-18.1 C
Toronto
Sunday, February 8, 2026
spot_img
Homeਪੰਜਾਬਮਨਪ੍ਰੀਤ ਨੇ ਬਾਦਲਾਂ ਖਿਲਾਫ ਕੱਢੀ ਭੜਾਸ

ਮਨਪ੍ਰੀਤ ਨੇ ਬਾਦਲਾਂ ਖਿਲਾਫ ਕੱਢੀ ਭੜਾਸ

ਕਿਹਾ, ਬਾਦਲਾਂ ਨੇ ਮੇਰਾ ਸਿਆਸੀ ਜੀਵਨ ਖਤਮ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ
ਲੁਧਿਆਣਾ/ਬਿਊਰੋ ਨਿਊਜ਼
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਖਿਲਾਫ ਭੜਾਸ ਕੱਢੀ ਹੈ। ਮਨਪ੍ਰੀਤ ਨੇ ਕਿਹਾ ਕਿ ਇਨ੍ਹਾਂ ਬਾਦਲਾਂ ਨੇ ਮੇਰਾ ਸਿਆਸੀ ਜੀਵਨ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਇਸ ਲਈ ਉਹ ਉਨ੍ਹਾਂ ‘ਤੇ ਦੂਸ਼ਣਬਾਜ਼ੀ ਕਰ ਰਹੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਬਾਦਲ ਨੇ ਪਹਿਲਾਂ ਟੌਹੜਾ, ਤਲਵੰਡੀ ਤੇ ਕਲਕੱਤਾ ਵਰਗੇ ਵੱਡੇ ਆਗੂਆਂ ਵਿਰੁੱਧ ਵੀ ਅਜਿਹੀਆਂ ਹੀ ਚਾਲਾਂ ਚੱਲੀਆਂ ਸਨ। ਅਕਾਲੀ ਦਲ ਵੱਲੋਂ ਮਨਪ੍ਰੀਤ ਬਾਦਲ ‘ਤੇ ਬਠਿੰਡਾ ਵਿੱਚ ਤਜਵੀਜ਼ ਅਧੀਨ ਸਿਹਤ ਸੰਸਥਾ ਏਮਜ਼ ਦੇ ਰਾਹ ਵਿੱਚ ਅੜਿੱਕੇ ਡਾਹੁਣ ਦੇ ਇਲਜ਼ਾਮ ਨੂੰ ਵਿੱਤ ਮੰਤਰੀ ਨੇ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਏਮਜ਼ ਲਈ ਸਿਰਫ ਜ਼ਮੀਨ ਦੇਣੀ ਸੀ, ਹੁਣ ਅੱਗੇ ਕੇਂਦਰ ਸਰਕਾਰ ਨੇ ਉਸ ‘ਤੇ ਪੈਸਾ ਲਾਉਣਾ ਹੈ। ਮਨਪ੍ਰੀਤ ਬਾਦਲ ਨੇ ਦੱਸਿਆ ਕਿ ਉਨ੍ਹਾਂ ਕੇਂਦਰੀ ਬਜਟ ਵਿੱਚ ਪੰਜਾਬ ਦੀਆਂ ਜ਼ਰੂਰਤਾਂ ਦੱਸਣ ਲਈ ਅਰੁਣ ਜੇਤਲੀ ਨੂੰ ਪੱਤਰ ਵੀ ਲਿਖਿਆ ਹੈ।

RELATED ARTICLES
POPULAR POSTS