19.4 C
Toronto
Friday, September 19, 2025
spot_img
Homeਪੰਜਾਬਦਿੱਲੀ ਦੇ ਜੱਜਾਂ ਨੇ ਦੇਖੀ 'ਜੱਜ ਮੈਡਮ'

ਦਿੱਲੀ ਦੇ ਜੱਜਾਂ ਨੇ ਦੇਖੀ ‘ਜੱਜ ਮੈਡਮ’

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਲਮ-ਨਵੀਸ ਅਤੇ ਪੰਜਾਬੀ ਦੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਵੱਲੋਂ ਬਣਾਈ ਤੇ ਕੈਨਵੁਡ ਫਿਲਮਜ਼ ਵੱਲੋਂ ਰਿਲੀਜ਼ ਹੋਈ ਲਘੂ ਫਿਲਮ ‘ਜੱਜ ਮੈਡਮ’ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਹਾਲ ਵਿੱਚ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਆਯੋਜਿਤ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜੱਜਾਂ, ਵਕੀਲਾਂ ਤੇ ਸਾਹਿਤਕਾਰਾਂ ਨੂੰ ਦਿਖਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਦਿੱਲੀ ਦੇ ਜ਼ਿਲ੍ਹਾ ਸੈਸ਼ਨ ਜੱਜ ਸ. ਤਲਵੰਤ ਸਿੰਘ ਸ਼ਾਮਲ ਹੋਏ। ਸ਼੍ਰੀ ਘੁਗਿਆਣਵੀ ਨੇ ਪ੍ਰੋਗਰਾਮ ਦੇ ਅਰੰਭ ਵਿਚ ਫਿਲਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਹੀਂ ਜੱਜਾਂ ਅਤੇ ਵਕੀਲਾਂ ਦੀ ਜ਼ਿੰਦਗੀ ਦੇ ਉਹਨਾਂ ਪਲਾਂ ਨੂੰ ਛੂਹਿਆ ਗਿਆ ਹੈ, ਜਿਨ੍ਹਾਂ ਬਾਰੇ ਆਮ ਲੋਕ ਬਿਲਕੁਲ ਹੀ ਅਣਜਾਣ ਹੁੰਦੇ ਹਨ।
ਉਹਨਾਂ ਕਿਹਾ ਕਿ ਇਸ ਫਿਲਮ ਰਾਹੀਂ ਕਾਲੇ ਕੋਟ ਵਾਲਿਆਂ ਦਾ ਦਰਦ ਬਿਆਨਣ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਦੱਸਿਆ ਕਿ ਸਾਬਕਾ ਅਰਦਲੀ ਨਿੰਦਰ ਘੁਿਗਆਣਵੀ ਆਪਣੀ ਕਲਮ ਦੁਆਰਾ ਸਾਹਿਤ, ਕਲਾਵਾਂ ਤੇ ਪੰਜਾਬੀ ਸਭਿਆਚਾਰ ਬਾਰੇ 49 ਕਿਤਾਬਾਂ ਪੰਜਾਬੀ ਸਾਹਿਤ ਨੂੰ ਭੇਟ ਕਰ ਚੁੱਕੇ ਹਨ, ਜਿਨ੍ਹਾਂ ਨੂੰ ਹੋਰਨਾਂ ਭਾਸ਼ਾਵਾਂ ਤੇਲਗੂ ਕੰਨੜ, ਮਲਿਆਲਮ, ਹਿੰਦੀ, ਉਰਦੂ, ਵਿਚ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਪੰਜਾਬੀ ਸਾਹਿਤ ਸਭਾ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ, ਜੱਜ ਤਲਵੰਤ ਸਿੰਘ ਸਾਕੇਤ ਅਦਾਲਤ, ਪ੍ਰਿੰਸੀਪਲ ਜੱਜ ਨਿਤਨ ਆਰੀਆ, ਵਧੀਕ ਸ਼ੈਸਨ ਜੱਜ ਬੀ.ਕੇ ਗੋਇਲ, ਤੀਸ ਹਜ਼ਾਰੀ ਅਦਾਲਤ, ਜੱਜ ਗਗਨਦੀਪ ਸਿੰਘ, ਸੀਨੀਅਰ ਐਡਵੋਕੇਟ ਅਸ਼ੋਕ ਕੁਮਾਰ ਤੇ ਜੱਜ ਮੈਡਮ ਰਬਿੰਦਰ ਕੌਰ ਬੇਦੀ, ਭਵਨ ਦੇ ਮੁਖੀ ਡਾ. ਰੇਣੂਕਾ ਸਿੰਘ,ਦਿੱਲੀ ਯੂਨੀਵਰਸਿਟੀ ਦੇ ਡਾ. ਕੁਲਜੀਤ ਗੋਜਰਾ, ਪ੍ਰੋ ਯਾਦਵਿੰਦਰ ਸਿੰਘ ਕਨਵੀਨਰ ਭਾਈ ਵੀਰ ਸਿੰਘ ਸਾਹਿਤ ਸਦਨ, ਪੰਜਾਬੀ ਸੰਪਾਦਕ ਨਵਜੋਤ ਕੌਰ ਨੈਸ਼ਨਲ ਬੁੱਕ ਟਰੱਸਟ ਇੰਡੀਆ, ਆਰਸੀ ਪ੍ਰਕਾਸ਼ਨ ਤੋਂ ਰਣਜੀਤ ਸਿੰਘ, ਪੰਜਾਬੀ ਪ੍ਰਚਾਰਨੀ ਸਭਾ ਦੇ ਮੁਖੀ ਭਾਈ ਮਨਿੰਦਰ ਪਾਲ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।ਅਕਾਦਮੀ ਵਲੋਂ ਨਿੰਦਰ ਘੁਗਆਣਵੀ ਦਾ ਸਨਮਾਨ ਕੀਤਾ ਗਿਆ। ਸੰਗੀਤਕ ਸ਼ਾਮ ਵਿਚ ਲੋਕ ਯਾਕੂਬ ਗਿੱਲ ਨੇ ਸੂਫੀਆਨਾ ਕਲਾਮ ਗਾ ਕੇ ਸ੍ਰੋਤਿਆਂ ਦੇ ਮਨ ਮੋਹ ਲਏ।

RELATED ARTICLES
POPULAR POSTS