Breaking News
Home / ਨਜ਼ਰੀਆ / ਅਨਇਨਵਾਇਟਡ: ਵਰਕਿੰਗ ਓਨਟਾਰੀਓ ਵਿਮਨ ਨੇ ਨਿਊਜ਼ ਪ੍ਰੋਗਰਾਮ ਸ਼ੁਰੂ ਕੀਤਾ

ਅਨਇਨਵਾਇਟਡ: ਵਰਕਿੰਗ ਓਨਟਾਰੀਓ ਵਿਮਨ ਨੇ ਨਿਊਜ਼ ਪ੍ਰੋਗਰਾਮ ਸ਼ੁਰੂ ਕੀਤਾ

ਇਸ ਡਿਜੀਟਲ ਬਰਾਡਕਾਸਟ ਵਿਚ ਔਰਤਾਂ ਦੇ ਮੁੱਦਿਆਂ ਤੇ ਗੱਲ ਹੋਵੇਗੀ
ਟੋਰਾਂਟੋ : ਵਰਕਿੰਗ ਓਨਟਾਰੀਓਵਿਮਨ (WOW)ਇਕ ਗੈਰ-ਮੁਨਾਫਾ ਸੰਗਠਨ ਹੈ, ਜਿਹੜਾ ਔਰਤਾਂ ਦੀ ਜ਼ਿੰਦਗੀ ਵਿਚ ਬੇਹਤਰੀ ਲਿਆਉਣ ਅਤੇ ਉਨ੍ਹਾਂ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਕੰਮ ਕਰ ਰਿਹਾ ਹੈ। ਇਸ ਵਲੋਂ ਅੱਧੇ ਘੰਟੇ ਦਾ ਨਵਾਂ ਡਿਜੀਟਲ ਨਿਊਜ਼ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਆਮ ਔਰਤਾਂ ਦੀਆਂ ਕਾਮਯਾਬੀਆਂ ਅਤੇ ਸੰਘਰਸ਼ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਦਾ ਨਾਂ ਅਨਇਨਵਾਇਟਡ: ਵਰਕਿੰਗ ਓਨਟਾਰੀਓ ਵਿਮਨ ਨਿਊਜ਼ (Uninvited: Working Ontario Women News) ਹੈ।
26 ਸਤੰਬਰ, 2021, ਐਤਵਾਰ ਵਾਲੇ ਦਿਨ ਸ਼ੁਰੂ ਹੋਇਆ ਇਹ ਪ੍ਰੋਗਰਾਮ ‘ਅਨਇਨਵਾਇਟਡ’ ਵਾਓ ਦੇ ਯੂ ਟਿਊਬ ਚੈਨਲ ਤੇ ਮਹੀਨੇ ਵਿਚ ਦੋ ਵਾਰ ਪ੍ਰਸਾਰਿਤ ਹੋਵੇਗਾ। ਇਸ ਨੂੰ ਜਾਣੇ ਪਛਾਣੇ ਰਿਪੋਰਟਰ ਅਤੇ ਨਿਊਜ਼ ਐਂਕਰ ਕਰਮਨ ਵੌਂਗ ਹੋਸਟ ਕਰਨਗੇ ਅਤੇ 30 ਮਿੰਟ ਦੇ ਇਸ ਨਿਊਜ਼ ਪ੍ਰੋਗਰਾਮ ਵਿਚ ਕੰਮ-ਕਾਜੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੁੱਦਿਆਂ ਤੇ ਗੱਲਬਾਤ ਹੋਵੇਗੀ।
ਵਾਓ ਦੇ ਚੇਅਰਵੁਮਨ ਕੈਥੀ ਕੈਰਲ ਕਹਿੰਦੇ ਹਨ, ” ਇਸ ਡਿਜੀਟਲ ਨਿਊਜ਼ ਪ੍ਰਸਾਰਨ ਰਾਹੀਂ ਅਸੀਂ ਹੁਣ ਆਪਣੇ ਲਈ ਥੋੜ੍ਹੀ ਜਿਹੀ ਥਾਂ ਨਹੀਂ ਮੰਗ ਰਹੇ, ਬਲਕਿ ਇਕ ਆਮ ਔਰਤ ਦੀ ਅਵਾਜ਼ ਨੂੰ ਬੁਲੰਦ ਕਰਕੇ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਅੱਗੇ ਲਿਆਕੇ ਆਪਣੀ ਥਾਂ ਆਪ ਬਣਾ ਰਹੇ ਹਾਂ। ‘ਅਨਇਨਵਾਇਟਡ: ਵਾਓ ਨਿਊਜ਼’ ਰਾਹੀਂ ਸਾਨੂੰ ਔਰਤਾਂ ਦੀ ਕਾਮਯਾਬੀ ਅਤੇ ਸੰਘਰਸ਼ ਤੇ ਰੌਸ਼ਨੀ ਪਾਉਣ ਦੇ ਆਪਣੇ ਸੰਗਠਨ ਦੇ ਟੀਚੇ ਨੂੰ ਇਕ ਮੁਫਤ ਡਿਜੀਟਲ ਬਰਾਡਕਾਸਟ ਰਾਹੀਂ ਪੂਰਾ ਕਰਨ ਵਿਚ ਮਦਦ ਮਿਲੇਗੀ”। ਹਰ ਪ੍ਰੋਗਰਾਮ ਦੇ ਤਿੰਨ ਭਾਗ ਹੋਣਗੇ। ਸ਼ੁਰੂਆਤ ਤਾਜ਼ਾ ਖਬਰਾਂ ਨਾਲ ਹੋਵੇਗੀ, ਜਿਨ੍ਹਾਂ ਨੂੰ ਜਾਨਣ ਦੀ ਤੁਹਾਨੂੰ ਲੋੜ ਹੋ ਸਕਦੀ ਹੈ। ਇਸ ਤੋਂ ਬਾਅਦ ਕਿਸੇ ਮੁੱਦੇ ਨੂੰ ਚੰਗੀ ਤਰਾਂ ਸਮਝਣ ਲਈ ਆਹਮੋ-ਸਾਹਮਣੇ ਗੱਲਬਾਤ ਹੋਵੇਗੀ। ਤੀਜੇ ਭਾਗ ‘ਮੈਂ ਬੋਲ ਰਹੀ ਹਾਂ”, ਵਿਚ ਆਮ ਔਰਤਾਂ ਦੀਆਂ ਕਹਾਣੀਆਂ ਹੋਣਗੀਆਂ। ਇਸ ਵਿਚ ਦਰਸ਼ਕ ਸ਼ਾਮਲ ਹੋ ਸਕਣਗੇ ਅਤੇ ਉਹ ਕਿਸੇ ਵੀ ਮੁੱਦੇ ਤੇ ਆਪਣਾ ਵੀਡੀਓ-ਮੈਸੇਜ ਭੇਜਕੇ ਸ਼ਾਮਲ ਹੋ ਸਕਦੇ ਹਨ, ਜਿਹੜਾ ਸੌਖੇ ਤਰੀਕੇ ਨਾਲ ਵਾਓ ਵੈਬਸਾਈਟ ਤੇ ਭੇਜਿਆ ਜਾ ਸਕਦਾ ਹੈ।
ਅਨਇਨਵਾਇਟਡ: ਵਰਕਿੰਗ ਓਨਟਾਰੀਓ ਵਿਮਨ ਨਿਊਜ਼ ਸਾਡੇ ਸਪੌਂਸਰਾਂ ਦੀ ਮਦਦ ਸਦਕਾ ਹੀ ਸੰਭਵ ਹੋ ਸਕਿਆ ਹੈ, ਜਿਸ ਵਿਚ ਐਸਈਆਈਯੂ ਹੈਲਥਕੇਅਰ (SEIU Healthcare), ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸੀਏਸ਼ਨ (OECTA) ਅਤੇ ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ (OSSTF/FEESO) ਸ਼ਾਮਲ ਹਨ।
ਸ਼ੋਅ ਹੋਸਟ ਕਰਮਨ ਵੌਂਗ ਨੇ ਆਪਣਾ ਬਰਾਡਕਾਸਟਿੰਗ ਕਰੀਅਰ ਰਿਪੋਰਟਰ ਦੇ ਤੌਰ ਤੇ ਨਿਊ ਜਰਸੀ ਅਤੇ ਨਿਊ ਯੌਰਕ ਤੋਂ ਸ਼ੁਰੂ ਕੀਤਾ। ਇਥੋਂ ਉਨ੍ਹਾਂ ਟੋਰਾਂਟੋ ਦੇ ਨਿਊਜ਼ ਚੈਨਲ ਸੀਪੀ-24 ਲਈ ਰਿਪੋਰਟਰ ਵਜੋਂ ਕੰਮ ਕੀਤਾ ਅਤੇ ਬੈਲ ਮੀਡੀਆ ਅਦਾਰਿਆਂ ਲਈ ਰਿਪੋਰਟਾਂ ਭੇਜੀਆਂ, ਜਿਸ ਵਿਚ ਬੀਐਨਐਨ ਅਤੇ ਸੀਟੀਵੀ ਨਿਊਜ਼ ਚੈਨਲ ਵੀ ਸ਼ਾਮਲ ਹਨ। ਕਰੀਬ ਇਕ ਦਹਾਕੇ ਲਈ ਉਨ੍ਹਾਂ ਨੇ ਫੈਡਰਲ, ਸੂਬਾਈ, ਮਿਊਨਿਸਪਲ ਇਲੈਸ਼ਨ, ਕ੍ਰਾਈਮ, ਚਲੰਤ ਮਾਮਲੇ, ਮਨੋਰੰਜਨ ਆਦਿ ਮੁੱਦਿਆਂ ਤੇ ਸਟੋਰੀਆਂ ਕੀਤੀਆਂ।
https://twitter.com/actwow/status/1441000493904498690 , : https://actwow.ca/news ,: https://actwow.ca/im-speaking ,
https://www.youtube.com/channel/UCBEg5NdTCSMhHFQShDnyXsA

 

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …