Breaking News
Home / ਸੰਪਾਦਕੀ / ਪੰਜਾਬ ਚੋਣਾਂ ‘ਚ ਗਾਇਬ ਪੰਜਾਬ ਦੇ ਹਕੀਕੀ ਮੁੱਦੇ

ਪੰਜਾਬ ਚੋਣਾਂ ‘ਚ ਗਾਇਬ ਪੰਜਾਬ ਦੇ ਹਕੀਕੀ ਮੁੱਦੇ

Editorial6-680x365-300x161ਪੰਜਾਬ ਨੂੰ ਭਾਰਤਦੀਖੜਗ-ਭੁਜਾ ਆਖਿਆ ਜਾਂਦਾਰਿਹਾਹੈ।ਵਿਦੇਸ਼ੀਹਾਕਮਜਦੋਂ ਕਦੇ ਭਾਰਤ’ਤੇ ਧਾਵੀ ਹੋ ਕੇ ਆਉਂਦੇ ਰਹੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾਟਾਕਰਾਪੰਜਾਬੀਆਂ ਨਾਲ ਹੀ ਹੁੰਦਾ ਰਿਹਾਹੈ। ਇਸੇ ਕਰਕੇ ਪੰਜਾਬ ਨੂੰ ਭਾਰਤਦਾ’ਪ੍ਰਵੇਸ਼ ਦੁਆਰ’ ਵੀ ਆਖਿਆ ਜਾਂਦਾਰਿਹਾਹੈ।’ਵਿਚਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਅਖਾਣਵੀ ਇਸੇ ਕਰਕੇ ਬਣਿਆ ਹੈ ਕਿ ਭਾਰਤਦੀਖੜਗ-ਭੁਜਾ ਹੋਣਕਾਰਨ ਇੱਥੋਂ ਦੇ ਲੋਕਾਂ ਨੂੰ ਆਏ ਦਿਨਵਿਦੇਸ਼ੀਹਾਕਮਾਂ ਅਤੇ ਧਾੜ੍ਹਵੀਆਂ ਨਾਲ ਦੋ-ਚਾਰਹੋਣਾਪੈਂਦਾਰਿਹਾਹੈ।ਸਵੈਮਾਣ, ਇੱਜ਼ਤ ਤੇ ਅਣਖਨਾਲਜਿਊਣਾ ਹੀ ਪੰਜਾਬੀਆਂ ਦਾਖ਼ਾਸਾਹੈ।ਪੰਜਾਬੀਆਂ ਦੇ ਵਡੇਰਿਆਂ ਨੇ ਕਦੇ ਸਿਕੰਦਰਵਰਗੇ ਦੁਨੀਆ ਨੂੰ ਜਿੱਤਣ ਦਾ ਸੁਪਨਾ ਲੈ ਕੇ ਆਉਣ ਵਾਲੇ ਹਾਕਮਾਂ ਦੇ ਲਸ਼ਕਰਾਂ ਦੇ ਦੰਦ ਖੱਟੇ ਕਰਕੇ ਵਾਪਸਭੇਜਿਆ।ਅਬਦਾਲੀ, ਤੈਮੂਰ ਖਾਂ, ਜ਼ਕਰੀਆ ਖਾਂ ਵਰਗਿਆਂ ਨਾਲਵੀਪੰਜਾਬੀਆਂ ਨੇ ਹੀ ਮੁਕਾਬਲਾ ਕੀਤਾ।ਭਾਰਤਦੀਆਜ਼ਾਦੀਦੀਲਹਿਰਵਿਚਪੰਜਾਬੀਆਂ ਦੀਆਂ 90 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਤੋਂ ਬਾਅਦਭਾਰਤਆਜ਼ਾਦ ਹੋਇਆ ਤਾਂ ਬਟਵਾਰੇ ਦਾਸੰਤਾਪਵੀਸਭ ਤੋਂ ਵੱਧ ਪੰਜਾਬੀਆਂ ਨੂੰ ਹੀ ਝੱਲਣਾ ਪਿਆ।ਆਜ਼ਾਦੀ ਤੋਂ ਬਾਅਦਪੰਜਾਬੀਸੂਬਾ, ਰਾਜਧਾਨੀਚੰਡੀਗੜ੍ਹ, ਦਰਿਆਈਪਾਣੀਅਤੇ ਸੂਬਿਆਂ ਨੂੰ ਵੱਧ ਅਧਿਕਾਰਦੇਣਵਰਗੇ ਮੁੱਦਿਆਂ ‘ਤੇ ਵੀਪੰਜਾਬੀਆਂ ਨੂੰ ਲੰਬਾਸਮਾਂ ਸੰਘਰਸ਼ਕਰਨਾਪਿਆਅਤੇ ਫ਼ਲਸਰੂਪਪੰਜਾਬ ‘ਚ ਜੋ ਦਹਿਸ਼ਤਦਾ ਦੌਰ ਚੱਲਿਆ ਉਸ ਦੌਰਾਨ ਵੀ ਲੱਖਾਂ ਪੰਜਾਬੀਆਂ ਨੇ ਸੰਤਾਪਹੰਢਾਇਆ।
ਪਿਛਲੇ ਲੰਬੇ ਅਰਸੇ ਤੋਂ ਪੰਜਾਬ ‘ਚ ਸਿਆਸੀ ਧੁੰਦੂਕਾਰੇ ਨੇ ਪੰਜਾਬਦੀਆਰਥਿਕਤਾ, ਸਮਾਜਿਕਇਤਫ਼ਾਕ, ਧਾਰਮਿਕਸਦਭਾਵਨਾਅਤੇ ਪੰਜਾਬੀਆਂ ਦੀ ਹੋਂਦ-ਹਸਤੀ ਨੂੰ ਹਾਸ਼ੀਏ ‘ਤੇ ਲੈਆਂਦਾਹੈ। ਇਸ ਗੱਲ ਨੂੰ ਪਿਛਲੇ ਲੰਬੇ ਸਮੇਂ ਤੋਂ ਮਹਿਸੂਸ ਤਾਂ ਕੀਤਾਜਾਂਦਾਰਿਹਾ ਹੈ ਪਰ ਕਾਂਗਰਸਅਤੇ ਅਕਾਲੀ-ਭਾਜਪਾ ਤੋਂ ਇਲਾਵਾ ਕੋਈ ਤੀਜਾ ਸਿਆਸੀ ਬਦਲਪੈਦਾਨਾਹੋਣਕਾਰਨਪੰਜਾਬੀਲਗਾਤਾਰ ਚੱਕੀ ਦੇ ਦੋ ਪਿੜਾਂ ਵਿਚ ਪਿੱਸਦੇ ਰਹੇ ਅਤੇ ਵਾਰੋ-ਵਾਰੀਰਵਾਇਤੀ ਸਿਆਸੀ ਆਗੂਆਂ ਹੱਥੋਂ ਲੁੱਟੇ ਤੇ ਕੁੱਟੇ ਜਾਂਦੇ ਰਹੇ।ਪਿਛਲੇ ਸਮੇਂ ਦੌਰਾਨ ਭਾਰਤ ਦੇ ਸਿਆਸੀ ਦ੍ਰਿਸ਼ ‘ਚ ਰਾਜਨੀਤਕਇਨਕਲਾਬ ਲਿਆਉਣ ਤੇ ਸਾਫ਼-ਸੁਥਰਾ, ਪ੍ਰਤੀਬੱਧ, ਇਮਾਨਦਾਰਅਤੇ ਲੋਕ-ਪੱਖੀ ਸ਼ਾਸਨਦੇਣ ਦੇ ਇਰਾਦੇ ਨਾਲ ਹੋਂਦ ‘ਚ ਆਈ ‘ਆਮਆਦਮੀਪਾਰਟੀ’ ਨੇ ਪੰਜਾਬਦੀਰਾਜਨੀਤੀ ਨੂੰ ਵੀਨਵੀਂ ਦਿਸ਼ਾਦੇਣਲਈ ਤਹੱਈਆ ਕੀਤਾ ਹੋਇਆ ਹੈ।ਫ਼ਰਵਰੀਮਹੀਨੇ ਹੋਣਵਾਲੀਆਂ ਪੰਜਾਬਵਿਧਾਨਸਭਾਚੋਣਾਂ ਪੰਜਾਬਦਾਨਵਾਂ ਇਤਿਹਾਸਸਿਰਜਣ ਜਾ ਰਹੀਆਂ ਹਨ।ਨਸ਼ਾਖੋਰੀ, ਰਾਜਨੀਤਕਭ੍ਰਿਸ਼ਟਾਚਾਰ, ਸਮਾਜਿਕਅਲਾਮਤਾਂ, ਫ਼ਿਰਕਾਪ੍ਰਸਤੀਅਤੇ ਲਾ-ਕਾਨੂੰਨੀਕਾਰਨਪੰਜਾਬਦੀਮਾੜੀਹਾਲਤ ਤੋਂ ਚਿੰਤਤਪਰਵਾਸੀਪੰਜਾਬੀਇਨ੍ਹਾਂ ਚੋਣਾਂ ਵਿਚਪੰਜਾਬਦੀਰਾਜਨੀਤੀ ਨੂੰ ਨਵੀਂ ਦਿਸ਼ਾਮਿਲਣਲਈਵਧੇਰੇ ਆਸਵੰਦਹਨ। ਇਸੇ ਕਾਰਨ ਹੀ ਇਨ੍ਹਾਂ ਚੋਣਾਂ ਵਿਚ ਵੱਡੀ ਗਿਣਤੀਵਿਚਕੈਨੇਡਾ, ਅਮਰੀਕਾ, ਇੰਗਲੈਂਡਅਤੇ ਯੂਰਪ ਤੋਂ ਪਰਵਾਸੀਪੰਜਾਬੀਇਨ੍ਹੀਂ ਦਿਨੀਂ ਪੰਜਾਬ ਪਹੁੰਚ ਗਏ ਹਨ, ਤਾਂ ਜੋ ਪੰਜਾਬੀਆਂ ਨੂੰ ਲੋਕਤੰਤਰਵਿਚਵੋਟਦੀ ਸਹੀ ਤਾਕਤਪਛਾਨਣ ਤੇ ਪੰਜਾਬ ਦੇ ਭਵਿੱਖ ਨੂੰ ਸੰਵਾਰਨਲਈ ਸਹੀ ਥਾਂ ਵੋਟਦੇਣਲਈਪ੍ਰੇਰਿਤਕੀਤਾਜਾਵੇ।ਦੂਜੇ ਪਾਸੇ ਰਵਾਇਤੀ ਸਿਆਸੀ ਪਾਰਟੀਆਂ ਅਕਾਲੀ-ਭਾਜਪਾਅਤੇ ਕਾਂਗਰਸਵਲੋਂ ਵੀਇਨ੍ਹਾਂ ਚੋਣਾਂ ‘ਚ ਵੋਟਾਂ ਦੀ ਮੰਗ ਕੀਤੀ ਜਾ ਰਹੀਹੈ।ਚੋਣਪ੍ਰਚਾਰਸਿਖਰਾਂ ‘ਤੇ ਹੈ।ਸਾਰੀਆਂ ਰਾਜਸੀਪਾਰਟੀਆਂ ਵੋਟਰਾਂ ਨੂੰ ਰਿਝਾਉਣ ਲਈਆਪੋ-ਆਪਣੇ ਤਰੀਕੇ ਵਰਤਰਹੀਆਂ ਹਨ।
ਪੰਜਾਬ ਦੇ ਵੋਟਰਾਂ ਨੂੰ ਰਿਝਾਉਣ ਲਈਲਾਰਿਆਂ-ਵਾਅਦਿਆਂ ਦੇ ਦੌਰ ਵਿਚਅਸਲ ਮੁੱਦੇ ਸਿਆਸੀ ਸੰਵਾਦ ਤੋਂ ਅਣਗੌਲੇ ਹੀ ਦਿਖਾਈ ਦੇ ਰਹੇ ਹਨ।ਲੋਕਾਂ ਨੂੰ ਮੁਫ਼ਤ ਬਿਜਲੀ, ਆਟਾ-ਦਾਲ, ਛੋਲੇ ਅਤੇ ਹੁਣ ਇਸ ਤੋਂ ਵੱਧ ਕੇ ਖੰਡ, ਚਾਹ ਪੱਤੀ, ਘਿਓਅਤੇ ਮੁਫ਼ਤ ਮੋਬਾਇਲਫ਼ੋਨ ਜਿਹੇ ਹੋਛੇ ਲਾਲਚਾਂ ਨਾਲ ਸਿਆਸੀ ਪਾਰਟੀਆਂ ਵੋਟਾਂ ਹਥਿਆਉਣ ਲਈਮੈਦਾਨਵਿਚਡਟੀਆਂ ਹੋਈਆਂ ਹਨ।ਪੰਜਾਬ ‘ਚ ਬੇਰੁਜ਼ਗਾਰਾਂ ਦੀਗਿਣਤੀ 50 ਲੱਖ ਤੋਂ ਉਪਰ ਹੈ। ਸਿੱਖਿਆ, ਸਿਹਤਅਤੇ ਸਮਾਜਿਕ ਸੁਰੱਖਿਆ ਵਰਗੇ ਅਹਿਮਮਸਲਿਆਂ ‘ਤੇ ਪੰਜਾਬਦੀਹਾਲਤਬਦਤਰਹੈ।ਹਰਸਾਲ ਲੱਖਾਂ ਵਿਦਿਆਰਥੀ ਉੱਚ ਸਿੱਖਿਆ ਹਾਸਲਕਰਕੇ ਬੇਰੁਜ਼ਗਾਰਾਂ ਦੀ ਵੱਡੀ ਫ਼ੌਜ ਵਿਚਸ਼ਾਮਲ ਹੋ ਰਹੇ ਹਨ।ਪੰਜਾਬ ‘ਚ ਪੜ੍ਹਾਈਅਤੇ ਰੁਜ਼ਗਾਰਦੀ ਕੋਈ ਗਾਰੰਟੀਨਾਹੋਣਕਾਰਨਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿਚ ਭੱਜ ਰਹੇ ਹਨ। ਕੁਝ ਸਾਲਪਹਿਲਾਂ ਪੰਜਾਬ ਦੇ ਕਿਸੇ ਵਿਦਿਆਰਥੀ ਨੂੰ ਉਸ ਦੇ ਭਵਿੱਖ ਦੀਯੋਜਨਾ ਪੁੱਛਣ ‘ਤੇ ਅੱਗੋਂ ਜਵਾਬਡਾਕਟਰ, ਵਕੀਲ, ਇੰਜੀਨੀਅਰ ਜਾਂ ਆਈ.ਏ.ਐਸ., ਆਈ.ਪੀ.ਐਸ. ਬਣਨਦੀਰੀਝਵਜੋਂ ਮਿਲਦਾ ਸੀ ਪਰ ਅੱਜ ਕਿਸੇ ਵੀਵਿਦਿਆਰਥੀ ਨੂੰ ਪੁੱਛੋ ਤਾਂ ਉਹ ਦਸਵੀਂ ਜਾਂ ਬਾਰ੍ਹਵੀਂ ਕਰਕੇ ਵਿਦੇਸ਼ਜਾਣਲਈਕਾਹਲਾਦਿਖਾਈਦਿੰਦਾਹੈ।ਹਰਸਾਲ 2 ਲੱਖ ਪੰਜਾਬੀਵਿਦਿਆਰਥੀਵਿਦੇਸ਼ਾਂ ‘ਚ ਪੜ੍ਹਾਈਲਈਜਾਂਦੇ ਹਨ।ਵਰਕਵੀਜ਼ੇ ਜਾਂ ਗੈਰ-ਕਾਨੂੰਨੀਤਰੀਕਿਆਂ ਨਾਲਵਿਦੇਸ਼ਾਂ ‘ਚ ਜਾਣਵਾਲਿਆਂ ਦੀਗਿਣਤੀ ਵੱਖਰੀ ਹੈ। ਇਸੇ ਤਰ੍ਹਾਂ ਪੰਜਾਬ ‘ਚ ਵਾਤਾਵਰਨ, ਖਾਣ-ਪੀਣਅਤੇ ਸਮਾਜਿਕ ਮਾਹੌਲ ਬੇਹੱਦ ਬਦਤਰ ਹੋ ਗਿਆ ਹੈ। ਜ਼ਹਿਰੀਲੇ ਪਾਣੀ, ਫ਼ਸਲਾਂ ਤੇ ਸਬਜ਼ੀਆਂ ‘ਤੇ ਬੇਹੱਦ ਕੀੜੇਮਾਰਦਵਾਈ ਦੇ ਛਿੜਕਾਓਅਤੇ ਖੁਰਾਕੀ ਵਸਤਾਂ ‘ਚ ਮਿਲਾਵਟਕਾਰਨਕੈਂਸਰ, ਕਾਲਾਪੀਲੀਆ, ਕਿਡਨੀਆਂ ਖ਼ਰਾਬ, ਦਿਲ ਦੇ ਰੋਗ, ਚਮੜੀ ਦੇ ਰੋਗ ਅਤੇ ਹੋਰਪਤਾਨਹੀਂ ਕਿਹੜੇ-ਕਿਹੜੇ ਭਿਆਨਕ ਰੋਗ ਪੰਜਾਬੀਆਂ ਨੂੰ ਖ਼ਤਮਕਰਰਹੇ ਹਨ।ਪੰਜਾਬੀਆਪਣੀਜਣਨਸ਼ਕਤੀ ਗੁਆਉਂਦੇ ਜਾ ਰਹੇ ਹਨ। ਔਰਤਾਂ ਬਾਂਝ ਹੋ ਰਹੀਆਂ ਹਨਅਤੇ ਮਰਦਆਪਣੀਸਰੀਰਕ ਸਮਰੱਥਾ ਗੁਆਉਂਦੇ ਜਾ ਰਹੇ ਹਨ।ਅਮਨ-ਕਾਨੂੰਨਦਾਦੀਵਾਲਾਨਿਕਲ ਚੁੱਕਿਆ ਹੈ। ਆਏ ਦਿਨਵਿਆਹਾਂ-ਸ਼ਾਦੀਆਂ, ਸੜਕਾਂ, ਬਾਜ਼ਾਰਾਂ ਵਿਚਸ਼ਰ੍ਹੇਆਮ ਗੋਲੀਆਂ ਚੱਲਦੀਆਂ ਹਨ।ਧੀਆਂ-ਭੈਣਾਂ ਦੀਆਂ ਇੱਜ਼ਤਾਂ ਦਿਨ-ਦੀਵੀ ਸੁਰੱਖਿਅਤ ਨਹੀਂ ਹਨ। ਪੁਲਿਸ ਕਾਨੂੰਨਦੀ ਥਾਂ ਸਿਆਸੀ ਆਗੂਆਂ ਦੀਮਾਤਹਿਤਬਣ ਕੇ ਕੰਮਕਰਨਲਈਮਜਬੂਰਹੈ।ਸਿਆਸਤ ਨੇ ਪਿੰਡਾਂ ਦਾਸਮਾਜਿਕ ਮਾਹੌਲ ਇੰਨਾਖ਼ਰਾਬਕਰ ਦਿੱਤਾ ਹੈ ਕਿ ਭਰਾ-ਭਰਾ ਨੂੰ ਦੇਖਣਲਈਰਾਜ਼ੀਨਹੀਂ।ਵੋਟਰਾਜਨੀਤੀ ਨੇ ਲਾ-ਕਾਨੂੰਨੀਅਤੇ ਬੇਇਨਸਾਫ਼ੀਦੀਇੰਤਹਾਂ ਕਰ ਦਿੱਤੀ ਹੈ।ਝੂਠੇ ਪੁਲਿਸ ਮੁਕੱਦਮੇ, ਧੱਕੇਸ਼ਾਹੀਆਂ, ਕਤਲੋਗਾਰਦ ਨੇ ਪੰਜਾਬ ਨੂੰ ਕਿਸੇ ਸਮੇਂ ਬਦਅਮਨੀਲਈਮਸ਼ਹੂਰਬਿਹਾਰਨਾਲੋਂ ਵੀਬਦਤਰਬਣਾ ਦਿੱਤਾ ਹੈ। ਅਜਿਹੇ ਮਾਹੌਲ ਕਾਰਨਪੰਜਾਬ ‘ਚ ਕਾਰੋਬਾਰਅਤੇ ਉਦਯੋਗ ਸੁੰਗੜ ਰਹੇ ਹਨ। ਵੱਢੀਖੋਰੀ, ਦਲਾਲਬਾਜ਼ੀਅਤੇ ਸਿਆਸੀ ਭ੍ਰਿਸ਼ਟਾਚਾਰਕਾਰਨਪਿਛਲੇ ਦਸਸਾਲਾਂ ਵਿਚਪੰਜਾਬਵਿਚੋਂ ਵੀਹਹਜ਼ਾਰ ਤੋਂ ਵਧੇਰੇ ਉਦਯੋਗਿਕ ਇਕਾਈਆਂ ਬੰਦ ਹੋ ਕੇ ਗੁਆਂਢੀ ਸੂਬਿਆਂ ਵਿਚਚਲੀਆਂ ਗਈਆਂ ਹਨ। ਲੱਖਾਂ ਲੋਕ ਬੇਰੁਜ਼ਗਾਰ ਹੋ ਗਏ। ਸਰਕਾਰ’ਤੇ ਕਰਜ਼ਿਆਂ ਦੀਭਾਰੀਪੰਡਕਾਰਨਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰਤਨਖਾਹਾਂ ਨਹੀਂ ਮਿਲਦੀਆਂ। ਇਹ ਸਾਰੇ ਮੁੱਦੇ ਪੰਜਾਬਦੀ ਹੋਂਦ-ਹਸਤੀ ਨੂੰ ਬਚਾਉਣ ਲਈ ਬੇਹੱਦ ਮਹੱਤਵਪੂਰਨ ਹਨ।ਪੰਜਾਬਦੀਸਿਆਸਤਦਾਤਰਸਯੋਗ ਪਹਿਲੂ ਹੈ ਕਿ ਇਨ੍ਹਾਂ ਚੋਣਾਂ ਵਿਚਇਨ੍ਹਾਂ ਮੁੱਦਿਆਂ ‘ਤੇ ਸੰਜੀਦਾਸੰਵਾਦਨਹੀਂ ਚੱਲ ਰਿਹਾ।ਪੰਜਾਬ ਨੂੰ ਬਚਾਉਣ, ਪੰਜਾਬੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਅਤੇ ਰਾਜਨੀਤਕ ਸੁਧਾਰਾਂ ਦੇ ਲਈਲੋਕ ਲੁਭਾਉਣੇ ਮੁੱਦਿਆਂ ਦੀ ਥਾਂ ਪੰਜਾਬ ਦੇ ਹਕੀਕੀ ਮੁੱਦਿਆਂ ‘ਤੇ ਸੰਵਾਦਹੋਣਾ ਬਹੁਤ ਜ਼ਰੂਰੀਹੈ। ਸਿਆਸੀ ਪਾਰਟੀਆਂ ਨੂੰ ਖੈਰਾਇਤੀਵਾਅਦਿਆਂ, ਵੋਟਰਾਂ ਨੂੰ ਖਰੀਦਣਵਾਲੀਆਂ ਯੋਜਨਾਵਾਂ ਦੀ ਥਾਂ ਪੰਜਾਬੀਆਂ ਨੂੰ ਪੈਰਾਂ ਸਿਰਖੜ੍ਹੇ ਕਰਨਲਈਚਿੰਤਨ ਤੋਂ ਚਾਨਣ ਵੱਲ ਜਾਣਦੀਲੋੜ ਹੈ।

Check Also

ਭਾਰਤੀ ਲੋਕਤੰਤਰ ਵਿਚ ਵੱਧਦੇ ਦਾਗੀ ਨੇਤਾ

ਹਾਲ ਹੀ ‘ਚ ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਤੀਜੀ ਵਾਰੀ ਬਣੀ …