ਦੋ ਵਾਰ ਭੇਜੇ ਗਏ ਨੋਟਿਸ ਦਾ ਨਹੀਂ ਦਿੱਤਾ ਜਵਾਬ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਹੁਣ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਹੁਣ ਵਿਵਾਦ ਇਹ ਹੈ ਕਿ ਉਹ ਸਰਕਾਰੀ ਕੋਠੀ ਛੱਡਣ ਨੂੰ ਤਿਆਰ ਨਹੀਂ। ਚੰਡੀਗੜ੍ਹ ਦੇ ਸੈਕਟਰ 7 ਵਿੱਚ ਇਹ ਕੋਠੀ ਉਨ੍ਹਾਂ ਨੂੰ ਮੰਤਰੀ ਬਣਨ ਤੋਂ ਬਾਅਦ ਅਲਾਟ ਕੀਤੀ ਗਈ ਸੀ। ਅਹੁਦਾ ਖੁੱਸਣ ਤੋਂ ਬਾਅਦ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਕੋਠੀ ਛੱਡਣੀ ਹੁੰਦੀ ਹੈ ਪਰ ਰਾਣਾ ਨੇ ਕੋਠੀ ਅਜੇ ਤੱਕ ਨਹੀਂ ਛੱਡੀ ਹਾਲਾਂਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਜਿਹੜੀ ਕੋਠੀ ਰਾਣਾ ਛੱਡ ਨਹੀਂ ਰਹੇ ਉਹ ਕੋਠੀ ਸਿੱਖਿਆ ਮੰਤਰੀ ਓ ਪੀ ਸੋਨੀ ਨੂੰ ਅਲਾਟ ਕੀਤੀ ਗਈ ਹੈ। ਸਬੰਧਿਤ ਵਿਭਾਗ ਨੇ ਰਾਣਾ ਨੂੰ ਕੋਠੀ ਛੱਡਣ ਲਈ ਦੋ ਵਾਰ ਨੋਟਿਸ ਭੇਜ ਦਿੱਤੇ ਹਨ ਪਰ ਉਨ੍ਹਾਂ ਨੋਟਿਸਾਂ ਦਾ ਅਜੇ ਤੱਕ ਰਾਣਾ ਨੇ ਜਵਾਬ ਨਹੀਂ ਦਿੱਤਾ। ਚਰਚਾ ਇਹ ਹੈ ਕਿ ਸਾਬਕਾ ਮੰਤਰੀ ਰਾਣਾ ਗੁਰਜੀਤ ਨੂੰ ਇਹ ਉਮੀਦ ਸੀ ਕਿ ਉਸ ਨੂੰ ਫਿਰ ਤੋਂ ਮੰਤਰੀ ਬਣਾ ਦਿੱਤਾ ਜਾਵੇਗਾ ਜਿਸ ਕਾਰਨ ਉਨ੍ਹਾਂ ਸਰਕਾਰੀ ਕੋਠੀ ਨਹੀਂ ਛੱਡੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …