0.4 C
Toronto
Saturday, January 17, 2026
spot_img
Homeਪੰਜਾਬਹਰਮਨਪ੍ਰੀਤ ਕੋਲੋਂ ਨਹੀਂ ਖੋਹਿਆ ਜਾਵੇਗਾ ਡੀਐਸਪੀ ਦਾ ਅਹੁਦਾ

ਹਰਮਨਪ੍ਰੀਤ ਕੋਲੋਂ ਨਹੀਂ ਖੋਹਿਆ ਜਾਵੇਗਾ ਡੀਐਸਪੀ ਦਾ ਅਹੁਦਾ

ਗਰੈਜੂਏਸ਼ਨ ਦੀ ਡਿਗਰੀ ਪੂਰੀ ਹੋਣ ਤੱਕ ਰਹੇਗੀ ਆਨਰੇਰੀ ਡੀਐਸਪੀ
ਚੰਡੀਗੜ੍ਹ/ਬਿਊਰੋ ਨਿਊਜ਼
ਪਿਛਲੇ ਦਿਨੀਂ ਖਬਰਾਂ ਸਾਹਮਣੇ ਆਈਆਂ ਸਨ ਕਿ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਡੀਐਸਪੀ ਦਾ ਅਹੁਦਾ ਦਿੱਤਾ ਗਿਆ ਸੀ, ਉਸਦੀ ਜਾਅਲੀ ਡਿਗਰੀ ਕਾਰਨ ਇਹ ਅਹੁਦਾ ਵਾਪਸ ਲੈ ਲਿਆ ਜਾਵੇਗਾ। ਪਰ ਹੁਣ ਖਬਰ ਆਈ ਹੈ ਕਿ ਹਰਮਨਪ੍ਰੀਤ ਕੋਲੋਂ ਉਸਦਾ ਅਹੁਦਾ ਖੋਹਿਆ ਨਹੀਂ ਜਾਵੇਗਾ।
ਫਿਲਹਾਲ ਹਰਮਨਪ੍ਰੀਤ ਕੋਲ ਆਨਰੇਰੀ ਡੀਐਸਪੀ ਦਾ ਅਹੁਦਾ ਰਹੇਗਾ। ਗ੍ਰੈਜੁਏਸ਼ਨ ਦੀ ਡਿਗਰੀ ਪੂਰੀ ਹੋ ਜਾਣ ਉਪਰੰਤ ਉਸ ਨੂੰ ਨਿਯਮਤ ਡੀਐਸਪੀ ਦਾ ਅਹੁਦਾ ਦੇ ਦਿੱਤਾ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰਮਨਪ੍ਰੀਤ ਦੀ ਡਿਮੋਸ਼ਨ ਨਹੀਂ ਹੋਵੇਗੀ। ਜਦਕਿ ਪਹਿਲਾਂ ਖ਼ਬਰਾਂ ਮਿਲੀਆਂ ਸਨ ਕਿ ਹਰਮਨ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਨੌਕਰੀ ਕਰ ਸਕਦੀ ਹੈ।

RELATED ARTICLES
POPULAR POSTS