3.4 C
Toronto
Tuesday, October 6, 2026
spot_img
HomeਕੈਨੇਡਾFrontਆਸਟਰੇਲੀਆ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਿਵਾਰਕ ਵੀਜ਼ਿਆਂ ’ਤੇ ਸ਼ਿਕੰਜਾ

ਆਸਟਰੇਲੀਆ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਿਵਾਰਕ ਵੀਜ਼ਿਆਂ ’ਤੇ ਸ਼ਿਕੰਜਾ

ਆਸਟਰੇਲੀਆ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਿਵਾਰਕ ਵੀਜ਼ਿਆਂ ’ਤੇ ਸ਼ਿਕੰਜਾ
ਸਲਾਨਾ ਪਰਵਾਸ ਟੀਚਾ ਘਟਾ ਕੇ 1 ਲੱਖ ਕਰਨ ਦੀ ਯੋਜਨਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੇਂ ਆਵਾਸ ਨੂੰ ਘੱਟ ਕਰਨ ਦਾ ਦਬਾਅ ਆਸਟਰੇਲੀਆ ਦੀ ਲੇਬਰ ਸਰਕਾਰ ’ਤੇ ਲਗਾਤਾਰ ਪੈ ਰਿਹਾ ਹੈ। ਮੁਲਕ ਦੀ ਪਰਵਾਸ ਨੀਤੀ ਵਿਚ ਵੱਡੇ ਬਦਲਾਅ ਦਾ ਐਲਾਨ ਕਰਦਿਆਂ ਮੁੱਖ ਵਿਰੋਧੀ ਧਿਰ ਨੇ ਨੈਟ ਵਿਦੇਸ਼ੀ ਪਰਵਾਸ ਨੂੰ ਸਲਾਨਾ ਸਿਰਫ 1 ਲੱਖ ਤੱਕ ਲਿਆਉਣ ਦਾ ਟੀਚਾ ਰੱਖਿਆ ਹੈ। ਇਹ ਮੌਜੂਦਾ ਪੱਧਰ ਦਾ ਕਰੀਬ ਇਕ-ਤਿਹਾਈ ਹੈ। ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਨੇ ਇਸ ਨੂੰ ਆਸਟਰੇਲੀਆ ਦੇ ਇਤਿਹਾਸ ਵਿਚ ਪਰਵਾਸ ’ਤੇ ਸਭ ਤੋਂ ਵੱਡੀ ਕਟੌਤੀ ਦੱਸਿਆ ਹੈ। ਮਤੇ ਮੁਤਾਬਕ ਪਹਿਲੇ ਦੋ ਸਾਲ 1 ਲੱਖ ਦਾ ਟੀਚਾ ਰਹੇਗਾ, ਤੀਜੇ ਸਾਲ ਡੇਢ ਲੱਖ ਅਤੇ ਚੌਥੇ ਸਾਲ 2 ਲੱਖ 60 ਹਜ਼ਾਰ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਚਾਰ ਸਾਲਾਂ ਵਿਚ ਆਰਜ਼ੀ ਵੀਜ਼ਾ ਧਾਰਕਾਂ ਦੀ ਗਿਣਤੀ ਕਰੀਬ ਸਾਢੇ 6 ਲੱਖ ਘਟਾਉਣ ਅਤੇ ਮਨੁੱਖਤਾਵਾਦੀ ਦਾਖਲਾ 20 ਹਜ਼ਾਰ ਤੋਂ ਘਟਾ ਕੇ 10 ਹਜ਼ਾਰ ਸਲਾਨਾ ਕਰਨ ਦੀ ਤਜਵੀਜ਼ ਹੈ। ਇਸਦੇ ਚੱਲਦਿਆਂ ਵਿਰੋਧੀ ਪਾਰਟੀ ਨੇ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਹੈ ਕਿ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਗ੍ਰਹਿ ਮੰਤਰੀ ਨੇ ਪਿਛਲੇ ਮਹੀਨੇ ਆਵਾਸ ਘਟਾਉਣ, ਆਰਜ਼ੀ ਵੀਜ਼ੇ ਅਤੇ ਵਿਦਿਆਰਥੀਆਂ ਵਲੋਂ ਆਪਣੇ ਮਾਪਿਆਂ ਨੂੰ ਵੀਜ਼ੇ ਦੁਆਉਣ ਤੋਂ ਰੋਕਣ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।

RELATED ARTICLES
POPULAR POSTS