ਕਿਹਾ : ਜਿਹੋ ਜਿਹੀ ਟੇਨੀ ਦੀ ਨਸਲ ਹੈ, ਉਸੇ ਤਰ੍ਹਾਂ ਦਾ ਉਹ ਬੋਲਦਾ ਹੈ
ਲਖੀਮਪੁਰ/ਬਿਊਰੋ ਨਿਊਜ਼ : ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਵੱਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਖਿਲਾਫ਼ ਲੰਘੇ ਕੱਲ੍ਹ ਭੱਦੀ ਟਿੱਪਣੀ ਕੀਤੀ ਗਈ ਸੀ। ਜਿਸ ਦਾ ਜਵਾਬ ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਮੋੜਵਾਂ ਜਵਾਬ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿਚ ਅਜੇ ਮਿਸ਼ਰਾ ਟੇਨੀ ਦੀ ਜਿਹੜੀ ਦਹਿਸ਼ਤ ਹੈ ਉਸ ਨੂੰ ਖਤਮ ਕੀਤਾ ਜਾਵੇਗਾ, ਕਿਉਂਕਿ ਟੇਨੀ ਦਾ ਇਸ ਤਰ੍ਹਾਂ ਖੁੱਲ੍ਹੇਆਮ ਘੁੰਮਣਾ ਠੀਕ ਨਹੀਂ। ਉਹ ਅਕਸਰ ਗਲਤ ਬਿਆਨਬਾਜ਼ੀ ਕਰਕੇ ਲੋਕਾਂ ਦਰਮਿਆਨ ਝਗੜੇ ਕਰਵਾਉਂਦਾ ਹੈ। ਪਹਿਲਾਂ ਵੀ ਉਸ ਨੇ ਗਲਤ ਬਿਆਨਬਾਜ਼ੀ ਕਰਕੇ ਆਪਣੇ ਮੁੰਡੇ ਨੂੰ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਦਾ ਇਸ਼ਾਰਾ ਕੀਤਾ ਸੀ, ਜਿਸ ਦਾ ਅੱਜ ਉਹ ਨਤੀਜਾ ਭੁਗਤ ਰਿਹਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਮੇਰੇ ਖਿਲਾਫ਼ ਕੀਤੀ ਗਈ ਟਿੱਪਣੀ ’ਚ ਅਜੇ ਮਿਸ਼ਰਾ ਟੇਨੀ ਦਾ ਕਸੂਰ ਨਹੀਂ, ਸਾਰਾ ਕਸੂਰ ਉਸ ਦੀ ਨਸਲ ਦਾ ਹੈ, ਬੰਦੇ ਦੀ ਜਿਹੋ ਜਿਹੀ ਨਸਲ ਹੁੰਦੀ ਹੈ, ਉਸੇ ਤਰ੍ਹਾਂ ਦਾ ਬੋਲਦਾ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਲਖੀਮਪੁਰ ਖੀਰੀ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਅਜੇ ਮਿਸ਼ਰਾ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਦੋ ਕੌਡੀ ਦਾ ਆਦਮੀ ਦੱਸਿਆ ਸੀ। ਮਿਸ਼ਰਾ ਨੇ ਆਪਣੇ ਖਿਲਾਫ਼ ਲਖੀਮਪੁਰ ਖੀਰੀ ’ਚ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ’ਤੇ ਤੰਜ ਕਸਦਿਆਂ ਵੀ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ, ਜਿਸ ਦੌਰਾਨ ਉਸ ਨੇ ਕਿਹਾ ਸੀ ਕਿ ਕੁੱਤੇ ਭੌਂਕਦੇ ਰਹਿੰਦੇ ਹਨ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …