Breaking News
Home / ਨਜ਼ਰੀਆ / ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ

ਮਿਸੀਸਾਗਾ : ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿਚ ਲਿਵਿੰਗ ਵਿੱਦ ਵੈਲਨੈਸ 2024 ਪ੍ਰੋਗਰਾਮ ਵਿਚ ਵਧੇਰੇ ਲੋਕਾਂ ਦਾ ਧਿਆਨ ਖਿੱਚਿਆ। ਫਾਊਂਡੇਸ਼ਨ ਦੇ ਬੂਥ ‘ਤੇ 250 ਤੋਂ ਜ਼ਿਆਦਾ ਵਿਜ਼ਟਰ ਆਏ ਅਤੇ ਉਨ੍ਹਾਂ ਨੂੰ ਫਾਊਂਡੇਸ਼ਨ ਦੇ ਮੀਡੀਅਮ ਅਤੇ ਹੈਵੀ ਡਿਊਟੀ ਵਾਲੇ ਜ਼ੀਰੋ ਐਮਿਸ਼ਨ ਵਾਹਨਾਂ ਨੂੰ ਅਪਣਾਉਣ ਦੇ ਲਾਭ ਦੇ ਬਾਰੇ ਵਿਚ ਸਫਲਤਾ ਪੂਰਵਕ ਜਾਗਰੂਕ ਕੀਤਾ ਗਿਆ।
ਬੂਥ ‘ਤੇ ਆਉਣ ਵਾਲੇ ਵਿਜ਼ਟਰਸ ਜ਼ੀਰੋ ਐਮਿਸ਼ਨ ਵਾਹਨਾਂ ਦੇ ਵਾਤਾਵਰਨੀ ਅਤੇ ਸਿਹਤ ਲਈ ਲਾਭਾਂ ਦੇ ਨਾਲ-ਨਾਲ ਕੈਨੇਡਾ ਵਿਚ ਉਨ੍ਹਾਂ ਦੀ ਉਪਲਬਧਤਾ ਦੇ ਬਾਰੇ ਵਿਚ ਜਾਣਨ ਦੇ ਲਈ ਉਤਸੁਕ ਸਨ। ਫਾਊਂਡੇਸ਼ਨ ਦੇ ਪ੍ਰਤੀਨਿਧੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਅਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਬਹੁਭਾਸ਼ੀ ਬੁੱਕਲੈਟਸ ਵੰਡਣ ਦੇ ਲਈ ਹਾਜ਼ਰ ਸਨ, ਜਿਸ ਨਾਲ ਲੋਕਾਂ ਨੂੰ ਕਾਫੀ ਅਸਾਨੀ ਨਾਲ ਸੰਦੇਸ਼ ਸਮਝ ਆ ਜਾਵੇਗਾ।
ਫਾਊਂਡੇਸ਼ਨ ਨੇ ਦੋ ਸੈਮੀਨਾਰ ਵੀ ਆਯੋਜਿਤ ਕੀਤੇ, ਜਿਸ ਵਿਚ ਵੱਡੀ ਗਿਣਤੀ ਵਿਚ ਵਿਅਕਤੀ ਸ਼ਾਮਲ ਹੋਏ। ਦੋਵੇਂ ਸੈਮੀਨਾਰ 45-45 ਮਿੰਟ ਦੇ ਸਨ ਅਤੇ ਇਨ੍ਹਾਂ ਦਾ ਉਦੇਸ਼ ਜਨਤਾ ਅਤੇ ਇੰਡਸਟਰੀ ਪ੍ਰੋਫੈਸ਼ਨਲਾਂ ਨੂੰ ਜ਼ੀਰੋ ਐਮਿਸ਼ਨ ਵਹੀਕਲਾਂ ਦੇ ਫਾਇਦਿਆਂ ਬਾਰੇ ਦੱਸਣਾ ਸੀ। ਦੁਪਹਿਰੇ 1 ਵਜੇ ਅਤੇ 3 ਵਜੇ ਆਯੋਜਿਤ ਸੈਮੀਨਾਰ ਵਿਚ ਟਰੱਕਿੰਗ ਅਤੇ ਟਰਾਂਸਪੋਰਟ ਇੰਡਸਟਰੀ ਤੋਂ 60 ਤੋਂ ਜ਼ਿਆਦਾ ਵਿਅਕਤੀ ਸ਼ਾਮਲ ਹੋਏ।
ਇਸ ਸੈਸ਼ਨ ਦੇ ਦੌਰਾਨ ਦੱਸਿਆ ਗਿਆ ਕਿ ਜ਼ੀਰੋ ਐਮਿਸ਼ਨ ਵਹੀਕਲ ਕਾਰਬਨ ਫੁੱਟਪ੍ਰਿੰਟ ਨੂੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹਨ, ਏਅਰ ਕੁਆਲਿਟੀ ਵਿਚ ਸੁਧਾਰ ਕਰ ਸਕਦੇ ਹਨ ਅਤੇ ਸਿਹਤ ਅਤੇ ਤੰਦਰੁਸਤੀ ਨੂੰ ਵਧਾ ਸਕਦੇ ਹਨ। ਸੈਮੀਨਾਰ ਵਿਚ ਭਾਗ ਲੈਣ ਵਾਲੇ ਡਰਾਈਵਰ ਹਰਪ੍ਰੀਤ ਬਰਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਦਿੱਤੀ ਗਈ ਜਾਣਕਾਰੀ ਯਕੀਨੀ ਤੌਰ ‘ਤੇ ਕਾਫੀ ਉਪਯੋਗੀ ਸੀ। ਮੈਂ ਜ਼ੀਰੋ ਐਮਿਸ਼ਨ ਵਹੀਕਲਾਂ ਦੇ ਵੱਖ-ਵੱਖ ਲਾਭਾਂ ਦੇ ਬਾਰੇ ਵਿਚ ਸਿੱਖਿਆ, ਖਾਸ ਕਰਕੇ ਇਹ ਕਿ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਪਬਲਿਕ ਹੈਲਥ ਨੂੰ ਬਿਹਤਰ ਬਣਾਉਣ ਵਿਚ ਕਿਸ ਤਰ੍ਹਾਂ ਮੱਦਦ ਕਰ ਸਕਦੇ ਹਨ।
ਇਸੇ ਤਰ੍ਹਾਂ ਦੇ ਦੋ ਹੋਰ ਅਨੁਭਵ : ਅਪਰੇਟਰ ਕਿਸ਼ਨ ਪਾਲ ਨੇ ਵੀ ਕਿਹਾ ਕਿ ਮੈਂ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਅਪਨਾਉਣ ਬਾਰੇ ਵਿਚਾਰ ਕਰ ਰਿਹਾ ਸੀ, ਪਰ ਮੈਂ ਉਨ੍ਹਾਂ ਦੀ ਉਪਲਬਧਤਾ ਅਤੇ ਪੂਰੇ ਪ੍ਰਭਾਵ ਦੇ ਬਾਰੇ ਵਿਚ ਨਿਸਚਿੰਤ ਨਹੀਂ ਸੀ। ਸੈਮੀਨਾਰ ਨੇ ਮੈਨੂੰ ਇਨ੍ਹਾਂ ਬਾਰੇ ਜਾਣਕਾਰੀ ਦੇ ਅਧਾਰ ‘ਤੇ ਫੈਸਲਾ ਕਰਨ ਦੀ ਸੋਚ ਦਿੱਤੀ ਹੈ। ਟਰਾਂਸਪੋਰਟ ਦਾ ਭਵਿੱਖ ਗ੍ਰੀਨ ਹੀ ਹੈ।
ਇਕ ਹੋਰ ਮਾਲਿਕ ਅਪਰੇਟਰ ਜਸਮੀਤ ਸਿੰਘ ਨੇ ਵੀ ਸੈਮੀਨਾਰ ਨੂੰ ਉਪਯੋਗੀ ਦੱਸਿਆ ਅਤੇ ਕਿਹਾ ਕਿ ਸੈਸ਼ਨ ਨੇ ਕੈਨੇਡਾ ਵਿਚ ਮੀਡੀਅਮ ਅਤੇ ਹੈਵੀ ਡਿਊਟੀ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਅਪਣਾਉਣ ਦੇ ਬਾਰੇ ਵਿਚ ਬਹੁਤ ਅਵੱਸ਼ਕ ਜਾਣਕਾਰੀ ਪ੍ਰਦਾਨ ਕੀਤੀ। ਇਹ ਵੇਖਣਾ ਉਤਸ਼ਾਹਜਨਕ ਹੈ ਕਿ ਚੰਗੇ ਬਦਲ ਉਪਲਬਧ ਹਨ ਅਤੇ ਇਹ ਮੈਨੂੰ ਇਸ ਸਸਟੇਨੇਬਲ ਮੂਵਮੈਂਟ ਦਾ ਹਿੱਸਾ ਬਣਨ ਦੇ ਲਈ ਪ੍ਰੇਰਿਤ ਕਰਦਾ ਹੈ। ਆਪਣੀਆਂ ਖੁਦ ਦੀਆਂ ਪੇਸ਼ਕਾਰੀਆਂ ਤੋਂ ਇਲਾਵਾ ਪਰਵਾਸੀ ਸਹਾਇਤਾ ਫਾਊਂਡੇਸ਼ਨ ਦੇ ਪ੍ਰਤੀਨਿਧੀਆਂ ਨੇ ਪੂਰੇ ਪ੍ਰੋਗਰਾਮ ਵਿਚ ਐਗਜ਼ੀਬੀਟਰਾਂ, ਸਪੀਕਰਸ ਅਤੇ ਹਾਜ਼ਰ ਵਿਅਕਤੀਆਂ ਦੇ ਨਾਲ ਉਸਾਰੂ ਢੰਗ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਨੇ ਉਨ੍ਹਾਂ ਨੂੰ ਕੈਨੇਡਾ ਵਿਚ ਜ਼ੀਰੋ ਐਮਿਸ਼ਨ ਵਹੀਕਲ ਟੈਕਨਾਲੋਜੀ ਵਿਚ ਨਵੀਂ ਤਰੱਕੀ ਦੇ ਬਾਰੇ ਵਿਚ ਗਿਆਨ ਅਤੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨ ਦਾ ਅਵਸਰ ਦਿੱਤਾ। ਇਨ੍ਹਾਂ ਸਬੰਧਾਂ ਨੂੰ ਉਤਸ਼ਾਹ ਦੇ ਕੇ, ਫਾਊਂਡੇਸ਼ਨ ਦਾ ਉਦੇਸ਼ ਅਜਿਹੀਆਂ ਸਾਂਝੇਦਾਰੀਆਂ ਬਣਾਉਣਾ ਹੈ, ਜੋ ਸਸਟੇਨੇਬਲ ਟ੍ਰਾਂਸਪੋਰਟ ਸਲਿਊਸ਼ਨਾਂ ਨੂੰ ਉਤਸ਼ਾਹ ਦੇਣ ਦੇ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾਏ।
ਲਿਵਿੰਗ ਵਿੱਦ ਵੈਲਨੈਸ 2024 ਪ੍ਰੋਗਰਾਮ ਨੇ ਪਰਵਾਸੀ ਸਹਾਇਤਾ ਫਾਊਂਡੇਸ਼ਨ ਨੂੰ ਆਪਣੇ ਇਨੋਵੇਟਿਵ ਪ੍ਰੋਜੈਕਟ ‘ਕਲੀਨ ਵਹੀਕਲ ਮੀਡੀਅਮ ਐਂਡ ਹੈਵੀ ਵਹੀਕਲ ਜ਼ੀਰੋ ਐਮਿਸ਼ਨ ਮਿਸ਼ਨ’ ਨੂੰ ਪ੍ਰਦਰਸ਼ਤ ਕਰਨ ਦੇ ਲਈ ਇਕ ਪ੍ਰਭਾਵਸ਼ਾਲੀ ਪਲੇਟ ਫਾਰਮ ਪ੍ਰਦਾਨ ਕੀਤਾ। ਫਾਊਂਡੇਸ਼ਨ ਦੀ ਭਾਗੀਦਾਰੀ ਨੇ ਵਾਤਾਵਰਣ ਅਤੇ ਪਬਲਿਕ ਸਿਹਤ ਸੁਧਾਰਾਂ ਨੂੰ ਅੱਗੇ ਵਧਾਉਣ ਵਿਚ ਸਮੂਹਿਕ ਕਾਰਵਾਈ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਪਰਵਾਸੀ ਸਹਾਇਤਾ ਫਾਊਂਡੇਸ਼ਨ ਅਤੇ ਉਨ੍ਹਾਂ ਦੀਆਂ ਪਹਿਲਾਂ ਦੇ ਬਾਰੇ ਵਿਚ ਜ਼ਿਆਦਾ ਜਾਨਣ ਵਿਚ ਰੁਚੀ ਰੱਖਣ ਵਾਲਿਆਂ ਦੇ ਲਈ, ਭਵਿੱਖ ਦੇ ਪ੍ਰੋਗਰਾਮਾਂ ਵਿਚ ਉਨ੍ਹਾਂ ਦੇ ਬੂਥ ‘ਤੇ ਜਾਣਾ ਜ਼ਰੂਰੀ ਹੈ। ਹਾਜ਼ਰ ਵਿਅਕਤੀਆਂ ਨੂੰ ਨਾ ਕੇਵਲ ਬਹੁਮੁੱਲੀ ਜਾਣਕਾਰੀ ਮਿਲੇਗੀ, ਬਲਕਿ ਗ੍ਰੀਨ ਤੇ ਸਿਹਤਮੰਦ ਭਵਿੱਖ ਦੀ ਦਿਸ਼ਾ ਵਿਚ ਜਾਰੀ ਮੂਵਮੈਂਟ ਦਾ ਸਮਰਥਨ ਕਰਨ ਅਤੇ ਉਸ ਵਿਚ ਭਾਗ ਲੈਣ ਦੇ ਲਈ ਵੀ ਪ੍ਰੇਰਿਤ ਹੋਣਗੇ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …