Home / ਪੰਜਾਬ / ਸੰਗਰੂਰ ‘ਚ ਹਾਦਸੇ ਤੋਂ ਬਾਅਦ ਕਾਰ ਨੂੰ ਲੱਗੀ ਅੱਗ

ਸੰਗਰੂਰ ‘ਚ ਹਾਦਸੇ ਤੋਂ ਬਾਅਦ ਕਾਰ ਨੂੰ ਲੱਗੀ ਅੱਗ

ਪੰਜ ਵਿਅਕਤੀਆਂ ਦੀ ਜਿੰਦਾ ਸੜਨ ਨਾਲ ਹੋਈ ਮੌਤ
ਸੰਗਰੂਰ/ਬਿਊਰੋ ਨਿਊਜ਼
ਸੰਗਰੂਰ ਦੇ ਪਿੰਡ ਸਿਬੀਆ ਨੇੜੇ ਕੌਮੀ ਹਾਈਵੇਅ ‘ਤੇ ਟਰੱਕ ਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ ਕਾਰਨ ਪੰਜ ਵਿਅਕਤੀ ਜ਼ਿੰਦਾ ਸੜ ਗਏ। ਮਰਨ ਵਾਲਿਆਂ ਦੀ ਪਛਾਣ ਡਾਕਟਰ ਬਲਵਿੰਦਰ ਸਿੰਘ, ਡਾਕਟਰ ਕੁਲਤਾਰ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਤੇ ਚਮਕੌਰ ਸਿੰਘ ਵਜੋਂ ਹੋਈ ਹੈ। ਇਹ ਘਟਨਾ ਲੰਘੀ ਰਾਤ 12 ਵਜੇ ਦੇ ਕਰੀਬ ਦੀ ਹੈ। ਇਹ ਸਾਰੇ ਮੋਗਾ ਤੋਂ ਦਿੜ੍ਹਬਾ ਵਿੱਚ ਆਪਣੇ ਦੋਸਤ ਦੇ ਵਿਆਹ ਦੀ ਵਰ੍ਹੇਗੰਢ ਮਨਾਉਣ ਮਗਰੋਂ ਮੋਗਾ ਪਰਤ ਰਹੇ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਟਰੱਕ ਸੁਨਾਮ ਤੋਂ ਸੰਗਰੂਰ ਆ ਰਿਹਾ ਸੀ ਤੇ ਅਚਾਨਕ ਕਾਰ ਟਰੱਕ ਦੀ ਤੇਲ ਟੈਂਕੀ ਨਾਲ ਟਕਰਾਅ ਗਈ ਜਿਸ ਕਾਰਨ ਟੈਂਕੀ ਫੱਟ ਗਈ ਤੇ ਅੱਗ ਲੱਗ ਗਈ। ਦੱਸਿਆ ਗਿਆ ਕਿ ਕਾਰ ਨੂੰ ਅੱਗ ਇਸ ਤਰ੍ਹਾਂ ਲੱਗੀ ਕਿ ਕਾਰ ਵਿਚ ਸਵਾਰ ਕੋਈ ਵੀ ਵਿਅਕਤੀ ਬਾਹਰ ਨਹੀਂ ਨਿਕਲ ਸਕਿਆ।

Check Also

ਕਿਸਾਨੀ ਅੰਦੋਲਨ ਦੇ ਹੱਕ ‘ਚ ਆਏ ਧਰਮਵੀਰ ਗਾਂਧੀ

ਬੋਲੇ, ਜੇ ਕਿਸਾਨ ਖਾਲਿਸਤਾਨੀ ਤਾਂ ਮੈਂ ਵੀ ਹਾਂ ਖਾਲਿਸਤਾਨੀ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਤੋਂ ਸਾਬਕਾ …