Breaking News
Home / Special Story / ਟਰੰਪ ਯੁੱਗ : ਮਨਮੋਹਕਸਮਾਰੋਹ-ਪ੍ਰਦਰਸ਼ਨਾਂ ‘ਚ ਰਾਸ਼ਟਰਪਤੀਬਣੇ ਟਰੰਪ, ਸਭ ਤੋਂ ਵੱਧ ਵਿਵਾਦਤਰਾਸ਼ਟਰਪਤੀ

ਟਰੰਪ ਯੁੱਗ : ਮਨਮੋਹਕਸਮਾਰੋਹ-ਪ੍ਰਦਰਸ਼ਨਾਂ ‘ਚ ਰਾਸ਼ਟਰਪਤੀਬਣੇ ਟਰੰਪ, ਸਭ ਤੋਂ ਵੱਧ ਵਿਵਾਦਤਰਾਸ਼ਟਰਪਤੀ

Trum-2 copy copyਅਮਰੀਕੀਇਤਿਹਾਸਦਾਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਰੋਹ, 1400 ਕਰੋੜ ਰੁਪਏ ਖਰਚੇ
ਓਬਾਮਾ ਦੇ ਸਹੁੰ ਚੁੱਕ ਸਮਾਰੋਹ ਦੇ ਮੁਕਾਬਲੇ ਅੱਧੇ ਲੋਕ ਹੀ ਹੋਏ ਸ਼ਾਮਲ
ਵਾਸ਼ਿੰਗਟਨ : ਡੋਨਾਲਡਟਰੰਪ, ਟੀਵੀਐਂਕਰ, ਰਾਈਟਰ, ਕਾਰੋਬਾਰੀਅਤੇ ਹੁਣ ਅਮਰੀਕਾ ਦੇ 45ਵੇਂ ਰਾਸ਼ਟਰਪਤੀ।ਨਿਊਯਾਰਕਟਾਈਮਜ਼ ਦੇ ਮੁਤਾਬਕ ਟਰੰਪ ਦੇ ਸਹੁੰ ਚੁੱਕ ਸਮਾਰੋਹਦਾ ਹਾਲੀਵੁੱਡ ਦੇ ਏ ਗਰੇਡਆਰਟਿਸਟਾਂ ਨੇ ਬਾਈਕਾਟਕੀਤਾ।ਫਿਰਵੀ ਇਹ ਅਮਰੀਕੀਇਤਿਹਾਸਦਾਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮਹੈ।ਲਗਭਗ 200 ਮਿਲੀਅਨਡਾਲਰਖਰਚ ਹੋਏ। ਲਗਭਗ 100 ਮਿਲੀਅਨਦੀਰਾਸ਼ੀ ਚੰਗੇ ਤੋਂ ਇਕੱਠੀ ਕੀਤੀ ਗਈ। ਵਾਸ਼ਿੰਗਟਨ ‘ਚ ਲਗਭਗ 63 ਸੰਗਠਨਾਂ ਨੇ ਟਰੰਪਦਾਵਿਰੋਧਕੀਤਾ।ਲਿਹਾਜ਼ਾ ਸੁਰੱਖਿਆ ਦੇ ਲਈਲਗਭਗ 28 ਹਜ਼ਾਰਸੈਨਿਕਤਾਇਨਾਤਕੀਤੇ ਗਏ। ਸੁਰੱਖਿਆ ਵਿਸਸਥਾ’ਤੇ ਹੀ 100 ਮਿਲੀਅਨਡਾਲਰਖਰਚ ਹੋਏ ਸਨ। ਉਸ ਸਮੇਂ 18 ਲੱਖ ਲੋਕ ਆਏ ਜਦਕਿਟਰੰਪ ਦੇ ਸਹੁੰ ਚੁੱਕ ਸਮਾਗਮ ‘ਚ ਲਗਭਗ 8 ਲੱਖ ਲੋਕ ਹੀ ਪਹੁੰਚੇ। ਅਮਰੀਕਾ ‘ਚ ਸਹੁੰ ਚੁੱਕ ਸਮਾਰੋਹ ‘ਚ ਗਲੈਮਰਦਾਤੜਕਾ ਲਗਾਉਣ ਦਾਸਿਹਰਾਬਿਲਕਲਿੰਟਨ ਨੂੰ ਜਾਂਦਾਹੈ। 1993 ‘ਚ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ‘ਚ ਦੇਸ਼ ਦੇ ਏ ਗ੍ਰੇਡ ਦੇ ਸੈਲੀਬ੍ਰਿਟੀ ਨੇ ਪਰਫਾਰਮੈਂਸ ਦਿੱਤੀ ਸੀ। ਇਸ ‘ਚ ਡਿਆਨਾਰਾਸ, ਬਾਬਡਿਲਯਲ, ਮਾਈਕਲਜੈਕਸਨਅਤੇ ਰਿਕੀਮਾਰਟਿਨ ਜਿਹੀ ਹਸਤੀਆਂ ਦੀ ਲੰਬੀਕਤਾਰ ਸੀ।
ਟਰੰਪਵਰਲਡ
ਉਮਰਦਰਾਜ ਅਤੇ ਸਭ ਤੋਂ ਅਮੀਰਰਾਸ਼ਟਰਪਤੀਹੋਣਦਾਰਿਕਾਰਡ
ੲ ਉਹ ਖੁਦ ਆਪਣੇ ਜਹਾਜ਼ ਨਾਲਪ੍ਰਚਾਰਕਰਨਵਾਲੇ ਪਹਿਲੇ ਰਾਸ਼ਟਰਪਤੀਹਨ। 4.5 ਬਿਲੀਅਨਡਾਲਰਦੀਨੈਟਵਰਥ ਦੇ ਨਾਲ ਉਹ ਸਭ ਤੋਂ ਅਮੀਰਰਾਸ਼ਟਰਪਤੀਹਨ।
ੲ ਡੋਨਾਲਡਟਰੰਪਤਿੰਨਵਿਆਹ ਕਰਵਾਉਣ ਵਾਲੇ ਵੀਪਹਿਲੇ ਅਮਰੀਕੀਰਾਸ਼ਟਰਪਤੀਹਨ।ਟਰੰਪ ਅਜਿਹੇ ਪਹਿਲੇ ਰਾਸ਼ਟਰਪਤੀਹਨਜਿਨ੍ਹਾਂ ਦੀਪਤਨੀ ਸੁਪਰ ਮਾਡਲਰਹਿ ਚੁੱਕੀ ਹੈ।
ੲ 90 ਮੰਜ਼ਿਲਾਟਰੰਪਟਾਪਰਸਭ ਤੋਂ ਉਚੀ ਰਿਹਾਇਸ਼ੀਇਮਾਰਤਾਂ ‘ਚ ਸ਼ਾਮਲ ਹੈ, 18 ਬੈਡਰੂਮਵਾਲਾਟਰੰਪਪੈਲੇਸਅਮਰੀਕਾਦੀਸਭ ਤੋਂ ਮਹਿੰਗੀ ਪ੍ਰਾਪਰਟੀਹੈ। ਦੁਨੀਆਭਰ ‘ਚ 16 ਗੋਲਫਕੋਰਸਹਨ।
ੲ ਟਵਿੱਟਰ ‘ਤੇ ਹਰਮਹੀਨੇ 67,000ਫਾਲੋਅਰਜ਼ ਵਧਰਹੇ ਹਨ।
ੲ 70 ਸਾਲ ਦੇ ਟਰੰਪਅਮਰੀਕਾ ਦੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀਹਨ।ਰੀਗਨ ਦੇ ਨਾਲ ਇਹ ਰਿਕਾਰਡਰਿਹਾਹੈ।
ਟਰੰਪ ਨੇ ਕਦੇ ਸ਼ਰਾਬਅਤੇ ਸਿਗਰੇਟਨਹੀਂ ਪੀਤੀ।ਤੰਬਾਕੂ ਛੂਹਿਆ ਤੱਕ ਨਹੀਂ।
ਵਰਲਡਮੀਡੀਆ
ਦਨਿਊਯਾਰਕਟਾਈਮਜ਼
ਡੋਨਾਲਡਟਰੰਪ ਇਸ ਤਰ੍ਹਾਂ ਬੋਲੇ ਜਿਵੇਂ ਕੋਈ ਜੰਗ ਜਿੱਤ ਗਏ ਹੋਣ
ਅਜਿਹੇ ਭਾਸ਼ਣਦੀ ਉਮੀਦ ਕਿਸੇ ਨੂੰ ਨਹੀਂ ਸੀ। ਅਸੀਂ ਸਾਰੇ ਇਸ ਗੱਲ ‘ਤੇ ਸਹਿਮਤਹੋਵਾਂਗੇ ਕਿ ਉਨ੍ਹਾਂ ਨੇ ਆਪਣੇ ਹੱਥ ਨਹੀਂ ਫੈਲਾਏ। ਉਲਟਾ ਅੰਗੂਠਾਦਿਖਾ ਦਿੱਤਾ। ਉਨ੍ਹਾਂ ਦੇ ਭਾਸ਼ਣ ਤੋਂ ਅਜਿਹਾ ਲੱਗ ਰਿਹਾ ਸੀ ਕਿ ਉਹ ਅਮਰੀਕਾਦੀਨਹੀਂ ਕਿਸੇ ਹੋਰ ਹੀ ਦੇਸ਼ਦੀ ਗੱਲ ਕਰਰਹੇ ਹੋਣ। ਅੱਜ ਉਹ ਇਸ ਤਰ੍ਹਾਂ ਬੋਲਜਿਵੇਂ ਦੁਸ਼ਮਣ ਦੇ ਦੇਸ਼ਅੰਦਰਦਰਵਾਜ਼ੇ ਤੋੜ ਕੇ ਦਾਖਲ ਹੋ ਗਏ ਹੋਣ।
ਨਿਊਯਾਰਕਪੋਸਟ
ਅਮਰੀਕਾ ‘ਚ ਨਵੇਂ ਮਾਫ਼ੀਆਦੀ ਸ਼ੁਰੂਆਤ ਹੋਈ
ਰੰਗਮਿਜ਼ਾਜੀ ਦੇ ਲਈਚਰਚਿਤਡੋਨਾਲਡਟਰੰਪਅਮਰੀਕਾ ਦੇ ਨਵੇਂ ਰਾਸ਼ਟਰਪਤੀਬਣ ਗਏ ਹਨ। ਇਹ ਦੇਸ਼ ‘ਚ ਇਕ ਨਵੇਂ ਮਾਫ਼ੀਆ ਯੁੱਗ ਦੀ ਸ਼ੁਰੂਆਤ ਹੈ। ਉਨ੍ਹਾਂ ਦੇ ਤੇਵਰ ਸ਼ੁਰੂ ਤੋਂ ਹੀ ਕੁਝ ਇਸ ਤਰ੍ਹਾਂ ਦੇ ਹੀ ਰਹੇ ਹਨ।
ਗੋਲਬਲਟਾਈਮਜ਼ (ਚੀਨ)
ਟਰੰਪ ਨੂੰ ਲੈ ਕੇ ਚਿੰਤਤਅਤੇ ਡਰੇ ਹੋਏ ਹਨਲੋਕ
ਡੋਨਾਲਡਟਰੰਪਅਮਰੀਕੀਰਾਸ਼ਟਰਪਤੀਆਂ ਤੋਂ ਅਲੱਗ ਵਿਵਹਾਰਕਰਰਹੇ ਹਨ। ਹੁਣ ਦੇਖਣਾਹੋਵੇਗਾ ਕਿ ਉਨ੍ਹਾਂ ਦਾਨਵਾਂ ਕਦਮ ਕੀ ਹੋਵੇਗਾ। ਲੋਕਾਂ ‘ਚ ਚਿੰਤਾ ਹੈ ਕਿ ਕਿਸ ਤਰ੍ਹਾਂ ਉਹ ਅਮਰੀਕਾਦੀਅਗਵਾਈਕਰਨਗੇ।
ਸਲੋਗਨ ਬਦਲਿਆ :ਡੋਨਾਲਡਟਰੰਪਲੈਣਗੇ ਵੱਡੇ ਫੈਸਲੇ
ੲਡੋਨਾਲਡਟਰੰਪ ਨੇ ਆਪਣੇ ਸਲੋਗਨ ‘ਮੇਕਅਮਰੀਕਾ ਗ੍ਰੇਟ ਅਗੇਨ’ ਨੂੰ ‘ਮੇਕਅਮਰੀਕਾ ਗ੍ਰੇਟਰਦੈਨਐਵਰਬਿਫੋਰ’ ‘ਚ ਬਦਲ ਦਿੱਤਾ ਹੈ।
ੲ ਟਰੰਪ ਨੇ ਸਹੁੰ ਚੁੱਕਣ ਤੋਂ ਬਾਅਦਦਫ਼ਤਰਸੰਭਾਲਲਿਆਹੈ। ਇਕ-ਦੋ ਦਿਨ ‘ਚ ਟਰੰਪ ਵੱਡੇ ਫੈਸਲੇ ਲੈਸਕਦੇ ਹਨ।
ੲ ਡੋਨਾਲਡਟਰੰਪ ਨੇ ਸਹੁੰ ਚੁੱਕਣ ਤੋਂ ਪਹਿਲਾਂ ਕਿਹਾ-ਉਹ ਰਾਸ਼ਟਰਪਤੀਦੀਕਲਮਦਾਇਸਤੇਮਾਲ ਜ਼ਰੂਰੀਦਸਤਾਵੇਜ਼ਾਂ ‘ਤੇ ਦਸਤਖਤਕਰਨਲਈ ਹੀ ਕਰਨਗੇ।
ੲ ਸਹੁੰ ਚੁੱਕ ਸਮਾਗਮਦਾਵਿਰੋਧੀਪਾਰਟੀ ਦੇ ਸਾਂਸਦਾ ਨੇ ਬਾਈਕਾਟਕੀਤਾ।ਸਮਾਰੋਹ ‘ਚ ਡੈਮੋਕ੍ਰੇਟਿਕਪਾਰਟੀ ਦੇ 60 ਸਾਂਸਦਸ਼ਾਮਲਨਹੀਂ ਹੋਏ।
ੲ ਪਰੰਪਰਾ ਦੇ ਅਨੁਸਾਰ ਟਰੰਪਓਬਾਮਾ ਦੇ ਘਰ ਕੌਫੀ ਪੀਣਵੀ ਗਏ।
ੲ ਓਬਾਮਾ ਦੇ ਵ੍ਹਾਈਟ ਹਾਊਸ ਛੱਡਣ ਦੇ ਛੇ ਘੰਟੇ ਬਾਅਦਸਿਫ਼ਟ ਹੋਏ ਰਾਸ਼ਟਰਪਤੀਡੋਨਾਲਡਟਰੰਪ
ਸਾਬਕਾਰਾਸ਼ਟਰਪਤੀ ਨੇ ਕਿਹਾ-ਸ਼ੁਕਰੀਆ, ਹਰਕਦਮ’ਤੇ ਨਾਲ ਹਾਂ, ਇਕ ਹੀ ਕਾਰ ‘ਚ ਟਰੰਪ ਦੇ ਨਾਲ ਸਹੁੰ ਚੁੱਕ ਸਮਾਰੋਹਸਥਾਨ’ਤੇ ਪਹੁੰਚੇ
ਵਾਸ਼ਿੰਗਟਨ : ਇਕ ਬੇਹੱਦ ਜਜ਼ਬਾਤੀਪੈਗਾਮਵਿਚ’ਹਰਕਦਮ’ਤੇ’ਅਮਰੀਕੀਅਵਾਮ ਦੇ ਨਾਲਕਦਮਨਾਲਕਦਮ ਮਿਲਾਉਂਦੇ ਰਹਿਣ ਦੇ ਵਾਅਦੇ ਨਾਲਬਰਾਕਓਬਾਮਾ ਨੇ ਵ੍ਹਾਈਟ ਹਾਊਸ ਨੂੰ ਅਲਵਿਦਾ ਕਿਹਾ ਅਤੇ ਜਾਂਦੇ-ਜਾਂਦੇ ਲੋਕਾਂ ਦਾ ਸ਼ੁਕਰੀਆ ਅਦਾਕੀਤਾਅਤੇ ਕਿਹਾ ਕਿ ਮੈਂ ਜਨਤਾ ਦੇ ਨਾਲ ਹਾਂ, ਜਿਸ ਵੱਲੋਂ ਹੌਸਲਾ ਵਧਾਉਣ ਨਾਲ ਉਨ੍ਹਾਂ ਨੂੰ ਇਕ ਵਧੀਆਰਾਸ਼ਟਰਪਤੀਬਣਨਦਾ ਮੌਕਾ ਮਿਲਿਆ।
ਆਪਣੇ ਖਾਸ ਅੰਦਾਜ਼ ਵਿਚਓਬਾਮਾ ਨੇ ਅਮਰੀਕੀਅਵਾਮ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ”ਇਨ੍ਹਾਂ 8 ਸਾਲਾਂ ਦੌਰਾਨ ਤੁਸੀਂ ਚੰਗਿਆਈ, ਜਗਿਆਸਾ ਅਤੇ ਆਸਾਂ ਦਾਸਰੋਤਰਹੇ ਹੋ, ਜਿਸ ਤੋਂ ਮੈਂ ਸ਼ਕਤੀਹਾਸਲਕੀਤੀਹੈ।ਮੈਂ ਆਪਣੀ ਜ਼ਿੰਦਗੀ ਦੇ ਭੈੜੇ ਆਰਥਿਕਸੰਕਟ ਦੌਰਾਨ ਗੁਆਂਢੀਆਂ ਅਤੇ ਭਾਈਚਾਰੇ ਨੂੰ ਇਕ-ਦੂਸਰੇ ਦਾਖਿਆਲ ਰੱਖਦੇ ਦੇਖਿਆ।”
ਸਵੇਰੇ ਵ੍ਹਾਈਟ ਹਾਊਸ ਵਿਚਓਬਾਮਾਜੋੜੇ ਨੂੰ ਮਿਲਣਡੋਨਾਲਡਟਰੰਪਆਪਣੀਪਤਨੀਸਣੇ ਪਹੁੰਚੇ, ਜਿੱਥੇ ਉਨ੍ਹਾਂ ਦਾਬੜਾ ਨਿੱਘਾ ਸਵਾਗਤਕੀਤਾ ਗਿਆ। ਇਸ ਦੇ ਮਗਰੋਂ ਦੋਵੇਂ ਇਕ ਹੀ ਕਾਰਵਿਚ ਸਹੁੰ ਚੁੱਕ ਸਮਾਗਮਵਾਲੀ ਥਾਂ ਵੱਲ ਵਧ ਗਏ। ਅਮਰੀਕਾ ਦੇ ਸਥਾਨਕਸਮੇਂ ਅਨੁਸਾਰ ਸਹੁੰ ਚੁੱਕ ਸਮਾਗਮਸਵੇਰੇ 11 ਵਜੇ ਸ਼ੁਰੂ ਹੋਇਆ ਅਤੇ ਇਸ ਦੇ ਮਗਰੋਂ ਟਰੰਪ ਨੇ ਵਿਧੀਵਧ ਢੰਗ ਨਾਲਅਮਰੀਕਾਵੀਵਾਗਡੋਰਸੰਭਾਲਲਈਅਤੇ ਦੇਸ਼ਵਿਚਟਰੰਪਸਰਕਾਰਦਾਸ਼ਾਸਨਲਾਗੂ ਹੋ ਗਿਆ ਹੈ। ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੇ ਟਵੀਟਕੀਤਾ ਕਿ ਅਮਰੀਕਾਵਿਚ ਸਿਆਸੀ, ਆਰਥਿਕਹਾਲਤ ਨੂੰ ਬਦਲਣਦਾਮੇਰਾਕੰਮ ਸ਼ੁਰੂ ਹੋ ਗਿਆ ਹੈ।
ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਈ ਹਿਲੇਰੀਕਲਿੰਟਨ
ਚੋਣਪ੍ਰਚਾਰ ਦੇ ਸਮੇਂ ਦੀ ਕੁੜੱਤਣ ਨੂੰ ਭੁਲਾਉਂਦੇ ਹੋਏ ਹਿਲੇਰੀਕਲਿੰਟਨਡੋਨਾਲਡਟਰੰਪ ਦੇ ਸਹੁੰ ਚੁੱਕ ਸਮਾਗਮਵਿਚਸ਼ਾਮਲ ਹੋਏ ਅਤੇ ਉਨ੍ਹਾਂ ਦੇ ਪਤੀਅਤੇ ਸਾਬਕਾਰਾਸ਼ਟਰਪਤੀਬਿਲਕਲਿੰਟਨਵੀ ਇਸ ਮੌਕੇ ਮੌਜੂਦ ਸਨ।ਟਰੰਪ ਵੱਲੋਂ ਸਹੁੰ ਚੁੱਕਣ ਤੋਂ ਪਹਿਲਾਂ ਹਿਲੇਰੀਕਲਿੰਟਨ ਨੇ ਕਿਹਾ ਕਿ ‘ਮੈਂ ਇਥੇ ਲੋਕਤੰਤਰਅਤੇ ਇਸ ਦੀਆਂ ਸਥਾਈਕਦਰਾਂ-ਕੀਮਤਾਂ ਦਾਸਨਮਾਨਕਰਨਲਈ ਆਈ ਹਾਂ। ਮੈਂ ਆਪਣੇ ਦੇਸ਼ਅਤੇ ਇਸ ਦੇ ਭਵਿੱਖ ਵਿਚਵਿਸ਼ਵਾਸਕਰਨਾਕਦੀਨਹੀਂ ਛੱਡਾਂਗੀ। ਰਾਸ਼ਟਰਪਤੀਚੋਣਦੀਪ੍ਰਚਾਰ ਮੁਹਿੰਮ ਦੌਰਾਨ ਡੈਮੋਕ੍ਰੇਟ ਉਮੀਦਵਾਰ ਹਿਲੇਰੀਅਤੇ ਰਿਪਬਲੀਕਨ ਉਮੀਦਵਾਰ ਟਰੰਪਵਿਚਾਲੇ ਤਿੱਖੀ ਬਿਆਨਬਾਜ਼ੀਦੇਖਣ ਨੂੰ ਮਿਲੀ ਸੀ, ਹਾਲਾਂਕਿਚੋਣ ਜਿੱਤਣ ਤੋਂ ਬਾਅਦਟਰੰਪ ਨੇ ਹਿਲੇਰੀਦੀਸ਼ਲਾਘਾਕੀਤੀ ਸੀ।
ਟਰੰਪ ਦੇ ਰਾਤਰੀਭੋਜਵਿਚਪੰਜਾਬੀ ਗਾਇਕ ਮੀਕਾ ਹੋਇਆ ਸ਼ਾਮਲ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀਡੋਨਲਡਟਰੰਪਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਦਿੱਤੇ ਰਾਤਰੀਭੋਜਵਿੱਚਨਾਮੀ ਪੌਪ ਗਾਇਕ ਮੀਕਾ ਸਿੰਘ ਨੂੰ ਵੀਸੱਦਾਦਿੱਤਾ ਗਿਆ ਸੀ। ਮੀਕਾ ਨੇ ਪਾਰਟੀਵਿਚਲੀਆਂ ਆਪਣੀਆਂ ਤਸਵੀਰਾਂ ਨੂੰ ਸੋਸ਼ਲਮੀਡੀਆਉਤੇ ਨਸ਼ਰਕੀਤਾ ਹੈ। ਉਸ ਨੇ ਲਿਖਿਆ ਹੈ: ”ਡੋਨਲਡਟਰੰਪ ਦੇ ਨੇੜੇ ਰਹਿਣਦਾਮਾਣਮਿਲਣਾਵੱਡੀ ਗੱਲ ਹੈ। ਉਨ੍ਹਾਂ (ਟਰੰਪ) ਦੀ ਮੌਜੂਦਗੀ ਨੇ ਸਾਰਾ ਚੌਗਿਰਦਾ ਰੁਸ਼ਨਾਇਆ ਹੋਇਆ ਸੀ।” ਉਸ ਨੇ ਟਰੰਪਦੀਧੀਇਵਾਂਕਾਨਾਲ ਖਿੱਚੀ ਇਕ ਸੈਲਫੀਵੀਨਸ਼ਰਕੀਤੀ ਹੈ।
ਟਰੰਪਆਪਣੀਨੀਤੀ ਸਪੱਸ਼ਟ ਕਰਨ :
ਟਰੰਪਪ੍ਰਸ਼ਾਸਨ ਨੂੰ ਯੂਰਪ ਦੇ ਪ੍ਰਤੀਆਪਣੀਨੀਤੀਸਾਫ਼ਕਰਨੀਚਾਹੀਦੀਹੈ। ਅਸੀਂ ਲੋਕਤੰਤਰ, ਕਾਨੂੰਨਦੀ ਸੱਤਾ ਅਤੇ ਮਨੁੱਖੀ ਅਧਿਕਾਰਾਂ ਦੇ ਲਈਲੜਰਹੇ ਹਾਂ।
-ਉਰਸਲਾ ਫਾਨਡੇਨਲਾਇਨਰੱਖਿਆ ਮੰਤਰੀਜਰਮਨੀ
ਮਹਾਨਸਫ਼ਲਤਾ’ਤੇ ਵਧਾਈ
ਰਾਸ਼ਟਰਪਤੀਡੋਨਾਲਡਟਰੰਪਆਪਣੀਮਹਾਨਸਫ਼ਲਤਾ’ਤੇ ਮੇਰੀ ਸ਼ੁਭਕਾਮਨਾਵਾਂ ਸਵੀਕਾਰਕਰਨ।ਜਾਪਾਨ-ਅਮਰੀਕਾਨਵੇਂ ਰਾਸ਼ਟਰਪਤੀ ਦੇ ਨਾਲਮਜ਼ਬੂਤੀਨਾਲਕੰਮਕਰਨਗੇ।
-ਸ਼ਿੰਜੋ ਆਬੋਪ੍ਰਧਾਨਮੰਤਰੀਜਾਪਾਨ
ਓਬਾਮਾ ਤੋਂ ਵਧੀਆਹੋਣਗੇ ਟਰੰਪ
ਓਬਾਮਾ ਦੇ ਦੂਜੇ ਕਾਰਜਕਾਲ ‘ਚ ਅਮਰੀਕਾ-ਰੂਸ ਦੇ ਸਬੰਧਕਾਫ਼ੀਬਿਗੜ ਗਏ ਸਨ।ਡੋਨਾਲਡਟਰੰਪ ਦੇ ਆਉਣ ਤੋਂ ਬਾਅਦ ਉਮੀਦ ਹੈ ਕਿ ਸਬੰਧ ਸੁਧਰਨਗੇ।
-ਦਿਮਿਤ੍ਰਿਮੇਦਵੇਦੇਵਪ੍ਰਧਾਨਮੰਤਰੀਰੂਸ
ਨਵੀਆਂ ਉਚਾਈਆਂ ‘ਤੇ ਹੋਣਗੇ ਸਬੰਧ
ਭਾਰਤਟਰੰਪਦੀਅਗਵਾਈਵਾਲੇ ਅਮਰੀਕਾ ਦੇ ਨਾਲਕੰਮਕਰਨਲਈਤਿਆਰਹੈ।ਦੋਵੇਂ ਦੇਸ਼ਾਂ ਦੇ ਸਬੰਧਮਜ਼ਬੂਤਹੋਣਗੇ। ਅਸੀਂ ਹਰਤਰ੍ਹਾਂ ਸਹਿਯੋਗ ਲਈਤਿਆਰ ਹਾਂ
-ਨਰਿੰਦਰਮੋਦੀਪ੍ਰਧਾਨਮੰਤਰੀਭਾਰਤ
ਡੋਨਾਲਡਟਰੰਪਦਾ ਵੱਖ-ਵੱਖ ਥਾਵਾਂ ‘ਤੇ ਹੋਇਆ ਵਿਰੋਧ
ਸਹੁੰ ਚੁੱਕ ਸਮਾਰੋਹ ਦੇ ਬਾਹਰ ਵੱਡੀ ਗਿਣਤੀਵਿਚਲੋਕਟਰੰਪਦਾ ਜ਼ੋਰਦਾਰਵਿਰੋਧਕਰਰਹੇ ਸਨ। ਉਨ੍ਹਾਂ ਨੇ ਸਮਾਰੋਹਵਿਚਵਿਘਨ ਪਾਉਣ ਦੀਕੋਸ਼ਿਸ਼ਕੀਤੀ।ਭੜਕੇ ਲੋਕਾਂ ਨੂੰ ਸ਼ਾਂਤਕਰਨਲਈ ਪੁਲਿਸ ਨੂੰ ਕਾਲੀਮਿਰਚ ਦੇ ਸਪਰੇਅਦਾਇਸਤੇਮਾਲਕਰਨਾਪਿਆ। ਇਸ ਰਾਹੀਂ ਜ਼ਾਹਿਰ ਹੋ ਗਿਆ ਕਿ ਉਨ੍ਹਾਂ ਨੂੰ ਕਾਲੇ ਅਮਰੀਕੀਆਂ ਨੇ ਜ਼ਿਆਦਾਵੋਟਾਂ ਦਿੱਤੀਆਂ ਅਤੇ ਬਾਕੀਆਂ ਦਾ ਰੁਖ ਨਕਾਰਾਤਮਕਰਿਹਾ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …