Breaking News
Home / ਨਜ਼ਰੀਆ / ਸਿੱਖ ਜੀਵਨ ਵਿਚ ਗੁਰੂਘਰ ਦੀ ਭੂਮਿਕਾ

ਸਿੱਖ ਜੀਵਨ ਵਿਚ ਗੁਰੂਘਰ ਦੀ ਭੂਮਿਕਾ

ਗੁਰਦਿਆਲ ਸਿੰਘ
ਗੁਰੂਘਰ ਦੇ ਕਈ ਨਾਮ ਦੱਸੇ ਗਏ ਹਨ। ਧਾਰਮਿਕ ਪੱਖੋਂ ਧਰਮ ਸ਼ਾਨ ਦਾ ਨਾਉਂ ਗੁਰਬਾਣੀ ਵਿਚ ਅੰਕਿਤ ਹੈ। ਮੰਦਰ ਤੇ ਗੁਰਦੁਆਰਾ ਦੂਜੇ ਨਾਉਂ ਹਨ, ਜਿਨ੍ਹਾਂ ਨਾਲ ਸਿੱਖ ਪੂਜਾ ਸਥਾਨਾਂ ਨੂੰ ਯਾਦ ਕੀਤ ਜਾਂਦਾ ਹੈ। ਗੁਰੂਘਰ ਦਾ ਧਾਰਿਮਕ ਪੱਖ ਹੈ ਕਿ ਸਿੱਖ ਗੁਰੂ ਦੀ ਹਾਜ਼ਰੀ ਵਿਚ ਬੈਠ ਕੇ ਸੰਗਤ ਦੇ ਰੂਪ ਵਿਚ ਸਤਿਗੁਰੂ ਦਾ ਨਾਮ ਸਿਮਰਨ ਕਰਦਾ ਹੈ। ਗੁਰੂ ਸਾਹਿਬਾਨ ਦੀ ਇਹ ਤਾਕੀਦ ਹੈ ਕਿ ਸਿੱਖ ਨੂੰ ਸਾਧ ਸਗਤ ਵਿਚ ਸ਼ਾਮਿਲ ਹੋ ਕੇ ਨਾਮ ਜਪਣਾ ਚਾਹੀਦਾ ਹੈ। ਸਮੇਂ ਦੇ ਬੀਤਣ ਨਾਲ ਗੁਰੂਘਰਾਂ ਵਿਚ ਗੁਰੂ ਦੇ ਲੰਗਰ ਦੀ ਰਸਮ ਵੀ ਆਮ ਹੋ ਚੁੱਕੀ ਹੈ। ਸ਼ਹਿਰੀ ਗੁਰੂਘਰਾਂ ਵਿਚ ਲੰਗਰ ਦੀ ਵਿਵਸਥਾ ਜ਼ਰੂਰੀ ਬਣ ਗਈ ਹੈ। ਗੁਰੂਘਰਾਂ ਵਿਚ ਸਿੱਖ ਸੰਗਤ ਦੀ ਗਿਣਤੀ ਪਹਿਲੇ ਸਮਿਆਂ ਨਾਲੋਂ ਕਈ ਗੁਣਾ ਵਧ ਚੁੱਕੀ ਹੈ। ਮਾਇਆ ਦੀ ਗਿਣਤੀ ਪਹਿਲਾਂ ਨਾਲੋਂ ਦਸ ਗੁਣਾ ਵੱਧ ਹੋ ਚੁੱਕੀ ਹੈ। ਮਾਇਆ ਦੇ ਪ੍ਰਬੰਧ ਨੂੰ ਸਹੀ ਰੱਖਣਾ ਗੁਰਦੁਆਰਾ ਪ੍ਰਬੰਧ ਦੀ ਜ਼ਰੂਰੀ ਅੰਗ ਬਣ ਚੁੱਕਿਆ ਹੈ। ਉਤਰੀ ਅਮਰੀਕਾ ਦੇ ਸਾਰੇ ਗੁਰਦੁਆਰਿਆਂ ਵਿਚ ਪੈਸੇ ਦੀ ਦੁਰਵਰਤੋਂ ਅਦਾਲਤੀ ਕੇਸਾਂ ਦਾ ਇਕ ਵੱਡਾ ਹਿੱਸਾ ਬਣਿਆ ਹੋਇਆ ਹੈ। ਕੋਈ ਵੀ ਗੁਰੂਘਰ ਅਜਿਹਾ ਨਹੀਂ ਹੈ, ਜਿਸ ਦੀ ਗੁਰਦੁਆਰਾ ਕਮੇਟੀ ਨੇ ਅਦਾਲਤੀ ਦਹਿਲੀਜ਼ ਨਾ ਟੱਪੀ ਹੋਵੇ। ਅੱਜ ਦੇ ਗੁਰੂਘਰ ਵਿਚ ਧਰਮ ਸਬੰਧੀ ਸ਼ਾਇਦ ਹੀ ਕੋਈ ਚਰਚਾ ਹੁੰਦਾ ਹੋਵੇ। ਸਿਆਸਤ ਤੇ ਸਮਾਜਿਕ ਮਸਲਿਆਂ ਨੇ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਵਸ ਕੀਤਾ ਹੋਇਆ ਹੈ।
ਪੰਜਾਬ ਦੀ ਕਾਂਗਰਸੀ ਅਤੇ ਅਕਾਲੀ ਸਿਆਸਤ ਦਾ ਅਮਰੀਕਾ ਅਤੇ ਕੈਨੇਡਾ ਦੇ ਗੁਰਦੁਆਰਿਆਂ ਵਿਚ ਸੰਗਤ ਦੀ ਸੋਚ ‘ਤੇ ਬੜੀ ਪਕੜ ਹੈ ਹਾਲਾਂਕਿ ਉਹ ਕਿਸੇ ਵੀ ਤਰੀਕੇ ਪੰਜਾਬ ਦੀ ਵਿਗੜੀ ਹਾਲਤ ਦਾ ਸੁਧਾਰ ਨਹੀਂ ਕਰ ਸਕਦੇ। ਬਾਹਰਲੇ ਮੁਲਕਾਂ ਦੀ ਸਿੱਖ ਸੰਗਤ ਨਵੀਂ ਪੀੜ੍ਹੀ ਦੀਆਂ ਵਿੱਦਿਅਕ ਅਤੇ ਕਲਚਰਲ ਥੋੜ੍ਹਾਂ ਦਾ ਹੱਲ ਲੱਭਣ ਵਿਚ ਅਜੇ ਬਹੁਤ ਪਿੱਛੇ ਹਨ। ਬਾਹਰ ਵਸਦੇ ਸਿੱਖਾਂ ਵਿਚ ਏਕਤਾ ਦੀ ਕਮੀ ਹੈ, ਅੰਗਰੇਜ਼ੀ ਵਿੱਦਿਆ ਦੀ ਕਮੀ ਹੈ। ਪੱਛਮੀ ਕਲਚਰ ਨੂੰ ਸਮਝਣ ਦੀ ਸੂਝ-ਬੂਝ ਅਜੇ ਉਨ੍ਹਾਂ ਦੀ ਪਕੜ ਵਿਚ ਨਹੀਂ ਆਈ। ਇਨ੍ਹਾਂ ਕਮੀਆਂ ਨੂੰ ਪੂਰਾ ਕਰਨ ਲਈ ਅਸੀਂ ਗੁਰਦੁਆਰਾ ਸਾਹਿਬ ਵਿਚ ਚੱਲ ਰਹੇ ਪੰਜਾਬੀ ਸਕੂਲਾਂ ਦੀ ਮਦਦ ਲੈ ਸਕਦੇ ਹਾਂ। ੰਜਾਬੀ ਦੇ ਨਾਲ ਅਸੀਂ ਅੰਗਰੇਜ਼ੀ ਭਾਸ਼ਾ ਤੇ ਹਿਸਾਬ ਪੜ੍ਹਾ ਸਕਦੇ ਹਾਂ। ਸਾਇੰਸ ਦੇ ਮਜ਼ਮੂਨ, ਫਿਜਿਕਸ ਅਤੇ ਕੈਮਿਸਟਰੀ ਵੀ ਪੜ੍ਹਾਈ ਜਾ ਸਕਦੇ ਹਨ। ਅਮਰੀਕਾ ਅਤੇ ਕੈਨੇਡਾ ਦੇ ਸਕੂਲਾਂ ਵਿਚ ੰਗੇ ਮੁਕਾਬਲੇ ਲਈ ਸਾਡੇ ਬੱਚਿਆਂ ਦੀ ਲਿਆਕਤ ਵਿਚ ਵਾਧਾ ਹੋਣਾ ਬਹੁਤ ਜ਼ਰੂਰੀ ਹੈ। ਪੜ੍ਹਾਈ ਦੇ ਮੁਕਾਬਲੇ ਵਿਚ ਚੰਗੇ ਨੰਬਰ ਲਏ ਬਗੈਰ ਅਸੀਂ ਚੰਗੇ ਕਾਲਜਾਂ ਵਿਚ ਦਾਖਲ ਨਹੀਂ ਹੋ ਸਕਦੇ ਤੇ ਚੰਗੀਆਂ ਨੌਕਰੀਆਂ ਲੱਭਣ ਵਿਚ ਸਫ਼ਲ ਨਹੀਂ ਹੋਵਾਂਗੇ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਧਾਰਮਿਕ ਪ੍ਰੋਗਰਾਮ ਵਿਚ ਮਨੋਰੰਜਨ ਅਤੇ ਖੇਡਾਂ ਦੇ ਪ੍ਰੋਗਰਾਮ ਨੂੰ ਪਹਿਲ ਨਾ ਦੇਈਏ। ਹਰ ਇਕ ਕਾਊਂਟੀ ਵਿਚ ਖੇਡਾਂ ਤੇ ਮਿਊਜ਼ਿਕ ਦੇ ਪ੍ਰੋਗਰਾਮ ਚਲੇ ਰਹਿੰਦੇ ਹਨ। ਲੋੜਵੰਦ ਪਰਿਵਾਰ ਇਨ੍ਹਾਂ ਸਰਕਾਰੀ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ। ਵਿਆਹ-ਸ਼ਾਦੀਆਂ ਦੇ ਪ੍ਰੋਗਰਾਮ ਗੁਰੂਘਰਾਂ ਦਾ ਨਵਾਂ ਸ਼ਿੰਗਾਰ ਬਣਦੇ ਜਾ ਰਹੇ ਹਨ। ਇਨ੍ਹਾਂ ਵਿਆਹ-ਸ਼ਾਦੀਆਂ ਵਿਚ ਹਿੱਸਾ ਲੈਣ ਵਾਲੇ ਰਿਸ਼ਤੇਦਾਰ, ਮਹਿਮਾਨ ਤੇ ਦੋਸਤ ਫੈਸਲ਼ਾਂ ਦੀ ਚਮਕ-ਦਮਕ ਵਿਚ ਆਪਣੇ ਆਪ ਦਾ ਵਿਖਾਵਾ ਕਰ ਲੈਂਦਾ ਹੈ। ਜੰਞ ਦੀ ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਜੰਞ ਘਰ ਦਾ ਰੂਪ ਧਾਰਨ ਕਰ ਲੈਂਦਾ ਹੈ। ਗੁਰੂਘਰ ਦੀ ਬੇਅਦਬੀ ਵਾਲਾ ਮਾਹੌਲ ਵਜੂਦ ਵਿਚ ਆ ਜਾਂਦਾ ਹੈ। ਗੁਰਦੁਆਰਾ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਲਾਵਾਂ ਦੇ ਧਾਰਮਿਕ ਪ੍ਰੋਗਰਾਮ ਤੋਂ ਇਲਾਵਾ ਜੰਞਾਂ ਦੀ ਮਹਿਮਾਨ ਨਿਵਾਜ਼ੀਵਾਲੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਤੋਂ ਬਾਹਰ ਕਮਿਊਨਿਟੀ ਹਾਲ ਵਿਚ ਮਨਾਉਣ ਲਈ ਸੰਗਤ ਨੂੰ ਸਲਾਹ ਦੇਣ। ਗੁਰੂਘਰ ਦੇ ਧਾਰਮਿਕ ਪੱਖ ਨੂੰ ਸਿੱਖ ਨੇ ਸਦਾ ਹੀ ਮਾਨਤਾ ਦੇਣੀ ਹੈ। ਗੁਰਬਾਣੀ ਦੀ ਸਿੱਖਿਆ, ਨਾਮ ਸਿਮਰਨ ਅਤੇ ਗੁਰ ਸੇਵਾ ਗੁਰੂਘਰ ਦੇ ਪ੍ਰਮੁੱਖ ਮੰਤਵ ਹਨ। ਅਜਿਹੇ ਧਾਰਮਿਕ ਮੰਤਵ ਦਾ ਸਿੱਖ ਲਈ ਹੋਰ ਵਈ ਕੋਈ ਬਦਲ ਨਹੀਂ ਹੈ। ਗੁਰਦੁਆਰਾ ਸਾਹਿਬ ਦੀ ਹਸਤੀ ਸਾਡੇ ਲਈ ਧਾਰਮਿਕ ਅਤੇ ਅਧਿਆਤਮਕ ਗੁਣਾਂ ਦਾ ਖਜ਼ਾਨਾ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …