ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਕਰੋਨਾ ਵੈਕਸੀਨ ਦਾ ਦੂਜਾ ਮਨੁੱਖੀ ਟਰਾਇਲ ਵੀ ਰਿਹਾ ਸਫਲ
ਨਵੀਂ ਦਿੱਲੀ/ਬਿਊਰੋ ਨਿਊਜ਼
ਬੇਸ਼ੱਕ ਕਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਪਰ ਹੁਣ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਹੈ। ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਕੀਤੀ ਗਈ ਕਰੋਨਾ ਵੈਕਸੀਨ ਦਾ ਦੂਜਾ ਮਨੁੱਖੀ ਟਰਾਇਲ ਵੀ ਪੂਰੀ ਤਰ੍ਹਾਂ ਸਫਲ ਰਿਹਾ ਹੈ। ਜਿਸ ਨੂੰ ਵੇਖਦਿਆਂ ਭਾਰਤੀ ਵਿਗਿਆਨੀਆਂ ਨੇ ਆਖਿਆ ਕਿ ਆਕਸਫੋਰਡ ਯੂਨੀਵਰਸਿਟੀ ਨੂੰ ਆਸ ਹੈ ਕਿ ਇਹ ਵੈਕਸੀਨ ਦੇ ਸਹਾਰੇ ਸਤੰਬਰ ਤੱਕ ਕਰੋਨਾ ‘ਤੇ ਲਗਾਮ ਲੱਗ ਸਕਦੀ ਹੈ ਤੇ ਦਸੰਬਰ ਮਹੀਨੇ ਤੱਕ ਇਹ ਵੈਕਸੀਨ ਭਾਰਤ ਵਿਚ ਵੀ ਉਪਲਬਧ ਹੋ ਸਕਦੀ ਹੈ। ਧਿਆਨ ਰਹੇ ਕਿ ਭਾਰਤ ਸਣੇ 10 ਦੇ ਕਰੀਬ ਮੁਲਕਾਂ ਵਿਚ ਆਪੋ ਆਪਣੇ ਪੱਧਰ ‘ਤੇ ਕਰੋਨਾ ਵੈਕਸੀਨ ਦੀ ਖੋਜ ਤੇ ਟਰਾਇਲ ਵੀ ਚੱਲ ਰਹੇ ਹਨ। ਇਸੇ ਦੌਰਾਨ ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਡੇਢ ਕਰੋੜ ਵੱਲ ਨੂੰ ਵਧਣ ਲੱਗੀ ਹੈ। ਸੰਸਾਰ ਭਰ ਵਿਚ 90 ਲੱਖ ਦੇ ਕਰੀਬ ਕਰੋਨਾ ਪੀੜਤ ਸਿਹਤਯਾਬ ਵੀ ਹੋਏ ਅਤੇ ਮੌਤਾਂ ਦਾ ਅੰਕੜਾ ਵੀ 6 ਲੱਖ 14 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …