ਮੱਖਣਕੁਹਾੜ
ਵਿਧਾਨਸਭਾ ਜਾਂ ਲੋਕਸਭਾਚੋਣਾਂ ਵੇਲੇ ਜੰਗ ਦੇ ਮੈਦਾਨਵਾਲੀਹਾਲਤਬਣਜਾਂਦੀ ਹੈ। ਸਰਮਾਏਦਾਰ ਤੇ ਜਾਗੀਰਦਾਰਪਾਰਟੀਆਂ ਵੋਟਾਂ ਬਟੋਰਨਲਈਆਪਣਾਅੱਡੀਚੋਟੀਦਾ ਜ਼ੋਰ ਲਾਉਂਦੀਆਂ ਹਨ। ਕੋਈ ਵੀ ਕੋਝਾ ਅਤੇ ਘਟੀਆਹਥਿਆਰਵਰਤਣ ਤੋਂ ਕੋਈ ਗੁਰੇਜ਼ ਨਹੀਂ ਕੀਤਾਜਾਂਦਾ। ਝੂਠ ਤੇ ਛਲਕਪਟਦਾਖ਼ੂਬਸਹਾਰਾਲਿਆਜਾਂਦਾ ਹੈ। ਵੋਟਰਾਂ ਨੂੰ ਭਰਮਾਉਣਲਈਪੈਸੇ ਵੰਡੇ ਜਾਂਦੇ ਹਨ। ਭੁੱਕੀ, ਸ਼ਰਾਬ ਤੇ ਹੋਰਹਰਪ੍ਰਕਾਰ ਦੇ ਨਸ਼ੇ ਵਰਤਾਏ ਜਾਂਦੇ ਹਨ। ਟੀ.ਵੀ. ਸੈੱਟ, ਫਰਿਜਾਂ, ਮੋਟਰਸਾਈਕਲ ਤੇ ਹੋਰ ਕਈ ਕੁਝ ਵੋਟਰਾਂ ਦੇ ਘਰੀਂ ਪਹੁੰਚਾਇਆ ਜਾਂਦਾ ਹੈ। ਮਾਹੌਲ ਇਸ ਤਰ੍ਹਾਂ ਦਾਬਣਾਇਆਜਾਂਦਾ ਹੈ ਕਿ ਜਿਹੜਾਵਧੇਰੇ ਪੈਸੇ ਵੰਡ ਗਿਆ ਜਾਂ ਵਧੇਰੇ ਝੂਠਬੋਲ ਗਿਆ ਉਹੀ ਜਿੱਤੇਗਾ।
ਇਸ ਵਕਤਦੇਸ਼ਵਿੱਚਗ਼ਰੀਬ ਤੇ ਪੇਂਡੂ ਲੋਕਾਂ ਦੀਲਗਪਗ 70 ਫ਼ੀਸਦੀਵਸੋਂ ਹੈ। ਚੋਣਾਂ ਸਮੇਂ ਪਾਰਟੀਆਂ ਵੱਲੋਂ ਬਾਹੂਬਲੀਆਂ ਰਾਹੀਂ ਇਨ੍ਹਾਂ ਨੂੰ ਡਰਾਇਆਵੀਜਾਂਦਾ ਹੈ ਤੇ ਮਾਇਆਜਾਲਵਿੱਚਫਸਾ ਕੇ ਭਰਮਾਇਆਵੀਜਾਂਦਾ ਹੈ। ਲੋਕਾਂ ਨੂੰ ਧਰਮਾਂ, ਜਾਤਾਂ, ਮਜ਼ਹਬਾਂ ਤੇ ਖਿੱਤਿਆਂ ਵਿੱਚਵੰਡਣਲਈਹਰਯਤਨਕੀਤਾਜਾਂਦਾ ਹੈ। ਹਰਪਾਰਟੀਦਾਨੇਤਾ ਇਹੀ ਆਖਦਾ ਹੈ ਕਿ ਉਹ ਦੇਸ਼ਦੀ, ਸਬੰਧਿਤਸੂਬੇ ਅਤੇ ਲੋਕਾਂ ਦੀ’ਤਨ-ਮਨ-ਧਨ’ਨਾਲਸੇਵਾਕਰਨਾ ਚਾਹੁੰਦਾ ਹੈ। ਪੁੱਛਿਆ ਤਾਂ ਇਹੀ ਜਾਣਾਚਾਹੀਦਾ ਹੈ ਕਿ ਕੀ ਸੇਵਾਵਿਧਾਇਕ ਜਾਂ ਕੋਈ ਵਿਧਾਨਿਕਅਹੁਦੇਦਾਰਬਣਨ ਤੋਂ ਬਿਨਾਂ ਨਹੀਂ ਹੁੰਦੀ? ਸੇਵਾ ਤਾਂ ਕਦੇ ਕਿਸੇ ਅਹੁਦੇ ਦੀਮੁਹਤਾਜਨਹੀਂ ਹੋਈ। ਸੇਵਾਲਈ ਤਾਂ ਕੇਵਲ ਸੱਚੀ-ਸੁੱਚੀ ਭਾਵਨਾ ਤੇ ਪ੍ਰਤੀਬੱਧਤਾਦੀਲੋੜ ਹੁੰਦੀ ਹੈ। ਇਸ ਵਕਤਭਾਰਤਅਤੇ ਇਸ ਦੇ ਸਾਰੇ ਸੂਬਿਆਂ ਵਿੱਚਗ਼ਰੀਬਵਰਗ ਦੋ ਤਿਹਾਈ ਹਿੱਸੇ ਦੇ ਲਗਪਗ ਹੈ। ਇਹੀ ਉਹ ਸਾਧਨਹੀਣਵਰਗ ਹੈ ਜਿਸ ਨੂੰ ਸ਼ਿਕਾਰਬਣਾਉਣਲਈਚੋਣਲੜਨਵਾਲੇ ਸ਼ਿਕਾਰੀਝੂਠੇ ਲਾਰਿਆਂ ਦਾਲਿਖ਼ਤੀਦਸਤਾਵੇਜ਼ ‘ਚੋਣਮੈਨੀਫੈਸਟੋ’ਜਾਰੀਕਰਦੇ ਹਨ।
ਚੋਣਾਂ ਲੜਣਵਾਲੀਆਂ ਪਾਰਟੀਆਂ ਅਤੇ ਉਮੀਦਵਾਰਆਖਦੇ ਇਹੀ ਹਨ ਕਿ ਉਹ ਲੋਕਾਂ ਦੀਸੇਵਾਕਰਨਗੇ, ਲੋਕਾਂ ਨੂੰ ਵੱਖ-ਵੱਖਰਾਹਤਾਂ ਦੇਣਗੇ, ਗ਼ਰੀਬੀਦੂਰਕਰਨਗੇ ਤੇ ਗ਼ਰੀਬੀ-ਅਮੀਰੀਦਾਪਾੜਾਘੱਟਕਰਨਗੇ, ਹਰ ਇੱਕ ਨੂੰ ਰੁਜ਼ਗਾਰਦੇਣਗੇ, ਚੰਗੀਆਂ ਤੇ ਮੁਫ਼ਤਸਿਹਤ ਤੇ ਸਿੱਖਿਆ ਦੀਸਹੂਲਤਦੇਣਗੇ, ਦਲਿਤਾਂ ਤੇ ਗ਼ਰੀਬਾਂ ਨਾਲ ਹੁੰਦਾਵਿਤਕਰਾਦੂਰਕਰਨਗੇ, ਪੁਲਿਸ ਦੇ ਕਹਿਰ ਤੋਂ ਬਚਾਉਣਗੇ, ਲੋਕਾਂ ਨੂੰ ਨਿਆਂ ਦਿਵਾਉਣਗੇ ਅਤੇ ਸਭਲੋਕਾਂ ਨੂੰ ਬਰਾਬਰਸਮਝਣਗੇ ਆਦਿ। ਪਰਅਮਲਵਿੱਚ ਇਹ ਸਭਝੂਠ ਹੀ ਸਾਬਤ ਹੁੰਦਾ ਹੈ। ਲੋਕਜਲਦ ਹੀ ਠੱਗੇ ਮਹਿਸੂਸਕਰਨ ਲੱਗ ਜਾਂਦੇ ਹਨ। ਉਮੀਦਵਾਰਜੇਤੂ ਹੋ ਕੇ ਲੋਕਸੇਵਾਨਹੀਂ, ਖ਼ੁਦਦੀਸੇਵਾਕਰਦੇ ਹਨ। ਦਿਨ ਦੁੱਗਣੀ ਤੇ ਰਾਤ ਚੌਗੁਣੀਤਰੱਕੀਕਰਦੇ ਹਨ। ਉਨ੍ਹਾਂ ਦੀ ਜ਼ਮੀਨਜਾਇਦਾਦਦਾ ਕੋਈ ਅੰਤਨਹੀਂ ਰਹਿੰਦਾ। ਘਰ ਦੇ ਜੀਆਂ ਤੋਂ ਬਿਨਾਂ ਬੇਨਾਮੀਜਾਇਦਾਦਬੇਹਿਸਾਬ ਹੋ ਜਾਂਦੀ ਹੈ। ઠਇਹੀ ਉਨ੍ਹਾਂ ਦਾਅਸਲਮੈਨੀਫੈਸਟੋ ਅਤੇ ઠਉਦੇਸ਼ ਹੁੰਦਾ ਹੈ। ਅਮੀਰਅਜਾਰੇਦਾਰਸ਼੍ਰੇਣੀਚੋਣਾਂ ਦੀਖੇਡਰਚਾਉਂਦੀ ਹੈ। ਚਾਹੇ ਕੋਈ ਵੀਹਾਰੇ, ਕੋਈ ਵੀਜਿੱਤੇ, ਇਸ ਵਿੱਚਜਿੱਤਹਾਰਹਰਹਾਲਤਅਮੀਰਸ਼੍ਰੇਣੀਦੀ ਹੀ ਹੁੰਦੀ ਹੈ। ਅਮੀਰਸ਼੍ਰੇਣੀ ਨੇ ਕੇਂਦਰੀ ਜਾਂ ਸੂਬਾਈਚੋਣਾਂ ਵਿੱਚ ਜੋ ਵੀਪਾਰਟੀਜਿੱਤੇ, ਉਸ ਨੂੰ ਆਪਣੇ ਮਕਸਦਲਈਵਰਤਣਾ ਹੁੰਦਾ ਹੈ। ਸੰਵਿਧਾਨਦਾ ਚੌਖਟਾ ਹੀ ਇਸ ਤਰ੍ਹਾਂ ਬਣਾਲਿਆ ਗਿਆ ਹੈ ਕਿ ਉਹ ਹਰਹਾਲਤਵਿੱਚ ਉੱਚ ਸ਼੍ਰੇਣੀ ਦੇ ਹਿੱਤਾਂ ਵਿੱਚ ਭੁਗਤੇ ਅਤੇ ਇੱਕ ਸੀਮਾਵਿੱਚਰਹਿ ਕੇ ਕੰਮਕਰੇ। ਜੋ ਵੀਕੰਮਕਰੇ ਉਹ ਅਮੀਰਅਜਾਰੇਦਾਰਸ਼੍ਰੇਣੀ ਦੇ ਲਾਭਵਾਸਤੇ ਹੋਵੇ। ਕਿਸੇ ਤਰ੍ਹਾਂ ਵੀ ਉਸ ਦਾਲਾਭਗ਼ਰੀਬਾਂ ਨੂੰ ਨਾਮਿਲੇ ਜੇ ਮਿਲੇ ਵੀ ਤਾਂ ਉਹ ਘੱਟ ਤੋਂ ਘੱਟਹੋਵੇ। ਗ਼ਰੀਬਾਂ ਨੂੰ ਸਿਰਫ਼ਲਾਰਿਆਂ ਨਾਲ ਹੀ ਪਰਚਾਇਆਜਾਵੇ। ਦੇਸ਼ਆਜ਼ਾਦਹੋਣ ਤੋਂ ਬਾਅਦਪਹਿਲੀਆਂ ਕੁਝ ਚੋਣਾਂ ਵਿੱਚਚੋਣਲੜਦੀਆਂ ਪਾਰਟੀਆਂ ਕਾਂਗਰਸ, ਜਨਸੰਘ ਜਾਂ ਅਕਾਲੀਆਦਿਲੋਕਾਂ ਤੋਂ ਵੋਟਾਂ ਬਟੋਰਨਲਈ ਜ਼ਬਾਨੀਕਲਾਮੀ ਹੀ ਵਾਅਦੇ ਕਰਦੀਆਂ ਸਨਅਤੇ ਲੋਕਇਨ੍ਹਾਂ ਦੇ ਭਰਮਾਊ ਨਾਅਰਿਆਂ ਦਾਝੱਟਸ਼ਿਕਾਰਵੀ ਹੋ ਜਾਂਦੇ ਸਨ ਕਿਉਂਕਿ ਲੋਕ ਕਾਂਗਰਸਦੀਅਗਵਾਈਵਿੱਚਆਜ਼ਾਦੀਦੀਲੜਾਈਲੜੇ ਸਨ। ઠਲੋਕਇਨ੍ਹਾਂ ‘ਤੇ ਛੇਤੀਇਤਬਾਰਕਰਲੈਂਦੇ ਸਨ। ઠਪਰਜਲਦੀ ਹੀ ਇਹ ਵਾਅਦੇ ਹਵਾ ਦੇ ਬੁੱਲੇ ਬਣ ਕੇ ਲੋਕਾਂ ਦੀਆਂ ਨਜ਼ਰਾਂ ਤੋਂ ਓਝਲ ਹੁੰਦੇ ਦਿਸੇ। ઠਲੋਕਾਂ ਨੂੰ ਵਾਅਦਿਆਂ ਦੇ ਭਰਮਜਾਲਵਿੱਚਫਸਾਉਣਲਈਪਾਰਟੀਆਂ ਵੀਹੋਰਚਲਾਕ ਹੋ ਗਈਆਂ। ਉਹ ਸ਼ਿਕਾਰ ਨੂੰ ਜਾਲਵਿੱਚਫਸਾਉਣਲਈਮਜ਼ਬੂਤ ਤੇ ਬਾਰੀਕਜਾਲਬੁਣਨ ਤੇ ਨਾਲਨਾਲਨਵਾਂ ਚੋਗਾ ਖਿੰਡਾਉਣ ਵਾਂਗ ਵਾਅਦਿਆਂ ਦਾਲਿਖਤੀਜਾਲਬੁਣਨ ਲੱਗੀਆਂ। ਵਾਅਦਿਆਂ ਦੇ ਲਿਖਤੀਜਾਲ ਨੂੰ ‘ਚੋਣਮੈਨੀਫੈਸਟੋ’ਦਾਨਾਮਦਿੱਤਾ ਗਿਆ। ઠਲੋਕਾਂ ਨੂੰ ਭਰਮਾਉਣਲਈਇੱਕ-ਦੂਜੇ ਤੋਂ ਵਧ ਕੇ ਵਾਅਦੇ ਹੋਣ ਲੱਗੇ। ਬਸ ਇੱਕ ਵਾਰਭਰਮਾਊ ਲਾਰਿਆਂ ਵਿੱਚਲੋਕਾਂ ਨੂੰ ਆਪਣੇ ਪਿੱਛੇ ਲਾਇਆ; ਵੋਟਾਂ ਬਟੋਰੀਆਂ ਤੇ ਮਗਰੋਂ ‘ਤੂੰ ਕੌਣ-ਮੈਂ ਕੌਣ।’ ઠਫਿਰ ਇਹ ਜੇਤੂ ਪਾਰਟੀਆਂ ਤੇ ਉਨ੍ਹਾਂ ਦੇ ਉਮੀਦਵਾਰਅਸਲ ਰੰਗ ਵਿੱਚ ਆ ਜਾਂਦੇ ਹਨ। ઠਮੈਨੀਫੈਸਟੋ ਰਾਹੀਂ ਕੀਤੇ ਸਭਵਾਅਦੇ ਕਿਸੇ ਕੂੜੇਦਾਨਵਿੱਚ ਸੁੱਟ ਦਿੱਤੇ ਜਾਂਦੇ ਹਨਅਤੇ ਕੀਤੇ ਵਾਅਦਿਆਂ ਨੂੰ ਇੱਕ ‘ਚੋਣਜੁਮਲਾ’ ਕਹਿ ਕੇ ਲੋਕਾਂ ਦੀਆਂ ਆਸਾਂ ਅਤੇ ઠਭਰੋਸਿਆਂ ਦਾ ਮਖੌਲ ਉਡਾਇਆਜਾਂਦਾ ਹੈ। ਅਜਿਹੀ ਹਾਲਤਵਿੱਚਲੋਕਕਿੱਥੇ ਜਾਣ, ਕੀ ਕਰਨ ਤੇ ਕਿਸ ਨੂੰ ਫ਼ਰਿਆਦਕਰਨ? ਇਹ ਕੋਈ ਕਾਨੂੰਨੀਦਸਤਾਵੇਜ਼ ਤਾਂ ਹੈ ਨਹੀਂ ਕਿ ਜਿਸ ਨੂੰ ਅਦਾਲਤਵਿੱਚ ਵੰਗਾਰਿਆ ਜਾ ਸਕੇ। ਕਿਸੇ ਪਾਰਟੀਵਿਰੁੱਧ ਕੇਸ ਦਾਇਰਕੀਤਾ ਜਾ ਸਕੇ। ઠਲੋਕਹੱਥਮਲਦੇ ਪਛਤਾਵਾਕਰਦੇ ਹੀ ਰਹਿਜਾਂਦੇ ਹਨ। ઠਉਨ੍ਹਾਂ ਕੋਲ ਉਹੀ ਰਹਿਜਾਂਦਾ ਹੈ ਜੋ ਉਨ੍ਹਾਂ ਕੋਲਸ਼ਿਕਾਰੀ ਦੇ ਜਾਲਵਿਛਾਉਣ ਤੋਂ ਪਹਿਲਾਂ ਜੋ ਥੋੜ੍ਹਾਬਹੁਤ ਚੋਗਾ ਖਿਲਾਰਿਆ ਹੁੰਦਾ ਹੈ। ઠਉਹੀ ਜੋ ਉਨ੍ਹਾਂ ਸ਼ਿਕਾਰੀ ਦੇ ਜਾਲਵਿਚਫਸਣ ਤੋਂ ਪਹਿਲਾਂ ਖਿਲਾਰਿਆ ਚੋਗਾ ਖਾਧਾ ਹੁੰਦਾ ਹੈ। ઠਉਹੀ ਕੁਝ ਉਨ੍ਹਾਂ ਦੇ ਕੋਲਰਹਿੰਦਾ ਹੈ ਜੋ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਨਕਦ ਜਾਂ ਕਿਸੇ ਹੋਰਰੂਪਵਿੱਚਵੋਟਾਂ ਦੇ ਮੁੱਲ ਦੇ ਰੂਪਵਿੱਚਮਿਲਿਆ ਹੁੰਦਾ ਹੈ। ਗ਼ਰੀਬ ਉਸੇ ਨੂੰ ਹੀ ਗਨੀਮਤਸਮਝਲੈਂਦੇ ਹਨ। ઠਇਹੀ ਉਨ੍ਹਾਂ ਪਿਛਲੇ ਸੱਤਦਹਾਕਿਆਂ ਤੇ ਤਜ਼ਰਬੇ ਵਿੱਚ ਸਿੱਖਿਆ ਹੈ। ઠਉਹ ਬੇਵੱਸਹਨ। ઠਕੋਈ ਉਨ੍ਹਾਂ ਦੀਬਾਂਹਫੜਨਵਾਲਾਸਾਹਮਣੇ ਨਹੀਂ ਦਿਸਦਾ।
ਗ਼ਰੀਬਬੇਵੱਸਵੋਟਰਕਰੇ ਵੀ ਤਾਂ ਕੀ ਕਰੇ। ઠਉਸ ਦੇ ਸਾਹਮਣੇ ਆਮ ਤੌਰ ‘ਤੇ ਦੋ ਆਰਥਿਕ ਤੌਰ ‘ਤੇ ਰੱਜੇ-ਪੁੱਜੇ ਉਮੀਦਵਾਰਖੜ੍ਹੇ ਕਰਦਿੱਤੇ ਜਾਂਦੇ ਹਨ। ઠਉਨ੍ਹਾਂ ਨੂੰ ਇਨ੍ਹਾਂ ਦੋਵਾਂ ਵਿੱਚੋਂ ਇੱਕ ਦੀਚੋਣਕਰਨਲਈ ਕਿਹਾ ਜਾਂਦਾ ਹੈ। ઠਵਿਚਾਰਾਵੋਟਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਨ੍ਹਾਂ ਨੇ ਉਸ ਨੂੰ ਕੁੱਟਣਾਵੀ ਹੈ ਤੇ ਲੁੱਟਣਾਵੀ, ਪਰ ਉਹ ਮਜਬੂਰ ਹੁੰਦਾ ਹੈ। ઠਵੋਟਰਇਨ੍ਹਾਂ ਦੋਵਾਂ ਵਿੱਚੋਂ ਇੱਕ ਨੂੰ ‘ਕੁਝ ਕੁ ਚੰਗਾ’ ਸਮਝ ਕੇ ਚੁਣਲੈਂਦਾ ਹੈ। ਵੋਟਰਹੈਰਾਨਪ੍ਰੇਸ਼ਾਨ ਹੁੰਦਾ ਹੈ ਜਦੋਂ ਉਸ ਦਾਚੁਣਿਆ ‘ਕੁਝ ਚੰਗਾ’ ਬੰਦਾਵੀਥੋੜ੍ਹੇ ਹੀ ਅਰਸੇ ਬਾਅਦਪਹਿਲੇ ਵਰਗਾ ਹੀ ਹੋ ਨਿਬੜਦਾ ਹੈ। ઠਵੋਟਰਫੇਰਅਗਲੇ ਪੰਜਸਾਲ ਉਸ ਤੋਂ ਨਿਰੰਤਰ ਕੁੱਟ ਖਾਂਦੇ ਰਹਿੰਦੇ ਹਨ। ਕੋਈ ਮੈਨੀਫੈਸਟੋ ਜਾਂ ਕੋਈ ਚੋਣਕਮਿਸ਼ਨਦਾਪ੍ਰਬੰਧ ਉਸ ਦੀਮਦਦਨਹੀਂ ਕਰਦਾ। ਇਹ ਬਿਲਕੁਲਠੀਕ ਹੈ ਕਿ ਜਮਾਤੀਸਮਾਜ ਤੇ ਰਾਜਨੀਤਕਪ੍ਰਬੰਧਵਿੱਚਲੋਕਰਾਜਲੋਕਾਂ ਦਾਅਸਲੀਰਾਜਨਹੀਂ ਹੁੰਦਾ। ઠਇਹ ਜਮਾਤੀਰਾਜ ਹੁੰਦਾ ਹੈ। ઠਧੋਖਾ ਹੁੰਦਾ ਹੈ, ਵਿਖਾਵਾ ਹੁੰਦਾ ਹੈ। ઠਇਹ ਲੋਕਾਂ ਲਈ, ਲੋਕਾਂ ਦੁਆਰਾ, ਲੋਕਾਂ ਦਾਰਾਜਬਣ ਕੇ ਨਹੀਂ ਰਹਿੰਦਾ, ઠਸਗੋਂ ਗ਼ਰੀਬਾਂ ਦੀਆਂ ਵੋਟਾਂ ਬਟੋਰ ਕੇ ਅਮੀਰਾਂ ਦਾ ਤੇ ਅਮੀਰਾਂ ਲਈਰਾਜਬਣਜਾਂਦਾ ਹੈ। ਚੋਣਪ੍ਰਕਿਰਿਆਵੀਧੋਖੇ ਭਰਪੂਰਸਿੱਧ ਹੁੰਦੀ ਹੈ। ਫਿਰਵੀਜਿੰਨਾਚਿਰ ਇਹ ਪ੍ਰਬੰਧਅਮੀਰਾਂ ਜਾਂ ਵੱਡੇ ਸਰਮਾਏਦਾਰਅਜ਼ਾਰੇਦਾਰਘਰਾਣਿਆਂ ਕੋਲ ਹੈ, ਓਨਾਚਿਰਚੋਣਪ੍ਰਣਾਲੀਵਿੱਚ ਕੁਝ ਸੋਧਾਂ ਕਰਵਾ ਕੇ ਆਮਲੋਕਾਂ ਨੂੰ ਕੁਝ ਕੁ ਰਾਹਤ ਤਾਂ ਦਿਵਾਈ ਹੀ ਜਾ ਸਕਦੀ ਹੈ। ਇਸ ਮਕਸਦਲਈ ਸਿਆਸੀ ਪਾਰਟੀਆਂ ਨੂੰ ਆਪਣੀ, ਆਮਦਨਅਤੇ ਖ਼ਰਚਵਿੱਚਪਾਰਦਰਸ਼ਤਾਲਿਆਉਣ, ਸੂਚਨਾਕਮਿਸ਼ਨ ਦੇ ਦਾਇਰੇ ਵਿੱਚਲਿਆਉਣ ਦੇ ਨਾਲ-ਨਾਲਚੋਣਮੈਨੀਫੈਸਟੋ ਨੂੰ ਵਿਧਾਨਕਦਸਤਾਵੇਜ਼ ਮੰਨਣਲਈਪਾਬੰਦਕੀਤੇ ਜਾਣਾ ਜ਼ਰੂਰੀ ਹੈ। ਜੋ ਵਾਅਦੇ ਮੈਨੀਫੈਸਟੋ ਰਾਹੀਂ ਕੋਈ ਪਾਰਟੀਕਰਦੀ ਹੈ, ਜੇ ਜਿੱਤਉਪਰੰਤ ਉਹ ਪੂਰੇ ਨਹੀਂ ਕਰਦੀ ਤਾਂ ਉਸ ਉੱਪਰਅਦਾਲਤਵਿੱਚ ਕੇਸ ਦਰਜਕੀਤਾ ਜਾ ਸਕੇ। ਉਸ ਬਾਰੇ ਸਜ਼ਾ ਨਿਸ਼ਚਿਤਹੋਵੇ ਅਤੇ ਘੱਟੋ-ਘੱਟ ਉਸ ਪਾਰਟੀਦੀਮਾਨਤਾਰੱਦਹੋਵੇ। ਪਾਰਟੀਮੁਖੀ ਨੂੰ ਜੇਲ੍ਹ ਵਿੱਚਭੇਜੇ ਜਾਣਦੀਵਿਵਸਥਾਹੋਵੇ। ઠਇੰਜ ਵੋਟਰਾਂ ਨਾਲਆਮਲੋਕਾਂ ਨਾਲਧੋਖਾ ਕਿਸੇ ਹੱਦ ਤੱਕ ਘੱਟ ਸਕਦਾ ਹੈ। ઠਭਾਵੇਂ ਇਸ ਰਾਜਨੀਤਕਪ੍ਰਬੰਧ ਦੇ ਰਾਖੇ ਅਜਿਹਾ ਕਦੇ ਨਹੀਂ ਹੋਣਦੇਣਗੇ ਪਰ ਇਸ ਬਾਰੇ ਬਹਿਸਛਿੜਨੀਚਾਹੀਦੀ ਹੈ। ਯਤਨਹੋਣੇ ਚਾਹੀਦੇ ਹਨ। ਅਜਿਹਾ ਕਰਨਨਾਲਹਰਘਰ ਦੇ ਘੱਟ ਤੋਂ ਘੱਟ ਇੱਕ ਜੀਅ ਨੂੰ ਨੌਕਰੀ ਦਾਵਾਅਦਾਕਰ ਕੇ ਮੁਕਰਨਵਾਲੇ ਅਤੇ ਵਿਦੇਸ਼ ਤੋਂ ਕਾਲਾਧਨਲਿਆ ਕੇ ਹਰਭਾਰਤੀਨਾਗਰਿਕ ਦੇ ਖਾਤੇ ਵਿੱਚ 15-15 ਲੱਖਰੁਪਏ ਜਮ੍ਹਾਂ ਕਰਾਉਣ ਦੇ ਵਾਅਦੇ ਨੂੰ ‘ਇੱਕ ਚੋਣਜੁਮਲਾ’ ਕਹਿ ਕੇ ਲੋਕਾਂ ਨਾਲਵੱਡਾਧੋਖਾਕਰਨਵਾਲਿਆਂ ਲਈਸ਼ਾਇਦ ਕੋਈ ਥੋੜ੍ਹਾਬਹੁਤਡਰਪੈਦਾ ਹੋ ਜਾਵੇ। ઠਸੱਚ ਤਾਂ ਇਹ ਹੈ ਕਿ ਅੱਜ ਹਰਪਾਰਟੀਚੋਣਾਂ ਵੇਲੇ ਵੋਟਾਂ ਬਟੋਰਨਲਈਗ਼ਰੀਬਲੋਕਾਂ ਨੂੰ ਜੋ ਬਹੁਤ ਹੀ ਸੁੰਦਰ-ਸੁੰਦਰਸਬਜ਼ਬਾਗ਼ਦਿਖਾਉਂਦੀ ਹੈ, ਅਨੇਕਾਂ ਤਰ੍ਹਾਂ ਦੇ ਅਤੇ ਇੱਕ-ਦੂਜੇ ਤੋਂ ਅੱਗੇ ਲੰਘ ਕੇ ਚੋਣਮੈਨੀਫੈਸਟੋ ਰਾਹੀਂ ਲਿਖਤੀਵਾਅਦੇ ਕਰਦੀ ਹੈ, ਉਸ ਤੋਂ ਸਾਰੇ ਹੀ ਮੁੱਕਰਜਾਂਦੇ ਹਨ। ਕਦੇ ਵੀ ਕੋਈ ਵਾਅਦਾਵਫ਼ਾਨਹੀਂ ਹੁੰਦਾ। ਅਜਿਹੀ ਹਾਲਤਵਿੱਚ ਜੇ ਚੋਣਕਮਿਸ਼ਨਅਤੇ ਸਰਬਉੱਚ ਅਦਾਲਤਮੂਕਦਰਸ਼ਕਬਣੇ ਰਹਿਣਗੇ ਤਾਂ ਇਨ੍ਹਾਂ ਸੰਸਥਾਵਾਂ ਦਾਲੋਕਾਂ ਨੂੰ ਕੀ ਲਾਭ? ਚੋਣਮਨੋਰਥਪੱਤਰਾਂ ਰਾਹੀਂ ਲੋਕਾਂ ਨੂੰ ਝੂਠੇ ਲਾਰੇ ਲਾਉਣੇ ਜਾਂ ਤਾਂ ਬੰਦਹੋਣ ਜਾਂ ਇਨ੍ਹਾਂ ਨੂੰ ਬਾਕਾਇਦਾਵਿਧਾਨਕਦਸਤਾਵੇਜ਼ ਸਮਝਿਆਜਾਵੇ ਤਾਂ ਜੋ ਇਸ ਤੋਂ ਪਿੱਛੇ ਹਟਣਵਾਲਿਆਂ ਵਿਰੁੱਧ ਕਾਨੂੰਨੀਕਾਰਵਾਈ ਹੋ ਸਕੇ। ਭਾਰਤ ਦੇ ਚੋਣਕਮਿਸ਼ਨਅਤੇ ਸੁਪਰੀਮਕੋਰਟ ਨੂੰ ਚੋਣਮੈਨੀਫੈਸਟੋ ਨੂੰ ਵਿਧਾਨਕਦਸਤਾਵੇਜ਼ ਬਣਾਉਣਲਈਕਰਵਾਈਕਰਨੀਚਾਹੀਦੀ ਹੈ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …