Breaking News
Home / ਹਫ਼ਤਾਵਾਰੀ ਫੇਰੀ / ਇਟਲੀ ਦੀ ਕੰਪਨੀ ਦੁਆਰਾ ਸਿੱਖਾਂ ਲਈ ਬਣਾਈ ਕਿਰਪਾਨ ਦਾ ਨਮੂਨਾ ਸਿੰਘ ਸਾਹਿਬਾਨ ਵੱਲੋਂ ਰੱਦ

ਇਟਲੀ ਦੀ ਕੰਪਨੀ ਦੁਆਰਾ ਸਿੱਖਾਂ ਲਈ ਬਣਾਈ ਕਿਰਪਾਨ ਦਾ ਨਮੂਨਾ ਸਿੰਘ ਸਾਹਿਬਾਨ ਵੱਲੋਂ ਰੱਦ

ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਲਿਆ ਫੈਸਲਾ
ਅੰਮ੍ਰਿਤਸਰ/ਬਿਊਰੋ ਨਿਊਜ਼
ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਪੰਜ ਸਿੰਘ ਸਾਹਿਬਾਨ ਨੇ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਕਿਰਪਾਨ ‘ਤੇ ਪਾਬੰਦੀ ਲਾਉਣ ਮਗਰੋਂ ਉੱਥੋਂ ਦੀ ਪ੍ਰਾਈਵੇਟ ਕੰਪਨੀ ਵੱਲੋਂ ਬਣਾਈ ਗਈ ਵਿਸ਼ੇਸ਼ ਧਾਤੂ ਦੀ ਕਿਰਪਾਨ ਦੇ ਨਮੂਨੇ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਵੱਲੋਂ ਇਹ ਨਮੂਨੇ ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ਵਿਖੇ ਭੇਟ ਕੀਤੇ ਗਏ ਸਨ। ਸਿੰਘ ਸਾਹਿਬਾਨ ਵੱਲੋਂ ਕੰਪਨੀ ਵੱਲੋਂ ਬਣਾਈ ਗਈ ਕਿਰਪਾਨ ਨੂੰ ਮੂਲੋਂ ਰੱਦ ਕਰ ਦਿੱਤਾ ਗਿਆ ਹੈ।ਮੀਟਿੰਗ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਟਲੀ ਦੀ ਕੰਪਨੀ ਵੱਲੋਂ ਕਿਰਪਾਨ ਦੇ ਨਮੂਨੇ ਪੇਸ਼ ਕੀਤੇ ਗਏ ਸਨ। ਬੈਠਕ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰ ਕੀਤੇ ਜਾਣ ਮਗਰੋਂ ਤੇ ਇਤਿਹਾਸ ਵਾਚਣ ਦੇ ਨਾਲ-ਨਾਲ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ, ਧਾਰਮਿਕ ਜਥੇਬੰਦੀਆਂ ਵੱਲੋਂ ਦਿੱਤੀ ਗਈ ਰਾਏ ਅਨੁਸਾਰ ਇਸ ਧਾਤ ਦੀ ਬਣੀ ਕਿਰਪਾਨ ਨੂੰ ਮੂਲੋਂ ਰੱਦ ਕਰ ਦਿੱਤਾ ਗਿਆ ਹੈ।

6 ਸਾਲ ਪਹਿਲਾਂ ਜਿਸ ਨੂੂੰ ਕਿਹਾ ਸੀ, ਤੂੰ ਹਰਮਨਪ੍ਰੀਤ ਹੈਂ, ਹਰਭਜਨ ਸਿੰਘ ਨਹੀਂ, ਜੋ ਤੈਨੂੰ ਨੌਕਰੀ ਦੇਈਏ, ਹੁਣ ਡੀਐਸਪੀ ਬਣਾਉਣ ਦੀ ਆਫਰ
ਪੰਜਾਬ ਦੇ ਮੁੱਖ ਮੰਤਰੀ ਨੇ ਹਰਮਨਪ੍ਰੀਤ ਨੂੰ ਨੌਕਰੀ ਦੇ ਨਾਲ ਪੰਜ ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਸਾਲ 2011, ਜਦੋਂ ਹਰਮਨਪ੍ਰੀਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਬਣੇ ਨੂੰ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਸੀ। ਪਿਤਾ ਹਰਮੰਦਰ ਸਿੰਘ ਭੁੱਲਰ ਤੇ ਕੋਚ ਯਾਦਵਿੰਦਰ ਸੋਢੀ ਇਸ ਕੋਸ਼ਿਸਸ਼ ਵਿਚ ਲੱਗੇ ਸਨ ਕਿ ਮੈਦਾਨ ਦੇ ਬਾਹਰ ਵੀ ਹਰਮਨ ਦਾ ਕਰੀਅਰ ਬਣ ਜਾਏ। ਉਹ ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ਨੂੰ ਮਿਲੇ। ਇਕ ਅਧਿਕਾਰੀ ਨੇ ਇਸ ਕ੍ਰਿਕਟਰ ਬਾਰੇ ਕਿਹਾ, ‘ਇਹ ਹਰਮਨਪ੍ਰੀਤ ਕੌਰ ਹੈ, ਹਰਭਜਨ ਸਿੰਘ ਨਹੀਂ, ਜੋ ਇਸ ਨੂੰ ਨੌਕਰੀ ਦੇਈਏ। ਸਾਡੇ ਇੱਥੇ ਮਹਿਲਾ ਕ੍ਰਿਕਟਰਾਂ ਲਈ ਨੌਕਰੀ ਦਾ ਕੋਈ ਪ੍ਰਾਵਧਾਨ ਨਹੀਂ ਹੈ।’ ਉਹੀ ਹਰਮਨਪ੍ਰੀਤ 11ਵੇਂ ਮਹਿਲਾ ਵਰਲਡ ਕੱਪ ‘ਚ ਭਾਰਤ ਦੀ ਸਭ ਤੋਂ ਵੱਡੀ ਸਟਾਰ ਸਾਬਤ ਹੋਈ ਹੈ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਡੀਐਸਪੀ ਦਾ ਅਹੁਦਾ ਆਫਰ ਕੀਤਾ ਹੈ। ਨਾਲ ਹੀ ਪੰਜ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ।
ਤਦ ਸਚਿਨ ਦੀ ਸਿਫਾਰਸ਼ ਨਾਲ ਮਿਲੀ ਸੀ ਰੇਲਵੇ ‘ਚ ਨੌਕਰੀ
ਸਾਲ 2013 ਵਿਚ ਹਰਮਨਪ੍ਰੀਤ ਕੌਰ ਨੂੰ ਵੈਸਟਰਨ ਰੇਲਵੇ ਵਿਚ ਨੌਕਰੀ ਮਿਲੀ ਸੀ। ਤਦ ਸਚਿਨ ਤੇਂਦੂਲਕਰ ਨੇ ਉਸ ਲਈ ਸਿਫਾਰਸ਼ ਕੀਤੀ ਸੀ। ਮਹਿਲਾ ਟੀਮ ਦੀ ਸਾਬਕਾ ਸਟਾਰ ਖਿਡਾਰਨ ਅਤੇ ਇਸ ਸਮੇਂ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਬਣਾਈ ਗਈ ਕਮੇਟੀ ਦੀ ਮੈਂਬਰ ਡਾਇਨਾ ਡਡੋਲਜ਼ੀ ਨੇ ਸਚਿਨ ਨੂੰ ਹਰਮਨਪ੍ਰੀਤ ਦੀ ਚੰਗੀ ਖੇਡ ਬਾਰੇ ਜ਼ਿਕਰ ਕਰਕੇ ਉਸ ਦੀ ਨੌਕਰੀ ਲਈ ਸਿਫ਼ਾਰਸ਼ ਕਰਨ ਲਈ ਆਖਿਆ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਚਿਨ ਤੇਂਦੂਲਕਰ ਨੇ ਰੇਲਵੇ ਮੰਤਰਾਲੇ ਵਿਚ ਹਰਮਨਪ੍ਰੀਤ ਨੂੰ ਨੌਕਰੀ ਦੇਣ ਦੀ ਸਿਫਾਰਸ਼ ਕੀਤੀ ਤੇ ਰੇਲਵੇ ਨੇ ਉਸ ਨੂੰ ਨਿਯੁਕਤ ਕਰ ਲਿਆ।
ਮਹਿਲਾ ਵਿਸ਼ਵ ਕੱਪ ‘ਚ ਹਰਮਨਪ੍ਰੀਤ ਨੇ ਕਰਵਾਈ ਬੱਲੇ-ਬੱਲੇ
ਹਰਮਨਪ੍ਰੀਤ ਨੇ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਆਸਟਰੇਲੀਆ ਦੇ ਖਿਲਾਫ਼ ਨਾਬਾਦ 171 ਦੌੜਾਂ ਬਣਾ ਕੇ ਜਿੱਥੇ ਵਾਹ-ਵਾਹ ਖੱਟੀ ਉਥੇ, ਮਹਿਲਾ ਵਰਲਡ ਕੱਪ ‘ਚ ਕਿਸੇ ਵੀ ਭਾਰਤੀ ਬੱਲੇਬਾਜ਼ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ। ਫਾਈਨਲ ਵਿਚ ਉਸ ਨੇ ਹਾਫ਼ ਸੈਂਚੁਰੀ ਜੜੀ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …