3.4 C
Toronto
Tuesday, October 6, 2026
spot_img
HomeਕੈਨੇਡਾFrontਭਾਰਤ ਵਿੱਚ ਐਂਟਰੀ ਕਰਨ ਜਾ ਰਹੀਆਂ ਚੀਨ ਦੀਆਂ ਪ੍ਰੀਮੀਅਮ ਇਲੈਕਟ੍ਰਿਕ ਕਾਰਾਂ

ਭਾਰਤ ਵਿੱਚ ਐਂਟਰੀ ਕਰਨ ਜਾ ਰਹੀਆਂ ਚੀਨ ਦੀਆਂ ਪ੍ਰੀਮੀਅਮ ਇਲੈਕਟ੍ਰਿਕ ਕਾਰਾਂ

ਭਾਰਤ ਵਿੱਚ ਐਂਟਰੀ ਕਰਨ ਜਾ ਰਹੀਆਂ ਚੀਨ ਦੀਆਂ ਪ੍ਰੀਮੀਅਮ ਇਲੈਕਟ੍ਰਿਕ ਕਾਰਾਂ
New Delhi : ਚੀਨੀ ਵਾਹਨ ਕੰਪਨੀ BYD ਦੇ ਲਗਜ਼ਰੀ ਬ੍ਰਾਂਡ Denza ਨੇ ਭਾਰਤੀ ਬਾਜ਼ਾਰ ਵਿੱਚ ਐਂਟਰੀ ਕਰਨ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। Denza India ਦੀ ਹਾਲੀਆ ਸੋਸ਼ਲ ਮੀਡੀਆ ਪੋਸਟ ਵਿੱਚ ਬ੍ਰਾਂਡ ਦੇ ਲੋਗੋ ਦੇ ਨਾਲ “Arriving soon” ਲਿਖਿਆ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਭਾਰਤੀ ਬਾਜ਼ਾਰ ਵਿੱਚ ਇੱਕ “ਸੋਫਿਸਟੀਕੇਟਿਡ, ਹਾਈ-ਪਰਫਾਰਮੈਂਸ EV ਐਕਸਪੀਰੀਅੰਸ” ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।
Denza ਦੇ ਮਾਡਲ BYD ਦੀਆਂ ਮੌਜੂਦਾ ਕਾਰਾਂ ਤੋਂ ਉੱਪਰਲੇ ਸੈਗਮੈਂਟ ਵਿੱਚ ਪੋਜ਼ੀਸ਼ਨ ਕੀਤੇ ਜਾਣਗੇ। ਇਨ੍ਹਾਂ ਦੀ ਕੀਮਤ ਖਾਸ ਤੌਰ ’ਤੇ 80 ਲੱਖ ਰੁਪਏ ਤੋਂ ਉੱਪਰ ਰਹਿਣ ਦੀ ਉਮੀਦ ਹੈ।
Denza ਦੀ ਸ਼ੁਰੂਆਤ ਸਾਲ 2010 ਵਿੱਚ BYD ਅਤੇ Mercedes-Benz Group ਦੇ ਸਾਂਝੇ ਉੱਦਮ ਵਜੋਂ ਹੋਈ ਸੀ। ਸਾਲ 2024 ਤੱਕ Mercedes-Benz Group ਨੇ Denza ਵਿੱਚ ਆਪਣੀ ਪੂਰੀ ਹਿੱਸੇਦਾਰੀ BYD ਨੂੰ ਟਰਾਂਸਫਰ ਕਰ ਦਿੱਤੀ। ਇਸ ਸਮੇਂ Denza ਚੀਨ, ਦੱਖਣ-ਪੂਰਬੀ ਏਸ਼ੀਆ, ਆਸਟ੍ਰੇਲੀਆ, ਯੂਰਪ ਅਤੇ ਲਾਤੀਨੀ ਅਮਰੀਕਾ ਵਰਗੇ ਬਾਜ਼ਾਰਾਂ ਵਿੱਚ ਲਗਜ਼ਰੀ ਅਤੇ ਪਰਫਾਰਮੈਂਸ ਇਲੈਕਟ੍ਰਿਕ ਕਾਰਾਂ ਅਤੇ ਪਲੱਗ-ਇਨ ਹਾਈਬ੍ਰਿਡ ਮਾਡਲ ਪੇਸ਼ ਕਰਦੀ ਹੈ।

RELATED ARTICLES
POPULAR POSTS