-11.5 C
Toronto
Friday, January 23, 2026
spot_img
Homeਭਾਰਤਹੰਸ ਰਾਜ ਹੰਸ ਖੇਤੀ ਕਾਨੂੰਨਾਂ ਦੇ ਗਿਣਾਉਣ ਲੱਗੇ ਫਾਇਦੇ

ਹੰਸ ਰਾਜ ਹੰਸ ਖੇਤੀ ਕਾਨੂੰਨਾਂ ਦੇ ਗਿਣਾਉਣ ਲੱਗੇ ਫਾਇਦੇ

ਪੰਜਾਬ ਦੇ ਰਾਜ ਗਾਇਕ ਨੇ ਖੇਤੀ ਮੰਤਰੀ ਦੇ ਪੱਤਰ ਦੀਆਂ ਵੰਡੀਆਂ ਕਾਪੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਦੇ ਸੰਸਦ ਮੈਂਬਰ ਤੇ ਪੰਜਾਬੀ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਆਪਣੇ ਸੰਸਦੀ ਹਲਕੇ ਉੱਤਰ-ਪੱਛਮੀ ਦਿੱਲੀ ਦੇ ਹਰਿਆਣਾ ਦੀਆਂ ਸਰਹੱਦਾਂ ਨਾਲ ਲਗਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ‘ਫਾਇਦਿਆਂ’ ਤੋਂ ਜਾਣੂ ਕਰਵਾਇਆ। ਹੰਸ ਦੇ ਸੰਸਦੀ ਹਲਕੇ ਵਿੱਚ ਸੌ ਦੇ ਕਰੀਬ ਪਿੰਡ ਪੈਂਦੇ ਹਨ। ਹੰਸ ਨੇ ਨਰੇਲਾ, ਬਵਾਨਾ ਤੇ ਮੁੰਡਕਾ ਆਦਿ ਸਮੇਤ ਹੋਰਨਾਂ ਪਿੰਡਾਂ ‘ਚ ਜਾ ਕੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਲਿਖੇ ਪੱਤਰ ਦੀਆਂ ਕਾਪੀਆਂ ਵੀ ਵੰਡੀਆਂ। ਚੇਤੇ ਰਹੇ ਕਿ ਪੰਜਾਬ, ਹਰਿਆਣਾ, ਯੂਪੀ ਤੇ ਕੁਝ ਹੋਰਨਾਂ ਰਾਜਾਂ ਦੇ ਹਜ਼ਾਰਾਂ ਕਿਸਾਨ ਖੇਤੀ ਕਾਨੂੰਨਾਂ ਨੂੰ ਮਨਸੂਖ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ ਨੂੰ ਘੇਰੀ ਬੈਠੇ ਹਨ। ਪਿੰਡਾਂ ਦੀ ਫੇਰੀ ਦੌਰਾਨ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਹੰਸ ਨੇ ਕਿਹਾ, ‘ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਤੋਮਰ ਦੇ ਇਸ ਪੱਤਰ ਨੂੰ ਪੜ੍ਹਨ ਤਾਂ ਕਿ ਉਨ੍ਹਾਂ ਨੂੰ ਇਹ ਸਮਝ ਆ ਜਾਵੇ ਕਿ ਨਵੇਂ ਕਿਸਾਨ ਕਾਨੂੰਨ ਉਨ੍ਹਾਂ ਲਈ ਕਿਵੇਂ ‘ਲਾਹੇਵੰਦ’ ਹਨ ਤੇ ਕਿਵੇਂ ਕੁਝ ਲੋਕ ਮੌਜੂਦਾ ਹਾਲਾਤ ਦਾ ਲਾਹਾ ਲੈਂਦਿਆਂ ਉਨ੍ਹਾਂ ‘ਚ ਘਬਰਾਹਟ ਪੈਦਾ ਕਰ ਰਹੇ ਹਨ।’
ਉਨ੍ਹਾਂ ਕਿਹਾ, ‘ਮੈਨੂੰ ਯਕੀਨ ਹੈ ਕਿ ਕਿਸਾਨ ਜਦੋਂ ਇਨ੍ਹਾਂ ਪਰਚਿਆਂ ਨੂੰ ਪੜ੍ਹਨਗੇ ਤਾਂ ਯਕੀਨੀ ਤੌਰ ‘ਤੇ ਸਕਾਰਾਤਮਕ ਮਾਹੌਲ ਬਣੇਗਾ।’ ਇਸ ਦੌਰਾਨ ਹੰਸ ਦੇ ਦੱਖਣੀ ਦਿੱਲੀ ਤੋਂ ਹਮਰੁਤਬਾ ਰਮੇਸ਼ ਬਿਧੂੜੀ ਨੇ ਵੀ ਨੌਂ ਕਿਲੋਮੀਟਰ ਲੰਮੀ ‘ਕਿਸਾਨ ਕਾਨੂੰਨ ਕਲਿਆਣ ਸਮਰਥਨ ਯਾਤਰਾ’ ਕੱਢ ਕੇ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਏ। ਇਹ ਯਾਤਰਾ ਜੈਤਪੁਰ, ਬਦਰਪੁਰ, ਮੀਠਾਪੁਰ ਤੇ ਮੋਲਾਰਬੰਦ ਆਦਿ ਪਿੰਡਾਂ ਵਿੱਚ ਦੀ ਹੋ ਕੇ ਲੰਘੀ।

RELATED ARTICLES
POPULAR POSTS