Breaking News
Home / ਨਜ਼ਰੀਆ / ਬ੍ਰਾਂਚ ਵਿੱਚ ਵੀਡੀਓ ‘ਤੇ ਅਨੁਵਾਦ ਐਪ ਦੇ ਨਾਲ RBC ਨੇ ਭਾਸ਼ਾ ਸਬੰਧੀ ਰੁਕਾਵਟਾਂ ਦੂਰ ਕੀਤੀਆਂ

ਬ੍ਰਾਂਚ ਵਿੱਚ ਵੀਡੀਓ ‘ਤੇ ਅਨੁਵਾਦ ਐਪ ਦੇ ਨਾਲ RBC ਨੇ ਭਾਸ਼ਾ ਸਬੰਧੀ ਰੁਕਾਵਟਾਂ ਦੂਰ ਕੀਤੀਆਂ

ਕਦੇ-ਕਦੇ ਗੱਲਬਾਤ ਚੁਣੌਤੀ ਭਰੀ ਬਣ ਸਕਦੀ ਹੈ, ਖਾਸ ਕਰਕੇ ਜਦੋਂ ਭਾਸ਼ਾ ਸਬੰਧੀ ਰੁਕਾਵਟਾਂ ਮੌਜੂਦ ਹੋਣ। RBC ਨੇ ਹਾਲ ਹੀ ਵਿੱਚ ਬ੍ਰਾਂਚਾਂ ਲਈ ਇੱਕ ਅਜਿਹੀ ਨਵੀਂ ਭਾਸ਼ਾ ਐਪ ਸ਼ੁਰੂ ਕੀਤੀ ਜੋ ਆਪਣਾ ਬੈਂਕ ਸਬੰਧੀ ਕੰਮ-ਕਾਜ ਕਰਨ ਵਿੱਚ ਗਾਹਕਾਂ ਦੀ ਮਦਦ ਕਰਨ ਲਈ ਵਾਸਤਵਿਕ ਸਮੇਂ ਵਿੱਚ ਪੇਸ਼ੇਵਰ ਅਨੁਵਾਦਕਾਂ ਤੱਕ ਵੀਡੀਓ ਪਹੁੰਚ ਮੁਹੱਈਆ ਕਰਦੀ ਹੈ।
ਕੈਨੇਡਾ ਆਉਣ ਵਾਲੇ ਕਈ ਇਮੀਗ੍ਰੈਂਟਾਂ ਲਈ ਜਿਨ੍ਹਾਂ ਦੀ ਮੁੱਖ ਭਾਸ਼ਾ ਅੰਗ੍ਰੇਜ਼ੀ ਜਾਂ ਫ੍ਰੈਂਚ ਨਹੀਂ ਹੈ, ਜਟਿਲ ਵਿਸ਼ਿਆਂ ਨੂੰ ਸਮਝਣਾ ਜਾਂ ਨਵੇਂ ਬੈਂਕਿੰਗ ਸਿਸਟਮ ਨੂੰ ਸਿੱਖਣਾ ਅਸਲ ਵਿੱਚ ਇੱਕ ਸੰਘਰਸ਼ ਹੋ ਸਕਦਾ ਹੈ। RBC ਸਮਝਦਾ ਹੈ ਕਿ ਗਾਹਕਾਂ ਨੂੰ ਅਜਿਹੀ ਸਮਰੱਥਾ ਅਤੇ ਸਾਧਨ ਮੁਹੱਈਆ ਕਰਨਾ ਜਿਨ੍ਹਾਂ ਨਾਲ ਉਹ ਆਪਣੀ ਪਸੰਦ ਦੀ ਭਾਸ਼ਾ ਵਿੱਚ ਬੈਂਕਿੰਗ ਬਾਰੇ ਗੱਲਬਾਤ ਕਰ ਸਕਣ, ਕੈਨੇਡਾ ਵਿੱਚ ਉਹਨਾਂ ਦੀ ਵਿੱਤੀ ਸਾਖਰਤਾ ਵਿਕਸਿਤ ਕਰਨ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਇਸ ਭਾਸ਼ਾ ਸਬੰਧੀ ਰੁਕਾਵਟ ਨੂੰ ਪਾਰ ਕਰਨ ਵਿੱਚ ਗਾਹਕਾਂ ਦੀ ਮਦਦ ਕਰਨ ਲਈ, RBC, ਬ੍ਰਾਂਚ ਵਿੱਚ ਅਜਿਹਾ ਸਟਾਫ ਰੱਖ ਕੇ, ਜੋ ਗਾਹਕ ਦੀ ਤਰਜੀਹੀ ਭਾਸ਼ਾ ਬੋਲ ਸਕੇ ਜਾਂ ਉਹਨਾਂ ਨੂੰ ਫੋਨ ‘ਤੇ ਜਾਣਕਾਰੀ ਮੁਹੱਈਆ ਕਰ ਕੇ, ਆਪਣੇ ਨੈਟਵਰਕ ਦੇ ਰਾਹੀਂ ਬਹੁ-ਭਾਸ਼ਾਈ ਸੇਵਾਵਾਂ ਮੁਹੱਈਆ ਕਰ ਰਿਹਾ ਹੈ। ਹਾਲ ਹੀ ਵਿੱਚ ਆਪਣੀਆਂ ਸਾਰੀਆਂ ਬ੍ਰਾਂਚਾਂ ਵਿੱਚ ਨਵੀਂ ਅਨੁਵਾਦ ਸੇਵਾ ਐਪ ਨੂੰ ਸ਼ੁਰੂ ਕਰਨ ਦੇ ਨਾਲ ਇਸ ਨੇ ਇਸ ਫਾਸਲੇ ਨੂੰ ਹੋਰ ਘਟਾ ਦਿੱਤਾ ਹੈ। ਉੱਤਰੀ ਅਮਰੀਕਾ ਵਿੱਚ ਆਪਣੀ ਕਿਸਮ ਦੀ ਪਹਿਲੀ ਸੇਵਾ ਦੇ ਰੂਪ ਵਿੱਚ, ਇਹ ਐਪ ਗਾਹਕਾਂ ਲਈ ਆਪਣੀ ਬੈਂਕਿੰਗ ਕਰਨ ਵਾਸਤੇ ਵਾਸਤਵਿਕ ਸਮੇਂ ਵਿੱਚ ਪੇਸ਼ੇਵਰ ਅਨੁਵਾਦਕਾਂ ਤਕ ਵੀਡਿਓ ਪਹੁੰਚ ਮੁਹੱਈਆ ਕਰਦੀ ਹੈ। RBC ਇਸ ਵੀਡੀਓ ਐਪ ਦੇ ਰਾਹੀਂ ਉੱਤਰੀ ਅਮਰੀਕਾ ਵਿੱਚ ਆਪਣੇ ਗਾਹਕਾਂ ਨੂੰ ਅਮਰੀਕੀ ਇਸ਼ਾਰਿਆਂ ਦੀ ਭਾਸ਼ਾ ਪੇਸ਼ ਕਰਨ ਵਾਲੀ ਪਹਿਲੀ ਵਿੱਤੀ ਸੰਸਥਾ ਵੀ ਹੈ।
”ਇਹ ਮਹੱਤਵਪੂਰਨ ਹੈ ਕਿ ਸਾਡੇ ਗਾਹਕ ਸਾਡੇ ਨਾਲ ਅਜਿਹੇ ਤਰੀਕੇ ਨਾਲ ਗੱਲ ਕਰ ਸਕਣ ਜੋ ਉਹਨਾਂ ਲਈ ਸਭ ਤੋਂ ਵੱਧ ਸਹੂਲਤ ਭਰਿਆ ਹੈ। ਇੱਕ ਬਟਨ ਨੂੰ ਛੂਹਣ ਦੇ ਨਾਲ, ਹੁਣ ਅਸੀਂ ਦੇਸ਼ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤਕ ਬ੍ਰਾਂਚਾਂ ਵਿੱਚ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਦੂਰ ਕਰ ਸਕਦੇ ਹਾਂ — ਇਹ ਉਹਨਾਂ ਤਰੀਕਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੁਆਰਾ RBC ਹਰ ਰੋਜ਼ ਆਪਣੇ ਗਾਹਕਾਂ ਦੀ ਅੱਗੇ ਵਧਣ ਵਿੱਚ ਮਦਦ ਕਰਦਾ ਹੈ,” RBC ਦੇ ਨਿੱਜੀ ਅਤੇ ਵਪਾਰਕ ਬੈਂਕਿੰਗ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ, ਕਿਰਕ ਡਡਸੈਕ (Kirk Dudtschak) ਨੇ ਕਿਹਾ। ”ਸਾਨੂੰ ਮਾਣ ਹੈ ਕਿ ਅਸੀਂ ਆਪਣੇ ਗਾਹਕਾਂ ਲਈ ਪਹੁੰਚਯੋਗ ਬੈਂਕਿੰਗ ਮੁਹੱਈਆ ਕਰਨ ਵਿੱਚ ਅਗਵਾਈ ਕਰਨਾ ਜਾਰੀ ਰੱਖ ਰਹੇ ਹਾਂ।”
ਹੁਣ ਉਪਲਬਧ, ਇਹ ਆਨ-ਡਿਮਾਂਡ ਵੀਡੀਓ ਸਰਵਿਸ ਵਰਤਮਾਨ ਵਿੱਚ 13 ਭਾਸ਼ਾਵਾਂ ਪੇਸ਼ ਕਰਦੀ ਹੈ, ਜਿਸ ਵਿੱਚ ਹੋਰ ਵੀ ਸ਼ਾਮਲ ਕੀਤੀਆਂ ਜਾਣਗੀਆਂ। ਇਹ ਐਪ ਆਡੀਓ ਕਾਨਫ੍ਰੈਂਸਿੰਗ, ਇੱਕ ਸੇਵਾ ਜੋ RBC ਨੇ 2009 ਤੋਂ ਟੈਲੀਫੋਨ ‘ਤੇ ਪੇਸ਼ ਕੀਤੀ ਹੈ, ਦੇ ਮਾਧਿਅਮ ਨਾਲ 200 ਭਾਸ਼ਾਵਾਂ ਪੇਸ਼ ਕਰਦੀ ਹੈ। ”ਨਵੇਂ ਆਉਣ ਵਾਲਿਆਂ ਨੂੰ ਉਹਨਾਂ ਦੀ ਤਰਜੀਹੀ ਭਾਸ਼ਾ ਵਿੱਚ ਬੈਂਕਿੰਗ ਸਬੰਧੀ ਗੱਲਬਾਤ ਕਰਨ ਦੀ ਸਮਰੱਥਾ ਮੁਹੱਈਆ ਕਰਨੀ, ਸਾਡੇ ਗਾਹਕਾਂ ਦੀ ਇਸ ਬਾਰੇ ਜਾਣਨ ਵਿੱਚ ਮਦਦ ਕਰਨ ਲਈ ਬਹੁਤ ਹੀ ਮਹੱਤਵਪੂਰਨ ਹੈ ਕਿ ਕੈਨੇਡਾ ਵਿੱਚ ਬੈਂਕਿੰਗ ਕਿਵੇਂ ਕੰਮ ਕਰਦੀ ਹੈ ਅਤੇ ਕਿਹੜੇ ਉਤਪਾਦ ਅਤੇ ਹੱਲ ਉਹਨਾਂ ਲਈ ਠੀਕ ਹਨ। ਨਵੀਂ ਭਾਸ਼ਾ ਐਪ ਉਸ ਕਿਸੇ ਵੀ ਵਿਅਕਤੀ ਲਈ ਵੀ ਉਪਯੋਗੀ ਹੈ ਜੋ ਅੰਗ੍ਰੇਜ਼ੀ ਜਾਂ ਫ੍ਰੈਂਚ ਨੂੰ ਦੂਜੀ ਭਾਸ਼ਾ ਸਮਝਦਾ ਹੈ, ਭਾਵੇਂ ਉਹ ਇੱਥੇ ਕਿੰਨੇ ਵੀ ਸਮੇਂ ਤੋਂ ਰਹਿ ਰਹੇ ਹਨ,” RBC ਵਿਖੇ ਬਹੁ-ਸੱਭਿਆਚਾਰਕ ਮਾਰਕੀਟਾਂ ਦੀ ਸੀਨੀਅਰ ਡਾਇਰੈਕਟਰ, ਕ੍ਰਿਸਟੀਨ ਸ਼ਿਸਲਰ (Christine Shisler) ਨੇ ਕਿਹਾ।
ਤੇਜ਼ ਤੱਥ: ਇਹ ਕਿਵੇਂ ਕੰਮ ਕਰਦੀ ਹੈ: ਜਦੋਂ ਕਿਸੇ ਗਾਹਕ ਨੂੰ ਕਿਸੇ ਬੈਂਕ ਬ੍ਰਾਂਚ ਵਿੱਚ ਭਾਸ਼ਾ ਸੇਵਾਵਾਂ ਦੀ ਲੋੜ ਹੁੰਦੀ ਹੈ, ਤਾਂ ਕੋਈ ਬੈਂਕਿੰਗ ਸਲਾਹਕਾਰ ਟੈਬਲੇਟ ‘ਤੇ ਭਾਸ਼ਾ ਐਪ ਨੂੰ ਖੋਲ੍ਹੇਗਾ, ਅਤੇ ਗਾਹਕ ਦੀ ਤਰਜੀਹੀ ਭਾਸ਼ਾ ਚੁਣੇਗਾ। ਇੱਕ ਮਿੰਟ ਤੋਂ ਘੱਟ ਸਮੇਂ ਦੇ ਅੰਦਰ, ਗਾਹਕ ਨੂੰ ਕਿਸੇ ਪੇਸ਼ਾਵਰ ਦੁਭਾਸ਼ੀਏ ਦੇ ਨਾਲ ਜੋੜ ਦਿੱਤਾ ਜਾਵੇਗਾ। ਦੋ-ਪਾਸੜ ਵੀਡੀਓ/ਆਡੀਓ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ, ਗਾਹਕ ਅਤੇ ਬੈਂਕਰ ਫਿਰ ਸਿੱਧਾ ਦੁਭਾਸ਼ੀਏ ਦੇ ਨਾਲ ਗੱਲ ਕਰ ਸਕਦੇ ਹਨ, ਜੋ ਸੁਨੇਹੇ ਪ੍ਰਦਰਸ਼ਿਤ ਕਰਨ ਲਈ ਸਕ੍ਰੀਨ-ਉੱਪਰ ਵਿਕਲਪਕ ਵ੍ਹਾਈਟ ਬੋਰਡ ਵਿਸ਼ੇਸ਼ਤਾ ਨੂੰ ਵੀ ਵਰਤ ਸਕਦਾ ਹੈ। ਪੇਸ਼ ਕੀਤੀਆਂ ਜਾਂਦੀਆਂ ਭਾਸ਼ਾਵਾਂ: ਹੁਣ ਵੀਡੀਓ ਅਨੁਵਾਦ ਦੇ ਰਾਹੀਂ 13 ਭਾਸ਼ਾਵਾਂ ਉਪਲਬਧ ਹਨ ਜਿਨ੍ਹਾਂ ਵਿੱਚ ਸ਼ਾਮਲ ਹਨ, ਮੈਂਡਾਰਿਨ, ਕੈਂਟੋਨੀਜ਼, ਕੋਰੀਆਈ, ਪੋਲਿਸ਼, ਸੋਮਾਲੀ, ਅਰਬੀ, ਹੇਤੀਅਨ ਕ੍ਰਿਓਲ, ਪੁਰਤਗਾਲੀ, ਵਿਅਤਨਾਮੀ, ਹਮੋਂਗ, ਨੇਪਾਲੀ, ਰੂਸੀ, ਅਤੇ ਅਮਰੀਕੀ ਇਸ਼ਾਰਿਆਂ ਦੀ ਭਾਸ਼ਾ। ਇਹ ਐਪ ਆਡੀਓ ਕਾਨਫ੍ਰੈਂਸਿੰਗ ਦੇ ਰਾਹੀਂ ਵੀ 200 ਭਾਸ਼ਾਵਾਂ ਦਾ ਸਮਰਥਨ ਕਰਦੀ ਹੈ। ਬ੍ਰਾਂਚ ਪਹੁੰਚ: ਇਹ ਸੇਵਾ ਕੈਨੇਡਾ ਭਰ ਵਿੱਚ ਸਾਰੀਆਂ RBC ਬ੍ਰਾਂਚਾਂ ‘ਤੇ ਉਪਲਬਧ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …