6.8 C
Toronto
Tuesday, November 4, 2025
spot_img
Homeਭਾਰਤਮਹਾਰਾਸ਼ਟਰ 'ਚ ਚੋਣ ਨਤੀਜਿਆਂ ਦੇ ਇਕ ਮਹੀਨਾ ਬਾਅਦ ਵੀ ਨਹੀਂ ਬਣ ਸਕੀ...

ਮਹਾਰਾਸ਼ਟਰ ‘ਚ ਚੋਣ ਨਤੀਜਿਆਂ ਦੇ ਇਕ ਮਹੀਨਾ ਬਾਅਦ ਵੀ ਨਹੀਂ ਬਣ ਸਕੀ ਸਰਕਾਰ

ਸੰਜੇ ਰਾਊਤ ਦਾ ਕਹਿਣਾ – ਪੰਜ ਸਾਲ ਲਈ ਸ਼ਿਵ ਸੈਨਾ ਦਾ ਬਣੇਗਾ ਮੁੱਖ ਮੰਤਰੀ
ਮੁੰਬਈ/ਬਿਊਰੋ ਨਿਊਜ਼
ਮਹਾਰਸ਼ਟਰ ਵਿਚ ਵਿਧਾਨ ਸਭਾ ਦੇ ਚੋਣ ਨਤੀਜੇ ਆਇਆਂ ਨੂੰ ਇਕ ਮਹੀਨਾ ਹੋ ਗਿਆ ਹੈ, ਪਰ ਅਜੇ ਤੱਕ ਉਥੇ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ ਬਣ ਸਕੀ। ਇਸ ਬਾਰੇ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਕਿ ਪੰਜ ਸਾਲ ਲਈ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ ਅਤੇ ਐਨ.ਸੀ.ਪੀ. ਤੇ ਕਾਂਗਰਸ ਇਸ ਲਈ ਰਾਜ਼ੀ ਹੋ ਗਏ ਹਨ। ਇਸ ਦੇ ਨਾਲ ਹੀ ਭਾਜਪਾ ਨਾਲ ਸਰਕਾਰ ਬਣਾਉਣ ਦੀ ਗੱਲ ‘ਤੇ ਉਨ੍ਹਾਂ ਕਿਹਾ ਕਿ ਹੁਣ ਭਾਜਪਾ ਲਈ ਸਾਰੇ ਰਸਤੇ ਬੰਦ ਹੋ ਗਏ ਹਨ। ਰਾਊਤ ਨੇ ਕਿਹਾ ਕਿ ਜੇ ਭਾਜਪਾ ਇੰਦਰ ਦਾ ਸਿੰਘਾਸਨ ਵੀ ਦੇਵੇ ਤਾਂ ਉਹ ਵੀ ਹੁਣ ਮਨਜ਼ੂਰ ਨਹੀਂ। ਰਾਊਤ ਨੇ ਕਿਹਾ ਕਿ ਅਹੰਕਾਰ ਲਈ ਨਹੀਂ, ਬਲਕਿ ਸਨਮਾਨ ਲਈ ਕਦੀ-ਕਦੀ ਕੁੱਝ ਰਿਸ਼ਤਿਆਂ ਵਿਚੋਂ ਬਾਹਰ ਆਉਣਾ ਚੰਗਾ ਹੁੰਦਾ ਹੈ।

RELATED ARTICLES
POPULAR POSTS