Breaking News
Home / ਨਜ਼ਰੀਆ / ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਦਾ ਖਾਸ ਉਪਰਾਲਾ

ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਦਾ ਖਾਸ ਉਪਰਾਲਾ

‘ਮੈਥ’ ਕੈਲਕੂਲੇਟਰ ਤੋਂ ਮੁਕਤ
”ਫ਼ਰੈੱਡਰਿਕ ਬੈਂਟਿੰਗ ਸਕੂਲ ਵਿਚ ਐਲੀਮੈਂਟਰੀ ਮੈਥ ਕਲਾਸਾਂ ਵਿਚ ਕੈਲਕੂਲੇਟਰਾਂ ਦੀ ਵਰਤੋਂ ਦੀ ਬਿਲਕੁਲ ਮਨਾਹੀ ਹੈ ਅਤੇ ਵਿਦਿਆਰਥੀਆਂ ਨੂੰ ਕੈਨੇਡੀਅਨ ਤੇ ਅੰਤਰ-ਰਾਸ਼ਟਰੀ ਯੂਨੀਵਰਸਿਟੀਆਂ ਦੇ ਮਿਆਰਾਂ ‘ਤੇ ਪੂਰਾ ਉਤਾਰਨ ਲਈ ਉਨ੍ਹਾਂ ਦੇ ਅੰਗਰੇਜ਼ੀ ਸ਼ਬਦ-ਭੰਡਾਰ ਵਿਚ ਵਾਧਾ ਕਰਨ ਲਈ ਅਸੀਂ ‘ਆਈਵੀ ਲੀਗ ਵੋਕੈਬਲਰੀ ਲਿਸਟ’ ਦੀ ਵਰਤੋਂ ਉੱਪਰ ਵਿਸ਼ੇਸ਼ ਜ਼ੋਰ ਦਿੰਦੇ ਹਾਂ।” ਇਹ ਸ਼ਬਦ ਹਨ ਐੱਫ.ਬੀ.ਆਈ. ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ ਦੇ, ਜਿਹੜੇ ਕਿ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵੀ ਪ੍ਰਿੰਸੀਪਲ ਹਨ ਜਿਸ ਨੇ ਫ਼ਰੇਜ਼ਰ ਰਿਪੋਰਟ ਰੈਂਕਿੰਗ ਵਿਚ 10/10 ਅੰਕ ਲੈ ਕੇ ਆਪਣਾ ਵਿਸ਼ੇਸ਼ ਸਥਾਨ ਕਾਇਮ ਕੀਤਾ ਹੈ।
ਆਪਣੀ ਗੱਲ ਨੂੰ ਅੱਗੇ ਜਾਰੀ ਰੱਖਦਿਆਂ ਹੋਇਆਂ ਪ੍ਰਿੰ. ਧਵਨ ਨੇ ਦੱਸਿਆ ਕਿ ਸਮਾਰਟਫ਼ੋਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਹਾਂ ਨੂੰ ਹੀ ਇਕ ਦੂਸਰੇ ਤੋਂ ਦੂਰ ਕਰਦੇ ਹਨ। ਇਸ ਲਈ ਕਿੰਡਰਗਾਰਟਨ ਤੋਂ ਲੈ ਕੇ ਗਰੇਡ-12 ਤੱਕ ਸਾਰੇ ਹੀ ਵਿਦਿਆਰਥੀਆਂ ਨੂੰ ਸਕੂਲ ਵਿਚ ਆਪਣੇ ਫ਼ੋਨ ਬੰਦ ਰੱਖਣ ਦੀ ਸਖ਼ਤ ਹਿਦਾਇਤ ਹੈ। ਇਸ ਦੇ ਨਾਲ ਹੀ ਗਰੇਡ-8 ਤੋਂ ਹੇਠਲੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਮੈਥ ਦੀ ਕਿਸੇ ਵੀ ਪ੍ਰਕਾਰ ਦੀ ਕੈਲਕੂਸ਼ਨ ਲਈ ਕੈਲਕੂਲੇਟਰ ਵਰਤਣ ਦੀ ਆਗਿਆ ਨਹੀਂ ਹੈ।
ਮੈਥ ਵਿਸ਼ੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਐੱਫ਼.ਬੀ.ਆਈ. ਸਕੂਲ ਨੇ ਇਸ ਨੂੰ ਵੱਖ-ਵੱਖ ਪੱਧਰ ‘ਤੇ ਪੜ੍ਹਾਉਣ ਲਈ ਹਰੇਕ ਕਲਾਸ ਵਿਚ ਤਿੰਨ-ਤਿੰਨ ਅਧਿਆਪਕ ਨਿਯੁਕਤ ਕੀਤੇ ਹਨ। ਪਹਿਲਾ ਅਧਿਆਪਕ ਮੈਂਟਲ ਮੈਥ ਅਤੇ ‘ਪਹਾੜਿਆਂ’ (ਟੇਬਲਜ਼) ਵੱਲ ਧਿਆਨ ਦਿੰਦਾ ਹੈ, ਦੂਸਰਾ ਅਜੋਕੀ ਮਸ਼ਹੂਰ ‘ਜੰਪ ਮੈਥ ਸਟਰੈਟਜੀ’ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਮੈਥ ਦੇ ਵੱਖ-ਵੱਖ ਪਹਿਲੂਆਂ (ਕਨਸੈੱਪਟਸ) ਬਾਰੇ ਦੱਸਦਾ ਹੈ ਅਤੇ ਤੀਸਰਾ ਉਨ੍ਹਾਂ ਨੂੰ ਕੰਪਲੈਕਸ ਮੈਥੇਮੈਟੀਕਲ ਪਰੌਬਲਮਜ਼ ਦੇ ਹੱਲ ਬਾਰੇ ਜਾਣਕਾਰੀ ਦਿੰਦਾ ਹੈ।
ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਨੇ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਕਰੀਕੁਲਮ ਅਤੇ ਉਸ ਦੀ ਪ੍ਰੰਪਰਗ਼ਤ ਸ਼ਾਨਦਾਰ ਵਿੱਦਿਅਕ ਪਹੁੰਚ ਨੂੰ ਅਪਨਾਇਆ ਹੈ। ਇੱਥੇ ਫ਼ਰੈਂਚ ਤੋਂ ਇਲਾਵਾ ਹੋਰ ਭਾਸ਼ਾਵਾਂ ਜਿਵੇਂ ਹਿੰਦੀ, ਪੰਜਾਬੀ, ਤਾਮਿਲ, ਰਸ਼ੀਅਨ, ਇਟਾਲੀਅਨ ਆਦਿ ਵੀ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਂਦੀਆਂ ਹਨ ਤਾਂ ਜੋ ਉਹ ਆਪਣੀਆਂ ਜੜ੍ਹਾਂ ਦੇ ਨਾਲ ਵੀ ਜੁੜੇ ਰਹਿਣ।
ਪੜ੍ਹਾਈ ਦੇ ਨਾਲ ਨਾਲ ਧਵਨ ਸਾਹਿਬ ਆਪਣੇ ਦੋਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਦੇ ਹਨ। ਆਮ ਪਬਲਿਕ ਸਕੂਲਾਂ ਵਾਂਗ ਵਿਦਿਆਰਥੀਆਂ ਨੂੰ ਗਰਾਊਂਡਾਂ ਵਿਚ ਇਕੱਲਿਆਂ ਖੇਡਣ-ਮੱਲਣ ਲਈ ਨਹੀਂ ਛੱਡਿਆ ਜਾਂਦਾ, ਸਗੋਂ ਇਸ ਦੀ ਬਜਾਏ ਫ਼ਰੈੱਡਰਿਕ ਬੈਂਟਿੰਗ ਸਕੂਲ ਇਹ ਯਕੀਨੀ ਬਣਾਉਂਦਾ ਹੈ ਕਿ ਉਸ ਦੇ ਵਿਦਿਆਰਥੀ ਹਰ ਸਮੇਂ ਸੁਰੱਖ਼ਿਅਤ ਹੋਣ। ਦੋਹਾਂ ਹੀ ਸਕੂਲ ਕੈਂਪਸਾਂ ਵਿਚ ਵੀਡੀਓ ਅਤੇ ਆਡੀਓ ਸਰਵੇਅਲੈਂਸ ਦਾ ਪੂਰਾ ਪ੍ਰਬੰਧ ਹੈ ਅਤੇ ਵਿਦਿਆਰਥੀਆਂ ਨੂੰ ਸਾਰਾ ਦਿਨ ਸਕੂਲ ਵਿਚ ਹੀ ਰਹਿਣ ਦੀ ਸਖ਼ਤ ਹਿਦਾਇਤ ਹੈ। ਇਸ ਦੌਰਾਨ ਉਹ ਕਿਧਰੇ ਵੀ ਬਾਹਰ ਨਹੀਂ ਜਾ ਸਕਦੇ। ਧਵਨ ਸਾਹਿਬ ਅਨੁਸਾਰ ਇਸ ਤਰ੍ਹਾਂ ਵਿਦਿਆਰਥੀ ਡਰੱਗਜ਼ ਦੀ ਭੈੜੀ ਅਲਾਮਤ ਅਤੇ ਬੁਲਿੰਗ ਵਗ਼ੈਰਾ ਤੋਂ ਬਚੇ ਰਹਿੰਦੇ ਹਨ। ਹਿੰਸਾ, ਦੂਸਰੇ ਨੂੰ ਬਰਦਾਸ਼ਤ ਨਾ ਕਰਨਾ ਅਤੇ ਗ਼ੈਰ-ਕਾਨੂੰਨੀ ਵਸਤਾਂ ਲਈ ਐੱਫ਼.ਬੀ.ਆਈ. ਸਕੂਲ ਵਿਚ ਕੋਈ ਜਗ੍ਹਾ ਨਹੀਂ ਹੈ।
ਇਸ ਸਕੂਲ ਵਿਚ ਵਿਦਿਆਰਥੀ ਕਲਾਸਾਂ ਦੇ ਕਮਰਿਆਂ ਦੇ ਅੰਦਰ ਅਤੇ ਬਾਹਰ ਸਕੂਲ ਦੇ ਵਿਹੜੇ ਵਿਚ ਦੋਹਾਂ ਥਾਵਾਂ ‘ਤੇ ਹਰ ਵੇਲੇ ਅਧਿਆਪਕਾਂ ਦੀ ਨਿਗਾਹ ਹੇਠ ਰਹਿੰਦੇ ਹਨ। ਧਵਨ ਸਾਹਿਬ ਦੀ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਇਸ ਪਹੁੰਚ ਨਾਲ ਮਾਪੇ ਪੂਰੀ ਤਰ੍ਹਾਂ ਨਿਸ਼ਚਿੰਤ ਹਨ ਕਿ ਉਨ੍ਹਾਂ ਦੇ ਬੱਚੇ ਇੱਥੇ ਸਹੀ ਤਰੀਕੇ ਨਾਲ ਵਿੱਦਿਆ ਪ੍ਰਾਪਤ ਕਰ ਰਹੇ ਹਨ।
ਸਕੂਲ ਵਿਚ ਹਮੇਸ਼ਾ ਅਜਿਹਾ ਮਾਹੌਲ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੱਚਿਆਂ ਦੇ ਬਹੁ-ਪੱਖੀ ਚਰਿੱਤਰ ਦਾ ਨਿਰਮਾਣ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਵਾਦ-ਵਿਵਾਦ ਵਾਲੇ ਵਾਤਾਵਰਣ ਤੋਂ ਦੂਰ ਹੀ ਰੱਖਿਆ ਜਾਏ। ਹਾਲ ਵਿਚ ਹੀ ਹੋਏ ਇਕ ਸਰਵੇਖਣ ਵਿਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਬੀਤੇ ਕੁਝ ਸਾਲਾਂ ਵਿਚ ਓਨਟਾਰੀਓ ਦੇ 23% ਵਿਦਿਆਰਥੀਆਂ ਨੂੰ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਨਸ਼ੀਲੇ ਪਦਾਰਥ ਪੇਸ਼ ਕੀਤੇ ਗਏ ਹਨ, ਵੇਚੇ ਗਏ ਹਨ ਜਾਂ ਇਹ ਉਨ੍ਹਾਂ ਨੂੰ ਮੁਫ਼ਤ ਸਪਲਾਈ ਕੀਤੇ ਗਏ ਹਨ। ਮੀਡੀਆਂ ਵਿਚ ਜੱਗ ਜ਼ਾਹਿਰ ਹੋਈਆ ਰਿਪੋਰਟਾਂ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਇਹ ਲਾਹਨਤ ਕੈਨੇਡਾ ਦੇ ਹੈੱਲਥ ਕੇਅਰ ਸਿਸਟਮ ਨੂੰ 8 ਬਿਲੀਅਨ ਡਾਲਰਾਂ ਵਿਚ ਪਈ ਹੈ।
ਫ਼ਰੈੱਡਰਿਕ ਬੈਂਟਿੰਗ ਸਕੂਲ ਅੱਜਕੱਲ੍ਹ ਅਕਾਦਮਿਕ ਸਾਲ 2018-19 ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸਵੀਕਾਰ ਕਰ ਰਿਹਾ ਹੈ। ਪ੍ਰਿੰਸੀਪਲ ਧਵਨ ਦੇ ਪਹਿਲੇ ਸਕੂਲ ਗੁਰੂ ਤੇਗ਼ ਬਹਾਦਰ ਇੰਟਰਨੈਸ਼ਲ ਸਕੂਲ, ਜਿਸ ਨੂੰ ਫ਼ਰੇਜ਼ਰ ਰਿਪੋਰਟ ਅਨੁਸਾਰ ਮਿਲੇ 10/10 ਅੰਕਾਂ ਨਾਲ ਓਨਟਾਰੀਓ ਦੇ 3064 ਸਕੂਲਾਂ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਹੋਇਆ ਹੈ, ਦੇ ਵਿਦਿਆਰਥੀਆਂ ਅਤੇ ਸਟਾਫ਼ ਦੋਹਾਂ ਦੀ ਮਿਹਨਤ ਸਦਕਾ ਮਿਲੀ ਭਾਰੀ ਸਫ਼ਲਤਾ ਕਾਰਨ ਇਸ ਸਕੂਲ ਵਿਚ ਵੀ ਵਿਦਿਅਰਰਥੀਆਂ ਲਈ ਨਿਸ਼ਚਿਤ ਸੀਟਾਂ ਬੜੀ ਤੇਜ਼ੀ ਨਾਲ ਭਰੀਆਂ ਜਾ ਰਹੀਆਂ ਹਨ। ਹਰੇਕ ਕਲਾਸ ਵਿਚ ਵਿਦਿਆਰਥੀਆਂ ਦੀ ਸੀਮਤ (ਵੱਧ ਤੋਂ ਵੱਧ 19) ਗਿਣਤੀ ਦੇ ਕਾਰਨ ਉਨ੍ਹਾਂ ਵੱਲ ਵੱਧ ਤੋਂ ਵੱਧ ਨਿੱਜੀ ਧਿਆਨ ਦਿੱਤਾ ਜਾਂਦਾ ਹੈ ਅਤੇ ਮਿਆਰੀ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਸਮਾਜ ਦੇ ਹਰੇਕ ਵਰਗ ਦੇ ਵਿਦਿਆਰਥੀ ਇੱਥੇ ਦਾਖ਼ਲਾ ਲੈਣ ਲਈ ਧੜਾਧੜ ਆ ਰਹੇ ਹਨ।
ਇਸ ਦੇ ਨਾਲ ਹੀ ਧਵਨ ਸਾਹਿਬ ਨੇ ਦੱਸਿਆ ਕਿ ਗਰੇਡ-12 ਦੇ ਸਾਰੇ ਵਿਦਿਆਰਥੀਆਂ ਨੂੰ ਕੈਨੇਡਾ ਦੀਆਂ ਸਿਖ਼ਰਲੀਆਂ ਯੂਨੀਵਸਿਟੀਆਂ ਵਿਚ ‘ਅਰਲੀ ਐਕਸੈੱਪਟੈਂਸ’ ਮਿਲੀ ਹੈ ਅਤੇ ਉਨ੍ਹਾਂ ਵਿੱਚੋਂ ਦੋ ਨੂੰ ਯੂ.ਐੱਸ.ਏ ਅਤੇ ਦੋ ਹੋਰਨਾਂ ਨੂੰ ਯੂ.ਕੇ. ਦੀਆਂ ਉਚੇਰੀਆਂ ਵਿਦਿੱਅਕ ਸੰਸਥਾਵਾਂ ਵਿਚ ਦਾਖ਼ਲੇ ਪ੍ਰਾਪਤ ਹੋਏ ਹਨ। ਇਨ੍ਹਾਂ ਅੰਤਰ-ਰਾਸ਼ਟਰੀ ਸੰਸਥਾਵਾਂ ਵਿਚ ਐਡਮਿਸ਼ਨ ਲੈਣ ਲਈ ਵਿਦਿਆਰਥੀਆਂ ਦੀ ਵਿੱਦਿਅਕ ਅਤੇ ਉਦੇਸ਼ਕ ਯੋਗਤਾ ਪਰਖਣ ਲਈ ਉਨ੍ਹਾਂ ਵੱਲੋਂ ਆਪਣੇ ਤੌਰ ‘ਤੇ ਆਜ਼ਾਦਾਨਾ ਮਿਆਰੀ ਟੈੱਸਟ ਲਏ ਜਾਂਦੇ ਹਨ ਅਤੇ ਉਨ੍ਹਾਂ ਦੇ ਸਕੂਲ ਲਈ ਇਹ ਬੜੇ ਮਾਣ ਮਾਲੀ ਗੱਲ ਹੈ ਕਿ ਉਸ ਦੇ ਵਿਦਿਆਰਥੀ ਉਨ੍ਹਾਂ ਦੇ ਇਨ੍ਹਾਂ ਮਿਆਰਾਂ ‘ਤੇ ਪੂਰੇ ਉੱਤਰੇ ਹਨ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …