8.6 C
Toronto
Friday, September 25, 2026
spot_img
Homeਪੰਜਾਬਪੰਥ 'ਚੋਂ ਛੇਕੇ ਗਏ ਹਰਨੇਕ ਸਿੰਘ ਨੇਕੀ ਨੇ ਜਥੇਦਾਰਾਂ ਨੂੰ ਬਹਿਸ ਲਈ...

ਪੰਥ ‘ਚੋਂ ਛੇਕੇ ਗਏ ਹਰਨੇਕ ਸਿੰਘ ਨੇਕੀ ਨੇ ਜਥੇਦਾਰਾਂ ਨੂੰ ਬਹਿਸ ਲਈ ਦਿੱਤੀ ਚੁਣੌਤੀ

ਪੰਥ ‘ਚੋਂ ਛੇਕੇ ਗਏ ਹਰਨੇਕ ਸਿੰਘ ਨੇਕੀ ਨੇ ਜਥੇਦਾਰਾਂ ਨੂੰ ਬਹਿਸ ਲਈ ਦਿੱਤੀ ਚੁਣੌਤੀਕਿਹਾ, ਉਨ੍ਹਾਂ ਨੇ ਪੰਥ ‘ਚ ਪੈਦਾ ਹੋਈਆਂ ਬੁਰਾਈਆਂ ਖਿਲਾਫ ਅਵਾਜ਼ ਚੁੱਕੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜ ਸਿੰਘ ਸਾਹਿਬਾਨ ਵੱਲੋਂ ਪੰਥ ਵਿੱਚੋਂ ਛੇਕੇ ਗਏ ਨਿਊਜ਼ੀਲੈਂਡ ਵਾਸੀ ਹਰਨੇਕ ਸਿੰਘ ਨੇਕੀ ਨੇ ਜਥੇਦਾਰਾਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਫੈਸਲੇ ਸਬੰਧੀ ਨੇਕੀ ਨੇ ਆਖਿਆ ਹੈ ਕਿ ਉਨ੍ਹਾਂ ਨੇ ਜਥੇਦਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਨਿਊਜ਼ੀਲੈਂਡ ਆਉਣ ਤੇ ਉਸ ਦੇ ਰੇਡੀਓ ‘ਤੇ ਇਸ ਮੁੱਦੇ ਬਾਰੇ ਉਸ ਨਾਲ ਬਹਿਸ ਕਰਨ। ਨੇਕੀ ਨੇ ਕਿਹਾ ਕਿ ਜਥੇਦਾਰ ਆਪਣਾ ਪੱਖ ਰੱਖਣ ਤੇ ਉਹ ਵੀ ਆਪਣੀ ਗੱਲ ਰੱਖਣਗੇ ਫਿਰ ਸੰਗਤਾਂ ਖੁਦ ਤੈਅ ਕਰਨਗੀਆਂ ਕਿ ਕੌਣ ਠੀਕ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਹੈ। ਇਸ ਲਈ ਉਨ੍ਹਾਂ ਸਿੱਖ ਧਰਮ ਬਾਰੇ ਕਦੇ ਵੀ ਗਲਤ ਨਹੀਂ ਬੋਲਿਆ ਸਗੋਂ ਪੰਥ ਵਿੱਚ ਪੈਦਾ ਹੋਈਆਂ ਬੁਰਾਈਆਂ ਖਿਲਾਫ ਆਵਾਜ਼ ਚੁੱਕੀ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਪੰਜ ਸਿੰਘ ਸਾਹਿਬਾਨ ਨੇ ਹਰਨੇਕ ਸਿੰਘ ਨੇਕੀ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮਾਂ ਤਹਿਤ ਪੰਥ ‘ਚੋਂ ਛੇਕ ਦਿੱਤਾ ਸੀ।

RELATED ARTICLES
POPULAR POSTS