21.3 C
Toronto
Sunday, September 13, 2026
spot_img
Homeਭਾਰਤਅਰਵਿੰਦ ਕੇਜਰੀਵਾਲ ਨੇ ਹੁਣ ਹਰਿਆਣਾ ਵਿਚ ਚੋਣ ਗਠਜੋੜ ਲਈ ਰਾਹੁਲ ਗਾਂਧੀ ਨੂੰ...

ਅਰਵਿੰਦ ਕੇਜਰੀਵਾਲ ਨੇ ਹੁਣ ਹਰਿਆਣਾ ਵਿਚ ਚੋਣ ਗਠਜੋੜ ਲਈ ਰਾਹੁਲ ਗਾਂਧੀ ਨੂੰ ਕੀਤੀ ਗੁਜਾਰਿਸ਼

ਅਰਵਿੰਦ ਕੇਜਰੀਵਾਲ ਨੇ ਹੁਣ ਹਰਿਆਣਾ ਵਿਚ ਚੋਣ ਗਠਜੋੜ ਲਈ ਰਾਹੁਲ ਗਾਂਧੀ ਨੂੰ ਕੀਤੀ ਗੁਜਾਰਿਸ਼ਕਿਹਾ – ਇਕੱਠੇ ਚੋਣ ਲੜਾਂਗੇ ਤਾਂ ਸਾਰੀਆਂ ਸੀਟਾਂ ਜਿੱਤਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਰਾਹੁਲ ਗਾਂਧੀ ਨੂੰ ਚੋਣ ਗਠਜੋੜ ਲਈ ਗੁਜ਼ਾਰਿਸ਼ ਕੀਤੀ ਹੈ। ਕੇਜਰੀਵਾਲ ਨੇ ਇਸ ਵਾਰ ਦਿੱਲੀ ਨਹੀਂ ਬਲਕਿ ਹਰਿਆਣਾ ਵਿਚ ਹੱਥ ਮਿਲਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਹਰਾਉਣਾ ਚਾਹੁੰਦੇ ਹਨ। ਜੇਕਰ ਹਰਿਆਣਾ ਵਿਚ ਜੇ.ਜੇ.ਪੀ., ਆਪ ਅਤੇ ਕਾਂਗਰਸ ਮਿਲ ਕੇ ਚੋਣ ਲੜਦੇ ਹਨ ਤਾਂ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ‘ਤੇ ਭਾਜਪਾ ਹਾਰ ਜਾਵੇਗੀ। ਕੇਜਰੀਵਾਲ ਨੇ ਰਾਹੁਲ ਗਾਂਧੀ ਨੂੰ ਇਸ ਸਬੰਧੀ ਵਿਚਾਰ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ‘ਆਪ’ ਅਤੇ ਕਾਂਗਰਸ ਆਪੋ ਆਪਣੇ ਦਮ ‘ਤੇ ਚੋਣਾਂ ਲੜ ਰਹੀਆਂ ਹਨ।

RELATED ARTICLES
POPULAR POSTS