27.2 C
Toronto
Saturday, June 6, 2026
spot_img
Homeਪੰਜਾਬਸ਼ਾਹਕੋਟ 'ਚ ਜ਼ਿਮਨੀ ਚੋਣ ਲਈ 28 ਮਈ ਨੂੰ ਪੈਣਗੀਆਂ ਵੋਟਾਂ

ਸ਼ਾਹਕੋਟ ‘ਚ ਜ਼ਿਮਨੀ ਚੋਣ ਲਈ 28 ਮਈ ਨੂੰ ਪੈਣਗੀਆਂ ਵੋਟਾਂ

31 ਮਈ ਨੂੰ ਆਵੇਗਾ ਨਤੀਜਾ
ਚੰਡੀਗੜ੍ਹ/ਬਿਊਰੋ ਨਿਊਜ਼
ਜਲੰਧਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ 28 ਮਈ ਹੋਵੇਗੀ । ਇਸ ਚੋਣ ਦਾ ਨਤੀਜਾ 31 ਮਈ ਨੂੰ ਆਵੇਗਾ। ਸਾਬਕਾ ਮੰਤਰੀ ਅਤੇ ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ । ਸ਼ਾਹਕੋਟ ਜ਼ਿਮਨੀ ਚੋਣ ਲਈ ਨੋਟੀਫ਼ਿਕੇਸ਼ਨ ਤਿੰਨ ਮਈ ਨੂੰ ਜਾਰੀ ਹੋਵੇਗਾ ਤੇ 10 ਮਈ ਨਾਮਜ਼ਦਗੀਆਂ ਦਾਇਰ ਕਰਨ ਦਾ ਆਖਰੀ ਦਿਨ ਹੋਵੇਗਾ। ਚਰਚਾ ਇਹ ਹੈ ਕਿ ਕਾਂਗਰਸ ਪਾਰਟੀ ਦੇ ਵੱਡੇ ਆਗੂ ਇਸ ਸੀਟ ‘ਤੇ ਚੋਣ ਲੜਨਾ ਚਾਹੁੰਦੇ ਹਨ। ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਅਤੇ ਲਾਲ ਸਿੰਘ ਟਿਕਟ ਹਾਸਲ ਕਰਨ ਲਈ ਜ਼ੋਰ ਅਜ਼ਮਾਈ ਵਿਚ ਲੱਗੇ ਹੋਏ ਹਨ। ਚੇਤੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਜੀਤ ਸਿੰਘ ਕੋਹਾੜ ਦੇ ਬੇਟੇ ਨੂੰ ਸ਼ਾਹਕੋਟ ਤੋਂ ਉਮੀਦਵਾਰ ਐਲਾਨਿਆ ਹੋਇਆ ਹੈ।

RELATED ARTICLES
POPULAR POSTS