਿ ਬਾਦਲ ਅਤੇ ਕੈਪਟਨ ਦੇ ਪਰਿਵਾਰਾਂ ਨੇ ਪੰਜਾਬ ਦੇ ਸਾਰੇ ਵਪਾਰ ਉਪਰ ਕਬਜ਼ਾ ਕਰ ਲਿਆ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ 19 ਜਨਵਰੀ ਨੂੰ ਪਾਰਟੀ ਦੀ ਕਾਰਜਕਾਰਨੀ ਬਣਾ ਦਿੱਤੀ ਜਾਵੇਗੀ।

RELATED ARTICLES
POPULAR POSTS