8.1 C
Toronto
Thursday, October 30, 2025
spot_img
Homeਪੰਜਾਬਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਪੀਏ ਤੇ ਉਸਦੇ ਸਾਥੀਆਂ 'ਤੇ ਪੱਤਰਕਾਰ ਨਾਲ...

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਪੀਏ ਤੇ ਉਸਦੇ ਸਾਥੀਆਂ ‘ਤੇ ਪੱਤਰਕਾਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ

ਬਠਿੰਡਾ/ਬਿਊਰੋ ਨਿਊਜ਼
ਗਿੱਦੜਬਾਹਾ ਦੇ ਪੱਤਰਕਾਰ ਸ਼ਿਵਰਾਜ ਰਾਜੂ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ ਸਕੱਤਰ ਵਜੋਂ ਵਿਚਰਦੇ ਜਸਪ੍ਰੀਤ ਭਲਾਈਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਟਰੱਕ ਯੂਨੀਅਨ ਗਿੱਦੜਬਾਹਾ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਅਤੇ 15 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਵੀ ਕੇਸ ਦਰਜ ਕੀਤਾ ਹੈ। ਹਮਲਾਵਰ ਚਰਨਜੀਤ ਸਿੰਘ ਅਜੇ ਫਰਾਰ ਹੈ। ਪੀੜਤ ਪੱਤਰਕਾਰ ਸ਼ਿਵਰਾਜ ਰਾਜੂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਜਿਸ ਨੇ ਮੁੱਖ ਮੰਤਰੀ ਵੱਲੋਂ ਕੀਤੀ ਸੁਰੱਖਿਆ ਦੀ ਪੇਸ਼ਕਸ਼ ਠੁਕਰਾ ਦਿੱਤੀ।
ਚੇਤੇ ਰਹੇ ਕਿ ਪੱਤਰਕਾਰ ਰਾਜੂ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਢਿੱਲੋਂ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਤੋਂ ਪ੍ਰਧਾਨ ਭੜਕ ਉੱਠਿਆ ਅਤੇ ਉਸ ਨੇ ਸਾਥੀਆਂ ਨਾਲ ‘ਰਾਜੂ ਸਟੂਡੀਓ’ ਉਤੇ ਜਾ ਕੇ ਪੱਤਰਕਾਰ ਰਾਜੂ ਦੀ ਕੁੱਟਮਾਰ ਕੀਤੀ ਸੀ।

RELATED ARTICLES
POPULAR POSTS