Breaking News
Home / ਪੰਜਾਬ / ਆਰਮੇਨੀਆ ‘ਚ ਫਸੇ ਚਾਰ ਪੰਜਾਬੀਆਂ ਨੇ ਭਗਵੰਤ ਮਾਨ ਨੂੰ ਕੀਤੀ ਅਪੀਲ

ਆਰਮੇਨੀਆ ‘ਚ ਫਸੇ ਚਾਰ ਪੰਜਾਬੀਆਂ ਨੇ ਭਗਵੰਤ ਮਾਨ ਨੂੰ ਕੀਤੀ ਅਪੀਲ

ਟ੍ਰੈਵਲ ਏਜੰਟਾਂ ਨੇ ਵਰਕ ਵੀਜ਼ੇ ਦਾ ਲਾਰਾ ਲਗਾ ਕੇ ਟੂਰਿਸਟ ਵੀਜ਼ੇ ‘ਤੇ ਭੇਜੇ ਸਨ ਅਰਮੇਨੀਆ
ਚੰਡੀਗੜ੍ਹ/ਬਿਊਰੋ ਨਿਊਜ਼ : ਆਰਮੇਨੀਆ ਵਿਚ ਫਸੇ ਚਾਰ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੂੰ ਮੱਦਦ ਲਈ ਗੁਹਾਰ ਲਗਾਈ ਹੈ। ਇਕ ਮੁਟਿਆਰ ਸਮੇਤ ਇਨ੍ਹਾਂ ਨੌਜਵਾਨਾਂ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਅਤੇ ਇਹ ਭਗਵੰਤ ਮਾਨ ਨੂੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਜਲਦੀ ਪੰਜਾਬ ਲਿਆਂਦਾ ਜਾਵੇ। ਵੀਡੀਓ ਵਿਚ ਭੁਲੱਥ ਨੇੜਲਾ ਸ਼ਮਸ਼ੇਰ ਸਿੰਘ ਤੇ ਉਸ ਦੀ ਪਤਨੀ, ਅੰਮ੍ਰਿਤਸਰ ਦਾ ਜਤਿੰਦਰ ਸਿੰਘ ਤੇ ਇੱਕ ਨੌਜਵਾਨ ਹੋਰ ਹੈ, ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਸਾਲ ਦਸੰਬਰ ਵਿੱਚ ਏਜੰਟਾਂ ਨੇ ਵਰਕ ਵੀਜ਼ਾ ਦਾ ਲਾਰਾ ਲਾ ਕੇ ਟੂਰਿਸਟ ਵੀਜ਼ਾ ‘ਤੇ ਆਰਮੇਨੀਆ ਭੇਜ ਦਿੱਤਾ ਸੀ। ਇਸ ਬਦਲੇ ਏਜੰਟਾਂ ਨੇ ਉਨ੍ਹਾਂ ਤੋਂ ਚਾਰ-ਚਾਰ ਲੱਖ ਰੁਪਏ ਵਸੂਲੇ ਸਨ। ਇੱਥੇ ਆ ਕੇ ਉਹ ਫਸ ਗਏ ਹਨ, ਉਨ੍ਹਾਂ ਕੋਲ ਨਾ ਕੰਮ ਹੈ ਤੇ ਨਾ ਹੀ ਕੁਝ ਖਾਣ ਨੂੰ। ਇਸ ਸਬੰਧੀ ਭੁਲੱਥ ਦੇ ਡੀਐਸਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਦੋ ਟ੍ਰੈਵਲ ਏਜੰਟਾਂ ਖ਼ਿਲਾਫ਼ ਧੋਖਾਧੜੀ ਤੇ ਮਨੁੱਖੀ ਤਸਕਰੀ ਰੋਕੂ ਕਾਨੂੰਨ ਤਹਿਤ ਦੋ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਏਜੰਟ ਆਰਮੇਨੀਆ ਰਹਿੰਦਾ ਹੈ ਤੇ ਇੱਥੇ ਵੱਸਦਾ ਦੂਜਾ ਏਜੰਟ ਫਰਾਰ ਚੱਲ ਰਿਹਾ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Check Also

ਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ …