Breaking News
Home / ਪੰਜਾਬ / ਨੋਟਬੰਦੀ ਦੇ ਫੈਸਲੇ ਨਾਲ ਦੇਸ਼ ਦੇ ਹਾਲਾਤ ਨਹੀਂ ਬਦਲ ਰਹੇ

ਨੋਟਬੰਦੀ ਦੇ ਫੈਸਲੇ ਨਾਲ ਦੇਸ਼ ਦੇ ਹਾਲਾਤ ਨਹੀਂ ਬਦਲ ਰਹੇ

5ਬੈਂਕ ਦੀ ਲਾਈਨ ‘ਚ ਖੜ੍ਹੇ 2 ਬਜ਼ੁਰਗਾਂ ਦੀ ਹੋਈ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼
ਨੋਟਬੰਦੀ ਦੇ ਫੈਸਲੇ ਨੂੰ ਅੱਜ 20 ਦਿਨ ਹੋ ਗਏ ਹਨ ਪਰ ਦੇਸ਼ ਦੇ ਹਾਲਾਤ ਜਿਆਦਾ ਨਹੀਂ ਬਦਲੇ। ਪੈਸੇ ਲੈਣ ਲਈ ਅੱਜ ਵੀ ਬੈਂਕਾਂ ਤੇ ਏਟੀਐਮ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਅਜਿਹੇ ਹਲਾਤਾਂ ਵਿਚ ਬਜੁਰਗਾਂ ਤੇ ਬਿਮਾਰ ਵਿਅਕਤੀਆਂ ਨੂੰ ਵੀ ਲਾਈਨ ਵਿਚ ਲੱਗਣਾ ਪੈ ਰਿਹਾ ਹੈ। ਇਸੇ ਦੌਰਾਨ ਅਜਨਾਲਾ ਵਿਚ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿਚ ਪੈਸੇ ਜਮਾਂ ਕਰਵਾਉਣ ਆਏ ਇੱਕ ਬਜੁਰਗ ਨੇ ਲਾਈਨ ਵਿਚ ਖੜ੍ਹੇ ਹੀ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਫਾਜ਼ਿਲਕਾ ਵਿਚ ਵੀ ਸਟੇਟ ਬੈਂਕ ਆਫ ਪਟਿਆਲਾ ਦੇ ਬਾਹਰ ਲਾਈਨ ਵਿਚ ਲੱਗੇ ਇੱਕ ਬਜੁਰਗ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕਾਂ ‘ਚ ਛੁੱਟੀ ਹੋਣ ਕਾਰਨ ਅੱਜ ਵੀ ਬੈਂਕਾਂ ਅਤੇ ਏਟੀਐਮਜ਼ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸਨ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …