7.3 C
Toronto
Saturday, November 21, 2026
spot_img
Homeਪੰਜਾਬਜਲੰਧਰ 'ਚ ਮਾਂ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਕੇ ਲਿਆ...

ਜਲੰਧਰ ‘ਚ ਮਾਂ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਕੇ ਲਿਆ ਫਾਹਾ

ਜਲੰਧਰ ‘ਚ ਮਾਂ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਕੇ ਲਿਆ ਫਾਹਾਜਲੰਧਰ/ਬਿਊਰੋ ਨਿਊਜ਼
ਜਲੰਧਰ ਵਿਚ ਅੱਜ ਇਕ ਮਹਿਲਾ ਨੇ ਆਪਣੇ ਪਤੀ ਦੀ ਮੌਤ ਤੋਂ ਦੋ ਸਾਲ ਬਾਅਦ, ਇਸੇ ਹੀ ਦਿਨ ਖੁਦ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਦਰਦਨਾਕ ਪਹਿਲੂ ਇਹ ਰਿਹਾ ਕਿ ਉਸ ਮਹਿਲਾ ਨੇ ਪਹਿਲਾਂ ਆਪਣੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕੀਤੀ ਤੇ ਫਿਰ ਫਾਹਾ ਲੈ ਲਿਆ। ਜਾਣਕਾਰੀ ਮੁਤਾਬਕ ਘਰ ਵਿੱਚ ਇਕੱਲੀ ਰਹਿੰਦੀ ਤਰਸੇਮ ਕੌਰ ਨੇ ਘਰ ਅੰਦਰੋਂ ਚੁਬਾਰੇ ਨੂੰ ਜਾਂਦੀਆਂ ਉਸੇ ਪੌੜੀਆਂ ਨਾਲ ਲਟਕ ਕੇ ਫ਼ਾਹਾ ਲਿਆ ਜਿਨ੍ਹਾਂ ਪੌੜੀਆਂ ‘ਤੋਂ ਦੋ ਸਾਲ ਪਹਿਲਾਂ ਉਸਦੇ ਪਤੀ ਦੀ ਡਿੱਗ ਕੇ ਮੌਤ ਹੋਈ ਸੀ।ਮ੍ਰਿਤਕ ਮਹਿਲਾ ਦੇ ਤਿੰਨ ਬੱਚੇ ਹਨ ਜੋ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਰਹਿ ਰਹੇ ਹਨ। ਗੁਆਂਢ ਵਿਚ ਰਹਿਣ ਵਾਲਿਆਂ ਕਹਿਣਾ ਹੈ ਕਿ ਤਰਸੇਮ ਕੌਰ ਪਤੀ ਦੀ ਮੌਤ ਤੋਂ ਬਾਅਦ ਅਤੇ ਬੱਚਿਆਂ ਦੇ ਬਾਹਰਲੇ ਮੁਲਕ ਚਲੇ ਜਾਣ ਕਾਰਨ ਡਿਪਰੈਸ਼ਨ ਵਿੱਚ ਰਹਿੰਦੀ ਸੀ।

RELATED ARTICLES
POPULAR POSTS