Breaking News
Home / ਨਜ਼ਰੀਆ / ਕੀ ਕਿਸੇ ਬੰਦੇ ਦੀ ਮਸ਼ਹੂਰੀ ਉਸਦਾ ਰਾਜਨੀਤਕ ਬਣਨਾ ਮੰਗਦੀ ਹੈ?

ਕੀ ਕਿਸੇ ਬੰਦੇ ਦੀ ਮਸ਼ਹੂਰੀ ਉਸਦਾ ਰਾਜਨੀਤਕ ਬਣਨਾ ਮੰਗਦੀ ਹੈ?

ਅਜੀਤ ਸਿੰਘ ਰੱਖੜਾ
ਅਜੋਕਾ ਸਮਾਂ ਇਕ ਐਸਾ ਪੁਠਾ ਸਮਾ ਬਣ ਚੁਕਾ ਹੈ ਕਿ ਕੋਈ ਵੀ ਬੰਦਾ ਜਦ ਕਿਸੇ ਕਿੱਤੇ ਜਾਂ ਕਸਬ ਕਾਰਣ ਮਸ਼ਹੁਰ ਹੋ ਜਾਂਦਾ ਹੈ, ਤਾਂ ਬਜਾਏ ਇਸਦੇ ਕਿ ਉਹ ਆਪਣੇ ਕਿਤੇ ਵਿਚ ਹੋਰ ਮੁਹਾਰਤ ਹਾਸਲ ਕਰੇ, ਉਲਟਾ ਰਾਜਨੀਤੀ ਵਿਚ ਆਉਣਾ ਮੰਗਦਾ ਹੈ। ਮਸ਼ਹੂਰ ਨੀਤੀਵਾਨ, ਮਸ਼ਹੂਰ ਡਾਕਟਰ, ਵਕੀਲ, ਕਲਾਕਾਰ, ਜਾਂ ਕੋਈ ਬਹੁਤ ਮਸ਼ਹੂਰ ਕ੍ਰਿਮੀਨਲ ਸਭ ਰਾਜਨੀਤੀ ਦੀ ਦੌੜ ਵਿਚ ਸ਼ਾਮਲ ਹੋਣਾ ਮੰਗਦੇ ਹਨ। ਕੀ ਇਹ ਰੁਝਾਨ ਲੋਕਾਂ ਦੇ ਭਲੇ ਲਈ ਠੀਕ ਹੈ? ਇਕ ਖਾਸ ਸੋਚ ਵਾਲੇ ਸਭ ਲੋਕਾਂ ਦਾ ਜਵਾਬ ਹੈ ਕਿ ਬਿਲਕੁਲ ਨਹੀਂ। ਰਾਜਨੀਤੀ ਬਹੁਤ ਜਿੰਮੇਦਾਰੀ ਵਾਲਾ ਅਤੇ ਬਹੁਤ ਸੁਘੜਤਾ ਵਾਲਾ ਅਦਾਰਾ ਹੈ। ਇਸ ਵਿਚ ਨਾ ਕਿਸੇ ਮਸ਼ਹੁਰੀ ਦੀ ਲੋੜ ਹੈ ਅਤੇ ਨਾ ਵੋਟਾਂ ਦੀ ਗਿਣਤੀ ਦੀ। ਇਸ ਖੇਮੇ, ਅਰਥ ਸ਼ਾਸਤਰ, ਵਿਓਪਾਰਿਕ ਅਤੇ ਉਚ ਪੱਧਰੀ ਪ੍ਰਬੰਧਕੀ ਸੂਝ ਬੂਝ ਦਰਕਾਰ ਹੈ। ਨਾ ਨਿਰਾ  ਪ੍ਰਬੰਧਕ ਅਤੇ ਨਾ ਹੀ ਕੇਵਲ ਅਰਥਸ਼ਾਸਤਰੀ ਕਾਮਯਾਬ ਹੋ ਸਕਦਾ ਹੈ। ਮਿਸਾਲਾਂ ਸਾਡੇ ਸਾਹਮਣੇ ਹਨ। ਪਾਕਿਸਤਾਨ ਵਿਚ ਮਿਲਟਰੀ ਸ਼ਾਸਕ ਕਾਮਯਾਬ ਨਹੀਂ ਹੁੰਦੇ ਜਦਕਿ ਉਹ ਚੰਗੇ ਪ੍ਰਬੰਧਕ ਹੋਇਆ ਕਰਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਮੰਨੇ ਹੋਏ ਅਰਥ ਸ਼ਾਸਤਰੀ ਸਨ ਪਰ ਚੰਗੇ ਪ੍ਰਬੰਧਕ ਨਾ ਅਖਵਾ ਸਕੇ। ਪ੍ਰਧਾਨ ਮੰਤਰੀ ਨਹਿਰੂ ਅਤੇ ਇੰਦਰਾ ਗਾਂਧੀ ਉਚ ਪਾਏ ਦੇ ਨੀਤੀਵਾਨ ਅਤੇ ਵਿਓਪਾਰੀ ਸਨ ਪਰ ਪ੍ਰਬੰਧਕੀ ਅਤੇ ਅਰਥ ਸ਼ਾਸਤਰੀ ਕਮਯੋਰੀਆਂ ਕਾਰਣ ਵਿਰੋਧੀਆਂ ਦੀ ਰਾਜਨੀਤੀ ਦਾ ਸ਼ਿਕਾਰ ਬਣਦੇ ਰਹੇ। ਰਾਜਨੀਤੀ ਵਿਚ ‘ਹਰਫਨ ਮੌਲਾ’ ਕਿਸਮ ਦੇ ਬੰਦੇ ਜੋ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਹੋਣ, ਵਧੇਰੇ ਕਾਮਯਾਬ ਰਹੇ ਹਨ। ਅਜਾਦੀ ਤੋਂ ਬਾਅਦ ਦੇ ਪੰਜਾਬ ਵਿਚਲੇ ਕਾਮਯਾਬ ਚੀਫ ਮਨਿਸਟਰਾਂ ਦੀ ਲਿਸਟ ਵਿਚ ਕੈਰੋ, ਗਿਆਨੀ ਜ਼ੈਲ ਸਿੰਘ, ਜਸਟਿਸ ਗੁਰਨਾਮ ਸਿੰਘ, ਦਰਬਾਰਾ ਸਿੰਘ, ਬੇਅੰਤ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਲਏ ਜਾ ਸਕਦੇ ਹਨ। ਇਹ ਸਭ ਲੋਕ ਐਸੇ ਸਨ ਜੋ ਨਾ ਗਾਇਕ ਸਨ, ਨਾ ਐਕਟਰ ਸਨ ਅਤੇ ਨਾ ਹੀ ਕਾਤਲ ਅਤੇ ਬਦਮਾਸ਼। ਇਨ੍ਹਾਂ ਨੇ ਮਸ਼ਹੂਰੀਆਂ, ਰਾਜਨੀਤੀ ਵਿਚ ਆਕੇ ਆਪਣੇ ਚੰਗੇ ਕੰਮਾ ਕਾਰਣ ਪਾਈਆਂ ਸਨ।
ਹੁਣ ਦੇ ਹਾਲਾਤਾਂ ਦਾ ਮੁਤਾਲਿਆ ਕਰੋ। ਅਧੇ ਫਿਲਮੀ ਐਕਟਰ, ਕੇਂਦਰ ਦੀ ਰਾਜ ਨੀਤੀ ਵਿਚ ਹਨ। ਲਓ ਸੁਣੋ, ਕਨੇਡਾ ਦੀ ਰਾਜਨੀਤੀ ਵਿਚ ਅਧੀ ਗਿਣਤੀ ਔਰਤਾ ਦਾ ਹੋਣਾ ਇਕ ਪ੍ਰਾਪਤੀ ਵਜੋਂ ਲਿਆ ਜਾ ਰਿਹਾ ਹੈ। ਪੰਜਾਬ ਵਿਚ ਗਾਇਕ, ਮਸ਼ਕਰੀਏ, ਐਕਟਰ ਅਤੇ ਸਮੱਗਲਰ ਰਾਜਨੀਤੀ ਲਈ ਹਥ ਪੈਰ ਮਾਰ ਰਹੇ ਹਨ। ਮੀਡੀਆਕਾਰ, ਅਖਬਾਰ ਨਵੀਸ ਅਤੇ ਰੀਅਲ ਸਟੇਟ ਏਜੈਂਟਸ ਭਾਵੇ ਜਿਤਣ ਭਾਵੇਂ ਨਾ ਜਿਤਣ ਪਰ ਹਰ ਅਲੈਕਸ਼ਨ ਸਮੇ ਕਿਸਮਤ ਅਜ਼ਮਾਈ ਜਰੂਰ ਕਰਦੇ ਹਨ। ਕਿਸੇ ਸਮੇ ਲੋਕਾਂ ਦੀ ਇਹ ਵੰਨਗੀ ਰਾਜਨੀਤੀ ਵਾਸਤੇ ਸੋਚਦੀ ਤਕ ਨਹੀਂ ਸੀ ਹੁੰਦੀ। ਜਦ ਪਹਿਲੀਵਾਰ ਕੇਂਦਰ ਦੀ ਰਾਜਨੀਤੀ ਲਈ ਫਿਲਮੀ ਐਕਟਰ ਪ੍ਰਿਥਵੀ ਰਾਜ ਕਪੂਰ ਨੂੰ, ਨਹਿਰੂ ਨੇ ਨਾਮੀਨੇਟਡ ਐਮ ਪੀ ਲਈ ਨਾਮਜਦ ਕੀਤਾ ਸੀ, ਤਾਂ ਉਸ ਕਿਹਾ ਸੀ ਨਹਿਰੂ ਜੀ ਅਸੀਂ ਮੂੰਹ ਉਪਰ ਚੂਨਾ ਮਲਕੇ ਡਰਾਮੇ ਕਰਨ ਵਾਲਿਆ ਦੀ ਇਹ ਔਕਾਤ ਨਹੀਂ ਕਿ ਰਾਜਨੀਤੀ ਵਿਚ ਤੁਹਾਡੇ ਬਰਾਬਰ ਬੈਠ ਸਕੀਏ। ਅਜ ਵੇਖੋ ਸੈਕੜੇ ਲੋਕਾਂ ਦੀ ਕਾਤਲ, ਫੂਲਾਂ ਦੇਵੀ ਜੋ ਆਪਣੀਆਂ ਬਦਲਾ ਲਊ ਡਕੈਤੀਆਂ ਕਾਰਣ ਐਡੀ ਮਸ਼ਹੂਰ ਹੋ ਗਈ ਕਿ ਉਹ ਯੂਪੀ ਸੂਬੇ ਵਿਚੋਂ ਐਮਪੀ ਦੀ ਸੀਟ ਜਿਤ ਗਈ ਸੀ। ਧਰਮਿੰਦਰ ਨੇ ਸ਼ੋਲੇ ਪਿਕਚਰ ਵਿਚ ਸ਼ਰਾਬੀ ਵੀਰੂ ਦਾ ਰੋਲ ਕਰਕੇ ਆਪਣੀ ਮਸ਼ਹੁਰੀ ਦੇ ਬਲਬੂਤੇ ਐਪ ਪੀ ਦੀ ਸੀਟ ਜਿਤ ਲਈ ਸੀ। ਸ਼ਤਰੂਘਨ ਸਿਨ੍ਹਾ, ਸੁਨੀਲ ਦੱਤ, ਵਿਨੋਦਖੰਨਾ, ਮਿਥਨ ਚਕਰਵਰਤੀ, ਦਾਰਾ ਸਿੰਘ, ਗੋਬਿੰਦਾ ਅਤੇ ਅਮੀਤਾਬ ਬਚਨ ਵਰਗੇ ਅਨੇਕਾਂ ਫਿਲਮੀ ਚੇਹਰੇ ਕੇਂਦਰ ਸਰਕਾਰ ਦੇ ਨੁਮਾਇੰਦੇ ਰਹਿ ਚੁਕੇ ਹਨ।  ਮਸ਼ਹੂਰ ਅਤੇ ਸੋਹਣੀਆਂ ਐਕਟਰਸਾਂ ਦੀ ਤਾਂ ਗਿਣਤੀ ਵੀ ਔਖੀ ਹੈ। ਜੈਲੱਲਤਾ ਤਾਮਲਨੈਡੂ ਦੀ ਚੀਫ ਮਨਿਸਟਰ। ਗੁਲਪਨਾਗ, ਹੇਮਾ ਮਾਲਿਨੀ, ਜੈਆਭਾਦੜੀ, ਜੈਆਪ੍ਰਦਾ, ਕਿਰਨਖੇਰ, ਮੁਨ ਮੁਨ ਸੇਨ, ਰੇਖਾ, ਸ਼ਬਾਨਾ ਆਜ਼ਮੀ ਅਤੇ ਕਈ ਹੋਰ ਕੁੜੀਆਂ ਐਮਪੀਜ਼ ਰਹਿ ਚੁਕੀਆਂ ਹਨ। ਇਨ੍ਹਾਂ ਵਿਚੋਂ ਬਹੁਤੇ ਲੋਕ ਇਸ ਲਈ ਪਿਛੇ ਹਟੇ ਕਿ ਰਾਜਨੀਤੀ ਉਨ੍ਹਾਂ ਦੇ ਵਸ ਦਾ ਕੰਮ ਨਹੀਂ। ਹੰਸਰਾਜ ਹੰਸ, ਮੁਹੰਮਦ ਸਦੀਕ, ਗੋਬਿੰਦਾ, ਅਮਿਤਾਬਚਨ ਅਤੇ ਧਰਮਿੰਦਰ ਮੰਨ ਚੁਕੇ ਹਨ ਕਿ ਪਾਲਿਟਿਕਸ ਬੜਾ ਕੁੱਤਾ ਕੰਮ ਹੈ, ਉਨ੍ਹਾਂ ਦੇ ਵਸ ਦਾ ਰੋਗ ਨਹੀਂ।
ਇਕ ਮਨੋਵਿਗਿਆਨਕ ਅਤੇ ਹਿਸਟੋਰੀਕਲ ਤੱਥ ਮਸ਼ਹੂਰ ਹੈ ਕਿ ਬੰਦੇ ਦਾ ਕਰਮਖੇਤਰ ਉਸ ਬੰਦੇ ਦੀ ਮਾਨਸਿਕਤਾ ਸਿਰਜਦਾ ਹੈ। ਪੁਰਾਤਨ ਸਮਿਆ ਵਿਚ ਰਾਜਿਆ ਦੇ ਬੱਚੇ ਰਾਜੇ, ਖਤਰੀਆਂ ਦੇ ਬਚੇ ਜੰਗਜੂ, ਕਾਰੀਗਰਾ ਦੀ ਉਲਾਦ ਕਾਰੀਗਰ ਅਤੇ ਪੰਡਤਾਂ ਦੇ ਟੱਬਰਾਂ ਵਿਚੋ ਹੀ ਪੰਡਤ ਬਣਦੇ ਸਨ। ਲੋਕ ਕਹਾਵਤਾ ਵੀ ਇਸੇ ਗਲ ਵਲ ਇਸ਼ਾਰਾ ਕਰਦੀਆਂ ਹਨ, ‘ਮਰਾਸੀ ਰਊ ਵੀ ਤਾਂ ਤਾਨ ਸਿਰ ਰਊ’ ਜਾਂ ‘ਕੁਤਾ ਰਾਜ ਬਹਾਲੀਏ ਮੁੜ ਚੱਕੀ ਚਟੇ’। ਇਸ ਮਨੋਵਿਗਆਨ ਅਨੁਸਾਰ, ਗਾਇਕ ਅਤੇ ਹਾਸਰਸ ਕਲਾਕਾਰਾ ਦਾ ਕਰਮ ਖੇਤਰ ਤਾਂ ਲੋਕਾਂ ਦਾ ਮਨੋਰੰਜਨ ਕਰਕੇ ਇਕ ਇਕ ਨੋਟ ਖਾਤਰ ਲੇਲੜੀਆਂ ਕਢਣਾ ਹੁੰਦਾ ਹੈ। ਜਦ ਉਹ ਰਾਜਨੀਤਕ ਬਣਕੇ ਤਾਕਤ ਵਿਚ ਆ ਗਏ ਤਾਂ ਹਰ ਹੀਲੇ ਪੈਸਾ ਕਿਓ ਨਹੀਂ ਧੂਣਗੇ। ਐਕਟਰਾਂ ਦਾ ਪੇਸ਼ਾ ਅਸਲੀ ਜਿੰਦਗੀ ਤੋਂ ਅਲੱਗ ਦਿਖਣਾ ਹੁੰਦਾ ਹੈ, ਉਹ ਪਾਲਿਟਿਕਸ ਵਿਚ ਵੀ ਤਾਂ ਡਰਾਮੇ ਹੀ ਕਰਨਗੇ! ਇਸ ਧੰਦੂਕਾਰੇ ਦਾ ਇਲਾਜ ਕਿਸ ਕੋਲ ਹੈ। ਕਸੂਰ ਕਿਥੇ ਹੈ? ਸਿਰਫ ਅਸੀਂ ਅਤੇ ਤੁਸੀਂ ਜੋ ਆਪਣੀ ਵੋਟ ਦੀ ਕੀਮਤ ਨਹੀਂ ਜਾਣਦੇ। ਆਪਣੀ ਅਕਲ ਹੀ ਨਹੀਂ ਵਰਤਦੇ। ਇਕ ਦੂਸਰੇ ਦੇ ਮਗਰ ਲਗਕੇ ਚਲ ਰਹੀ ਹਵਾ ਨਾਲ ਤੁਰ ਪੈਂਦੇ ਹਾਂ। ਰਾਜਨੀਤੀ ਲਈ ਮਸ਼ਹੁਰੀ ਕੋਈ ਮਾਪਦੰਡ ਨਹੀਂ ਹੈ ਅਤੇ ਨਾ ਹੀ ਵਡੀਆਂ ਰੈਲੀਆਂ, ਅਰਗੇਨਾਈਜ਼ਰਾਂ ਦੀ ਅਕਲ ਦਾ ਵਿਖਾਵਾ ਹਨ। ਸੰਨੀ ਲਿਓਨ ਇਕ ਪੋਰਨ (ਸਟਾਰ) ਐਕਟਰਸ ਹੈ ਜੋ ਬਲੂਫਿਲਮਾ ਕਾਰਣ ਮਸ਼ਹੂਰ ਹੋਈ ਹੈ। ਉਸਦੀ ਸੈਕਸ ਅਪੀਲ ਬਹਤ ਜ਼ਿਆਦਾ ਹੈ। ਉਸਨੂੰ ਹਿੰਦੀ ਫਿਲਮਾ ਦੀ ਆਫਰ ਮਿਲ ਗਈ। ਇਕ ਗਾਣੇ ‘ਹੋ ਬੇਬੀ ਡੌਲ ਮੈਂ ਸੋਨੇ ਦੀ, ਯੇਹ ਦੁਨੀਆਂ ਪਿੱਤਲ ਦੀ’ ਨਾਲ ਉਹ ਅਸਮਾਨੇ ਚੜ੍ਹ ਗਈ। ਪਰ ਵੇਖੋ!
ਹਿੰਦੀ ਫਿਲਮਾਂ ਵਿਚ ਉਸ ਨਾਲ ਕੋਈ ਸ਼ਾਦੀ ਸ਼ੁਦਾ ਮਸ਼ਹੁਰ ਐਕਟਰ, ਹੀਰੋ ਨਹੀਂ ਆਉਣਾ ਚਹੁੰਦਾ। ਭਿਟ ਮਹਿਸੂਸ ਕਰਦਾ ਹੈ। ਉਹ ਬੇਸ਼ਰਮ ਔਰਤ ਆਪਣੇ ਕਾਰਿਆ ਬਾਰੇ ਸ਼ਰਮਿੰਦਾ ਵੀ ਨਹੀਂ ਹੈ। ਉਹ ਕਿਤੇ ਪੰਜਾਬੀਆਂ ਦੀ ਕਿਸੇ ਰੈਲੀ ਵਿਚ ਆ ਜਾਵੇ ਤਾਂ ਲੋਕਾਂ ਦੇ ਹੜਾਂ ਨੂੰ ਸੰਭਾਲਣਾ ਔਖਾ ਹੋ ਜਾਵੇਗਾ। ਕੀ ਉਸਨੂੰ ਐਪ ਪੀ ਬਣਾ ਦੇਣਾ ਚਾਹੀਦਾ ਹੈ?

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …