Breaking News
Home / ਭਾਰਤ / ਸੋਨੀਆ ਗਾਂਧੀ ਦਾ ਭਾਜਪਾ ‘ਤੇ ਸਿਆਸੀ ਹਮਲਾ

ਸੋਨੀਆ ਗਾਂਧੀ ਦਾ ਭਾਜਪਾ ‘ਤੇ ਸਿਆਸੀ ਹਮਲਾ

ਕਿਹਾ ਖ਼ੁਦ ਨੂੰ ਮਹਾਨ ਮੰਨਣ ਵਾਲੇ ਗਾਂਧੀ ਜੀ ਦੇ ਬਲੀਦਾਨ ਨੂੰ ਨਹੀਂ ਸਮਝਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਕਾਂਗਰਸ ਨੇ ਦੇਸ਼ ਦੇ ਕਈ ਸੂਬਿਆਂ ‘ਚ ਪਦ-ਯਾਤਰਾ ਕੀਤੀ। ਪਦ-ਯਾਤਰਾ ਦੀ ਸਮਾਪਤੀ ਮੌਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵਿਰੋਧੀਆਂ ਅਤੇ ਆਰ. ਐੱਸ.ਐੱਸ. ‘ਤੇ ਸਿਆਸੀ ਹਮਲਾ ਬੋਲਿਆ। ਸੋਨੀਆ ਗਾਂਧੀ ਨੇ ਭਾਜਪਾ ‘ਤੇ ਮਹਾਤਮਾ ਗਾਂਧੀ ਦੇ ਨਾਂ ਉਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਗਾਂਧੀ ਦਾ ਨਾਂ ਲੈਣਾ ਆਸਾਨ ਹੈ ਪਰ ਉਨ੍ਹਾਂ ਦੇ ਰਸਤੇ ‘ਤੇ ਚੱਲਣਾ ਮੁਸ਼ਕਿਲ। ਜਿਹੜੇ ਖ਼ੁਦ ਨੂੰ ਮਹਾਨ ਮੰਨਦੇ ਹਨ ਤੇ ਝੂਠ ਦੀ ਰਾਜਨੀਤੀ ‘ਚ ਸ਼ਾਮਲ ਹਨ, ਉਹ ਮਹਾਤਮਾ ਗਾਂਧੀ ਦੇ ਬਲੀਦਾਨਾਂ ਤੇ ਆਦਰਸ਼ਾਂ ਨੂੰ ਨਹੀਂ ਸਮਝਣਗੇ। ਸੋਨੀਆ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਜੋ ਪਿਛਲੇ ਕੁਝ ਤੋਂ ਹੋ ਰਿਹਾ ਹੈ, ਉਸ ਨਾਲ ਮਹਾਤਮਾ ਗਾਂਧੀ ਜੀ ਦੀ ਆਤਮਾ ਨੂੰ ਤਕਲੀਫ ਜ਼ਰੂਰ ਮਹਿਸੂਸ ਹੁੰਦੀ ਹੋਵੇਗੀ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਗਾਂਧੀ ਜੀ ਦੇ ਆਦਰਸ਼ਾਂ ‘ਤੇ ਅਮਲ ਕਰਨ।

Check Also

ਹੁਣ 17 ਅਕਤੂਬਰ ਨੂੰ ਹੋਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂ ਪਹੁੰਚਣਗੇ ਪੰਚਕੂਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ …