Breaking News
Home / ਪੰਜਾਬ / ਸਰਕਾਰੀ ਖਜ਼ਾਨਾ ਖਾਲੀ, ਕਲਿਆਣਕਾਰੀ ਯੋਜਨਾਵਾਂ ਰੁਕੀਆਂ, ਦੂਜੇ ਪਾਸੇ ਦਿੱਤੀ ਜਾ ਰਹੀ ਹੈ 6000 ਕਰੋੜ ਦੀ ਮੁਫ਼ਤ ਬਿਜਲੀ, 4000 ਕਰੋੜ ਦੀ ਮੁਫ਼ਤ ਬਿਜਲੀ ਦਾ ਫਾਇਦਾ ਜ਼ਿਆਦਾ ਪ੍ਰਭਾਵੀ ਲੋਕਾਂ ਨੂੰ

ਸਰਕਾਰੀ ਖਜ਼ਾਨਾ ਖਾਲੀ, ਕਲਿਆਣਕਾਰੀ ਯੋਜਨਾਵਾਂ ਰੁਕੀਆਂ, ਦੂਜੇ ਪਾਸੇ ਦਿੱਤੀ ਜਾ ਰਹੀ ਹੈ 6000 ਕਰੋੜ ਦੀ ਮੁਫ਼ਤ ਬਿਜਲੀ, 4000 ਕਰੋੜ ਦੀ ਮੁਫ਼ਤ ਬਿਜਲੀ ਦਾ ਫਾਇਦਾ ਜ਼ਿਆਦਾ ਪ੍ਰਭਾਵੀ ਲੋਕਾਂ ਨੂੰ

4 ਮੰਤਰੀ ਤੇ ਬਾਦਲ ਪਰਿਵਾਰ ਮੁਫ਼ਤ ਬਿਜਲੀ ਨਾਲ ਚਲਾ ਰਹੇ ਨੇ ਟਿਊਬਵੈਲ, 36 ਐਮਐਲਏ, 9 ਐਮਪੀ ਲੈ ਰਹੇ ਨੇ ਫਾਇਦਾ
ਢਾਈ ਏਕੜ ਤੱਕ 50 ਫੀਸਦੀ ਕਿਸਾਨਾਂ ਕੋਲ ਕੁਨੈਕਸ਼ਨ ਹੀ ਨਹੀਂ, 13.51 ਲੱਖ ‘ਚੋਂ 7 ਲੱਖ ਟਿਊਬਵੈਲ 10 ਏਕੜ ਤੋਂ ਜ਼ਿਆਦਾ ਜ਼ਮੀਨ ਵਾਲਿਆਂ ਦੇ ਕੋਲ
ਜਲੰਧਰ : ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ, ਕਈ ਕਲਿਆਣਕਾਰੀ ਯੋਜਨਾਵਾਂ ਰੁਕੀਆਂ ਹਨ ਪ੍ਰੰਤੂ 6000 ਕਰੋੜ ਦੀ ਮੁਫ਼ਤ ਬਿਜਲੀ ‘ਚੋਂ 4000 ਦੀ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੇ, ਜਿਨ੍ਹਾਂ ‘ਚੋਂ ਜ਼ਿਆਦਾਤਰ ਬਿਲ ਭਰ ਸਕਦੇ ਹਨ। ਇਨ੍ਹਾਂ ‘ਚ ਐਮ.ਪੀ., ਮੰਤਰੀ, ਐਮਐਲਏ ਅਤੇ ਉਦਯੋਗਪਤੀ ਅਤੇ ਅਫ਼ਸਰ ਵੀ ਸ਼ਾਮਲ ਹਨ। ਰਾਜ ਦੇ ਸੰਸਦ ਮੈਂਬਰਾਂ ‘ਚੋਂ 11 ਨਾਲ ਗੱਲ ਹੋਈ ਤਾਂ 9 ਨੇ ਮੰਨਿਆ ਕਿ ਉਨ੍ਹਾਂ ਦੇ ਖੇਤਾਂ ‘ਚ ਮੁਫ਼ਤ ਬਿਜਲੀ ਨਾਲ ਸਿੰਚਾਈ ਹੋ ਰਹੀ ਹੈ। 117 ‘ਚੋਂ 87 ਐਮ ਐਲ ਏਜ਼ ਨਾਲ ਹੋਈ ਗੱਲ ‘ਚ ਪਤਾ ਲੱਗਿਆ ਕਿ 42 ਐਮ ਐਲ ਏ ਅਤੇ ਉਨ੍ਹਾਂ ਦੇ ਪਰਿਵਾਰ ਮੁਫ਼ਤ ਬਿਜਲੀ ਨਾਲ ਖੇਤੀ ਟਿਊਬਵੈਲ ਚਲਾ ਰਹੇ ਹਨ। ਇਨ੍ਹਾਂ 42 ਐਮ ਐਲ ਏ ਮੌਜੂਦਾ ਸਰਕਾਰ ਦੇ ਹੀ ਮਨਪ੍ਰੀਤ ਬਾਦਲ ਸਮੇਤ 4 ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਵੀ ਸ਼ਾਮਲ ਹਨ। ਪੜਤਾਲ ‘ਚ ਪਤਾ ਚੱਲਿਆ ਹੈ ਕਿ 13.51 ਲੱਖ ਟਿਊਬਵੈਲ ਕਨੈਕਸ਼ਨਾਂ ‘ਚੋਂ 7.05 ਲੱਖ ਕੁਨੈਕਸ਼ਨ 10 ਏਕੜ ਤੋਂ ਜ਼ਿਆਦਾ ਖੇਤੀ ਕਰਨ ਵਾਲਿਆਂ ਦੇ ਹਨ। ਜਦਕਿ ਢਾਈ ਏਕੜ ਤੱਕ ਦੀ ਜ਼ਮੀਨ ਵਾਲੇ 1.64 ਲੱਖ ਛੋਟੇ ਕਿਸਾਨਾਂ ‘ਚ 49.70 ਫੀਸਦੀ ਦੇ ਕੋਲ ਕੁਨੈਕਸ਼ਨ ਨਹੀਂ ਹਨ। ਢਾਈ ਤੋਂ 5 ਏਕੜ ਤੱਕ ਦੇ 1.95 ਲੱਖ ਕਿਸਾਨਾਂ ‘ਚ 46340 ਦੇ ਕੋਲ ਕੁਨੈਕਸ਼ਨ ਨਹੀਂ ਹਨ। ਇਹ ਛੋਟੇ ਕਿਸਾਨ ਨਹਿਰ, ਨਦੀ ਅਤੇ ਡੀਜ਼ਲ ਇੰਜਣ ਪੰਪ ਜਾਂ ਵੱਡੇ ਕਿਸਾਨਾਂ ਤੋਂ ਪਾਣੀ ਖਰੀਦ ਕੇ ਖੇਤਾਂ ਦੀ ਸਿੰਚਾਈ ਕਰਦੇ ਹਨ। 20 ਸਾਲ ਤੋਂ ਮੁਫ਼ਤ ਬਿਜਲੀ ਦਾ ਫਾਇਦਾ ਸਿਰਫ਼ ਵੱਡੇ ਕਿਸਾਨਾਂ ਨੂੰ ਹੀ ਮਿਲ ਰਿਹਾ ਹੈ। ਇਸ ਦੇ ਉਲਟ 10 ਏਕੜ ਤੋਂ ਜ਼ਿਆਦਾ ਖੇਤੀ ਵਾਲਿਆਂ ਦੇ ਕੋਲ 2 ਤੋਂ 3 ਕਨੈਕਸ਼ਨ ਹੀ ਹਨ। ਕਿਸੇ ਵੀ ਸਰਕਾਰ ਨੇ ਨਹੀਂ ਦੇਖਿਆ ਕਿ ਛੋਟੇ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲ ਵੀ ਰਿਹਾ ਹੈ ਜਾਂ ਨਹੀਂ।
ਪਹਿਲਾ : ਤ੍ਰਿਪਤ ਰਜਿੰਦਰ ਬਾਜਵਾ, ਅਰੁਣਾ ਚੌਧਰੀ ਅਤੇ ਰਜੀਆ ਦੇ ਪਰਿਵਾਰਾਂ ਦੇ ਟਿਊਬਵੈਲ ਚੱਲ ਰਹੇ ਨੇ ਮੁਫ਼ਤ ਬਿਜਲੀ ਨਾਲ
ਮੁੱਖ ਮੰਤਰੀ ਕੈਪਟਨ ਸਿੰਘ ਨੇ 5 ਮਹੀਨੇ ਪਹਿਲਾਂ ਹੀ ਫਰੀ ਬਿਜਲੀ ਛੱਡਣ ਦਾ ਐਲਾਨ ਕੀਤਾ ਹੈ ਜਦਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਜੇ ਤੱਕ ਮੁਫ਼ਤ ਬਿਜਲੀ ਲੈ ਰਹੇ ਹਨ। ਪਾਵਰਕਾਮ ਦੇ ਰਿਕਾਰਡ ਮੁਤਾਬਕ ਬਾਦਲ ਪਿੰਡ ‘ਚ ਮਨਪ੍ਰੀਤ ਦੇ ਨਾਮ ਦੋ ਟਿਊਬਵੈਲਾਂ ਦੇ ਕੁਨੈਕਸ਼ਨ ‘ਚੋਂ ਹਰੇਕ ‘ਤੇ 7.5 ਬੀਐਚਪੀ ਦੀ ਮੋਟਰ ਹੈ। ਮਨਪ੍ਰੀਤ ਸਮੇਤ 9 ‘ਚੋਂ 4 ਮੰਤਰੀਆਂ ਦੇ ਪਰਿਵਾਰਾਂ ਦੇ ਟਿਊਬਵੈਲ ਮੁਫ਼ਤ ਬਿਜਲੀ ਨਾਲ ਚਲਾ ਰਹੇ ਹਨ। ਇਨ੍ਹਾਂ ‘ਚ ਪੰਚਾਇਤ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਬੇਟੇ ਦੇ ਨਾਮ ਕਾਫ਼ੀਆਂ ਦੇ ਰਾਜੋਆ-ਬਹਾਦਰਪੁਰ ‘ਚ, ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਸਹੁਰੇ ਜਯਮੁਨੀ ਦੇ ਨਾਮ ਦੀਨਾਨਗਰ ਦੇ ਅਵਨਖਾ ‘ਚ ਪੀਡਬਲਿਊਡੀ ਮੰਤਰੀ ਰਜੀਆ ਸੁਲਤਾਨਾ ਦੇ ਪਰਿਵਾਰ ਦਾ ਮਾਲੇਰਕੋਟਲਾ ਦੇ ਹਥੋਆ ‘ਚ ਟਿਊਬਵੈਲ ਹੈ।
ਇੱਧਰ ਵੀ ਸਿਆਸਤ ਘੱਟ ਨਹੀਂ
ਕੈਪਟਨ ਨੇ ਬੰਦ ਕਰ ਦਿੱਤੀ ਸੀ ਮੁਫ਼ਤ ਬਿਜਲੀ, 2007 ਚੋਣਾਂ ‘ਚ ਸ਼ੁਰੂ ਕੀਤੀ, ਫਿਰ ਵੀ ਹਾਰੇ
ਮੁਫ਼ਤ ਬਿਜਲੀ ਜਾਰੀ ਰੱਖੀ ਤਦ ਵੀ ਅਕਾਲੀ-ਭਾਜਪਾ ਗੱਠਜੋੜ ਹਾਰਿਆ
ਕੈਪਟਨ ਸਰਕਾਰ ਨੇ ਅਕਤੂਬਰ 2002 ਤੋਂ ਅਗਸਤ 2005 ਤੱਕ ਟਿਊਬਵੈਲਾਂ ਦੀ ਫਰੀ ਬਿਜਲੀ ਬੰਦ ਕਰ ਦਿੱਤੀ ਸੀ। ਇਸ ਨਾਲ ਸਲਾਨਾ ਲਗਭਗ 2800 ਕਰੋੜ ਦੀ ਬੱਚਤ ਹੋਈ। 2007 ਦੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਤੰਬਰ 2006 ਤੋਂ ਮੁਫ਼ਤ ਬਿਜਲੀ ਬਹਾਲ ਕਰ ਦਿੱਤੀ ਗਈ ਫਿਰ ਵੀ ਕਾਂਗਰਸ ਚੋਣਾਂ ‘ਚ ਨਹੀਂ ਜਿੱਤ ਸਕੀ। ਵੋਟ ਦੇ ਲਈ ਮੁਫ਼ਤ ਬਿਜਲੀ ਜਾਰੀ ਰੱਖਣ ਵਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।
ਦੂਜਾ : ਛੋਟੇ ਕਿਸਾਨ ਪਾਣੀ ਖਰੀਦ ਕੇ ਖੇਤਾਂ ਦੀ ਸਿੰਚਾਈ ਕਰ ਰਹੇ ਹਨ
ਸਲਾਨਾ 11800 ਮਿਲੀਅਨ ਯੂਨਿਟ ਮੁਫ਼ਤ ਬਿਜਲੀ ਪਾਉਣ ਵਾਲੇ 13.51 ਲੱਖ ਖੇਤੀ ਟਿਊਬਵੈਲ ਕਨੈਕਸ਼ਨਾਂ ‘ਚ 7.05 ਲੱਖ 10 ਏਕੜ ਤੋਂ ਜ਼ਿਆਦਾ ਜ਼ਮੀਨ ਵਾਲਿਆਂ ਦੇ ਹਨ। 3 ਤੋਂ 5 ਬੀਐਚਪੀ ਦਾ ਸਬਮਰਸੀਬਲ ਪੰਪ ਲਗਾਉਣ ਦਾ ਖਰਚਾ ਦੋ ਤੋਂ ਢਾਈ ਲੱਖ ਰੁਪਏ ਆਉਂਦਾ ਹੈ। ਇਸ ਲਈ ਢਾਈ ਏਕੜ ਤੱਕ ਦੀ ਜ਼ਮੀਨ ਵਾਲੇ 1.64 ਲੱਖ ਛੋਟੇ ਕਿਸਾਨਾਂ ‘ਚ 81667 ਅਤੇ ਢਾਈ ਤੋਂ ਪੰਜ ਏਕੜ ਤੱਕ ਦੇ 1.95 ਲੱਖ ਕਿਸਾਨਾਂ ‘ਚ 46340 ਦੇ ਕੋਲ ਟਿਊਬਵੈਲ ਕੁਨੈਕਸ਼ਨ ਹੀ ਨਹੀਂ। ਇਹ ਕਿਸਾਨ ਨਹਿਰ, ਨਦੀ ਅਤੇ ਡੀਜਲ ਇੰਜਣ ਨਾਲ ਜਾਂ ਵੱਡੇ ਕਿਸਾਨਾਂ ਤੋਂ ਪਾਣੀ ਖਰੀਦ ਕੇ ਆਪਣੇ ਖੇਤਾਂ ਦੀ ਸਿੰਚਾਈ ਕਰਦੇ ਹਨ।
20 ਸਾਲ ਪਹਿਲਾਂ ਕਾਂਗਰਸ ਨੇ ਸ਼ੁਰੂ ਕੀਤੀ ਸੀ ਮੁਫ਼ਤ ਬਿਜਲੀ : 7 ਏਕੜ ਤੱਕ ਵਾਲੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਪਹਿਲ ਕਾਂਗਰਸ ਸਰਕਾਰ ਨੇ ਜਨਵਰੀ 1997 ‘ਚ ਕੀਤੀ ਸੀ। ਇਸ ਤੋਂ ਬਾਅਦ 14 ਫਰਵਰੀ 1997 ਤੋਂ ਖੇਤੀ ਦੇ ਸਾਰੇ ਟਿਊਬਵੈਲਾਂ ਨੂੰ ਬਿਜਲੀ ਮੁਫ਼ਤ ਕਰ ਦਿੱਤੀ ਗਈ। ਇਸ ਦੇ ਬਾਵਜੂਦ ਕਾਂਗਰਸ 1997 ਦੀ ਚੋਣ ਨਹੀਂ ਜਿੱਤ ਸਕਦੀ।
ਕੈਪਟਨ ਦੀ ਅਪੀਲ ਬੇਅਸਰ…ਖਹਿਰਾ ਨੂੰ ਛੱਡ ਕਿਸੇ ਨੇ ਵੀ ਨਹੀਂ ਛੱਡੀ ਮੁਫ਼ਤ ਬਿਜਲੀ ਵਾਲੀ ਸਹੂਲਤ
ਸੂਬੇ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ 19 ਜੂਨ ਨੂੰ ਵਿਧਾਨ ਸਭਾ ਬਜਟ ਸੈਸ਼ਨ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਫ਼ਤ ਬਿਜਲੀ ਛੱਡਣ ਦੀ ਅਪੀਲ ਕੀਤੀ ਸੀ। ਇਸ ਦੌਰਾਨ ਖੁਦ ਵੀ ਮੁਫ਼ਤ ਬਿਜਲੀ ਛੱਡਣ ਦਾ ਐਲਾਨ ਕੀਤਾ ਸੀ। 5 ਮਹੀਨੇ ਹੋ ਗਏ ਹਨ ‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਕਿਸੇ ਨੇ ਵੀ ਮੁਫ਼ਤ ਬਿਜਲੀ ਵਾਲੀ ਸਹੂਲਤ ਨਹੀਂ ਛੱਡੀ
ਸਰਕਾਰ ‘ਤੇ ਇਸ ਸਾਲ 8008 ਕਰੋੜ ਬਿਜਲੀ ਸਬਸਿਡੀ ਦਾ ਬੋਝ
13.51 ਲੱਖ ਟਿਊਬਵੈਲ
5976.82 ਕਰੋੜ
17.78 ਲੱਖ ਐਸ ਸੀ, ਬੀਸੀ,
ਬੀਪੀਐਲ ਨੂੰ 200 ਯੂਨਿਟ ਤੱਕ
1917.02 ਕਰੋੜ
ਫਰੀਡਮ ਫਾਈਟਰ ਨੂੰ 300
ਯੂਨਿਟ ਤੱਕ
83 ਕਰੋੜ
ਨਵੀਂ ਇੰਡਸਟਰੀ ਨੂੰ 5 ਰੁਪਏ ਯੂਨਿਟ
113.31 ਕਰੋੜ
4000 ਕਰੋੜ ਦਾ ਗਣਿਤ
13.51 ਲੱਖ ਟਿਊਬਵੈਲ
ਕਨੈਕਸ਼ਨਾਂ ਨੂੰ ਇਸ ਸਾਲ 6000 ਕਰੋੜ ਦੀ ਮੁਫ਼ਤ ਬਿਜਲੀ
7.05 ਲੱਖ ਟਿਊਬਵੈਲ 10 ਏਕੜ ਤੋਂ ਜ਼ਿਆਦਾ ਖੇਤੀ ‘ਚ
10 ਏਕੜ ਤੋਂ ਜ਼ਿਆਦਾ ਦੀ ਖੇਤੀ ਦੇ ਟਿਊਬਵੈਲ ‘ਤੇ 7.5 ਬੀਐਚਪੀ ਤੋਂ ਜ਼ਿਆਦਾ ਦੀ ਮੋਟਰ
10 ਬੀਐਚਪੀ ਟਿਊਬਵੈਲ ਦੀ ਸਲਾਨਾ ਔਸਤਨ ਖਪਤ 11.250 ਯੂਨਿਟ
ਪੀਐਸਈਆਰਸੀ ਵੱਲੋਂ ਤਹਿ ਪ੍ਰਤੀ ਯੂਨਿਟ 5.06 ਰੁਪਏ ਦੇ ਹਿਸਾਬ ਨਾਲ 7.05 ਲੱਖ ਟਿਊਬਵੈਲ ਨੂੰ ਸਲਾਨਾ 4013 ਕਰੋੜ ਰੁਪਏ
ਮੁਫ਼ਤ ਬਿਜਲੀ
ਖਹਿਰਾ ਲਈ ਚੁਣੌਤੀ ਭਰਪੂਰ ਰਿਹਾ ਵਿਧਾਨ ਸਭਾ ਸੈਸ਼ਨ
ਨਸ਼ੇ ਦੇ ਆਰੋਪਾਂ ‘ਚ ਫਸੇ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ‘ਚ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਵਿਧਾਇਕਾਂ ਦਾ ਸਾਹਮਣਾ ਤਾਂ ਕਰਨਾ ਪਿਆ। ਕਾਂਗਰਸੀ ਅਤੇ ਅਕਾਲੀ-ਭਾਜਪਾ ਵਿਧਾਇਕ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਦੇ ਰਹੇ। ਉਧਰ ਖਹਿਰਾ ਕਹਿ ਚੁੱਕੇ ਹਨ ਕਿ ਉਹ ਕਿਤੇ ਨਹੀਂ ਭੱਜੇ , ਬਲਕਿ ਹਰ ਤਰ੍ਹਾਂ ਦੀ ਸਥਿਤੀ ਦਾ ਡਟ ਕੇ ਸਾਹਮਣਾ ਕਰ ਰਹੇ ਹਨ। ਖਹਿਰਾ ਦੇ ਪੱਖ ‘ਚ ਨਾ ਤਾਂ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਕੋਈ ਬਿਆਨ ਦਿੱਤਾ ਹੈ ਅਤੇ ਨਾ ਹੀ ਪਾਰਟੀ ਦੇ ਮੁਖੀ ਅਰਵਿੰਦਰ ਕੇਜਰੀਵਾਲ ਨੇ ਕੋਈ ਬਿਆਨ ਦਿੱਤਾ ਹੈ।
ਆਈਪੀਐਸ ਬਣਨ ਦੀ ਕਾਹਲੀ
ਪੰਜਾਬ ਦੇ ਇਕ ਪੀਪੀਐਸ ਅਫਸਰ ਖੁਦ ਨੂੰ ਥਾਂ-ਥਾਂ ਆਈਪੀਐਸ ਅਫ਼ਸਰ ਦੱਸਣ ਲੱਗਿਆ ਹੈ ਹਾਲਾਂਕਿ ਅਜੇ ਸਰਕਾਰ ਨੇ ਸਿਰਫ਼ ਉਨ੍ਹਾਂ ਨੂੰ ਪੀਪੀਐਸ ਤੋਂ ਆਈਪੀਐਸ ਪ੍ਰਮੋਟ ਕਰਨ ਸਬੰਧੀ ਫਾਈਲ ‘ਤੇ ਕਾਰਵਾਈ ਸ਼ੁਰੂ ਕੀਤੀ ਹੈ ਪ੍ਰਤੂ ਉਨ੍ਹਾਂ ਨੇ ਖੁਦ ਨੂੰ ਆਈਪੀਐਸ ਦੱਸਣ ਦੀ ਇੰਨੀ ਜਲਦੀ ਹੈ ਕਿ ਉਨ੍ਹਾਂ ਨੇ ਉਪਚਾਰਿਕਤਾ ਪੂਰੀ ਹੋਣ ਅਤੇ ਸਰਕਾਰ ਤੋਂ ਫਾਈਨਲ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਖੁਦ ਨੂੰ ਥਾਂ-ਥਾਂ ਆਈਪੀਐਸ ਅਫ਼ਸਰ ਦੱਸਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਅਜੇ ਨਿਯਮਾਂ ਦੇ ਅਨੁਸਾਰ ਉਹ ਅਜੇ ਪੀਪੀਐਸ ਅਫ਼ਸਰ ਹੀ ਹਨ। ਪੀਪੀਐਸ ਤੋਂ ਪ੍ਰਮੋਟ ਹੋ ਕੇ ਆਈਪੀਐਸ ਅਫ਼ਸਰ ਬਣਨ ‘ਚ ਅਜੇ ਕਾਫ਼ੀ ਉਪਚਾਰਿਕਤਾ ਬਾਕੀ ਹੈ।
ਵਿਧਾਨ ਸਭਾ ‘ਚ ਸਿੱਧੂ ਦੇ ਚੌਕੇ-ਛੱਕੇ
ਵਿਧਾਨ ਸਭਾ ‘ਚ ਇਸ ਵਾਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਸਭ ਦੀ ਨਜ਼ਰ ਰਹੀ। ਨਵਜੋਤ ਸਿੰਘ ਸਿੱਧੂ ਅਕਾਲੀ-ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ‘ਤੇ ਵੀ ਖੂਬ ਬਰਸੇ। ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨਸ਼ੇ ਦੇ ਮਾਮਲੇ ‘ਚ ਸਿੱਧੂ ਦੇ ਨਿਸ਼ਾਨੇ ‘ਤੇ ਰਹੇ ਤੇ ਦੂਜੇ ਪਾਸੇ ਬਾਦਲ ਪਰਿਵਾਰ ਤਾਂ ਹਮੇਸ਼ਾ ਹੀ ਸਿੱਧੂ ਦੇ ਨਿਸ਼ਾਨੇ ‘ਤੇ ਰਹਿੰਦਾ ਹੈ। ਸਿੱਧੂ ਅਕਾਲੀ ਸਰਕਾਰ ਦੇ ਸਮੇਂ ਬਾਦਲ ਪਰਿਵਾਰ ਵੱਲੋਂ ਕੀਤੇ ਗਏ ਕੰਮਾਂ ‘ਤੇ ਕਈ ਵਾਰ ਸਵਾਲ ਉਠਾ ਚੁੱਕੇ ਹਨ।
ਮੁੱਖ ਮੰਤਰੀ ਨੂੰ ਮਿਲਣ ਲਈ ਓਐਸਡੀ ਦੀਆਂ ਮਿੰਨਤਾਂ
ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਉਨ੍ਹਾਂ ਨੂੰ ਮਿਲਣਾ ਵਿਧਾਇਕਾਂ ਦੇ ਲਈ ਚੁਣੌਤੀ ਬਣਿਆ ਹੋਇਆ ਹੈ। ਉਨ੍ਹਾਂ ਨਾਲ ਮੁਲਾਕਾਤ ਕਰਨ ਦੇ ਲਈ ਪਹਿਲਾਂ ਵਿਧਾਇਕਾਂ ਨੂੰ ਉਨ੍ਹਾਂ ਦੇ ਓਐਸਡੀ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਹਾਲਾਂਕਿ ਵਿਧਾਇਕ ਜਨਤਾ ਵੱਲੋਂ ਚੁਣ ਕੇ ਆਏ ਹਨ ਜਦਕਿ ਓਐਸਡੀ ਨੂੰ ਮੁੱਖ ਮੰਤਰੀ ਵੱਲੋਂ ਨਿਯੁਕਤ ਕੀਤਾ ਗਿਆ ਹੈ। ਇਸ ਦੇ ਬਾਵਜੂਦ ਓਐਸਡੀ ਇਸ ਸਮੇਂ ਵਿਧਾਇਕਾਂ ਤੋਂ ਜ਼ਿਆਦਾ ਤਾਕਤਵਰ ਹੈ। ਸਿਰਫ਼ ਇਕ ਓਐਸਡੀ ਸੰਦੀਪ ਸੰਧੂ ਤੋਂ ਵਿਧਾਇਕਾਂ ਦੀ ਤਸੱਲੀ ਹੈ ਜਦਕਿ ਬਾਕੀ ਸਾਰੇ ਓਐਸਡੀ ਤੋਂ ਵਿਧਾਇਕ ਨਾਰਾਜ਼ ਚੱਲ ਰਹੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਹੀ ਨਹੀਂ ਦਿੰਦੇ। ਜੇਕਰ ਮਿਲਵਾਉਂਦੇ ਵੀ ਹਨ ਤਾਂ ਪਹਿਲਾਂ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ।

Check Also

ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

ਹਾਈਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤਾ ਵੱਡਾ ਝਟਕਾ ਚੰਡੀਗੜ੍ਹ/ਬਿਊਰੋ ਨਿਊਜ਼ ਡਰੱਗ ਮਾਮਲੇ ਵਿਚ ਘਿਰੇ ਬਿਕਰਮ …