ਮਲੇਰਕੋਟਲਾ : ਆਮ ਆਦਮੀ ਪਾਰਟੀ ਵੱਲੋਂ ਮਲੇਰਕੋਟਲਾ ਵਿਚ ਹਿਨਾ ਹਵੇਲੀ ਵਿਖੇ ਮੁਸਲਮਾਨ ਭਰਾਵਾਂ ਲਈ ਕਰਵਾਏ ਰੋਜ਼ਾ ਇਫ਼ਤਾਰੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਲਾਕੇ ਭਰ ਤੋਂ ਇਕੱਤਰ ਹੋਏ ਵੱਡੀ ਗਿਣਤੀ ਮੁਸਲਮਾਨਾਂ ਤੇ ਆਮ ਲੋਕਾਂ ਨੂੰ ਪਵਿੱਤਰ ਰਮਜ਼ਾਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਦੇਸ਼ ਅੰਦਰ ਨਫ਼ਰਤ ਫੈਲਾਉਣ ਦਾ ਯਤਨ ਕਰ ਰਹੀਆਂ ਤਾਕਤਾਂ ਦੀਆਂ ਨਾਪਾਕ ਹਰਕਤਾਂ ਹਰਗਿਜ਼ ਸਫ਼ਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਰੋਜ਼ਾ ਇਫ਼ਤਾਰੀ ਮੌਕੇ ਕੀਤੀ ਦੁਆ ਹਮੇਸ਼ਾ ਅੱਲ੍ਹਾ ਦੇ ਘਰ ਕਬੂਲ ਹੁੰਦੀ ਹੈ ਅਤੇ ਉਹ ਇਸ ਮੁਕੱਦਸ ਮੌਕੇ ਦੇਸ਼ ਅੰਦਰ ਅਮਨ ਸ਼ਾਂਤੀ ਦੀ ਦੁਆ ਕਰਦੇ ਹਨ। ਮਲੇਰਕੋਟਲਾ ਵਿਚ ਪਿਛਲੇ ਦਿਨੀਂ ਪਵਿੱਤਰ ਕੁਰਾਨ ਦੀ ਹੋਈ ਬੇਅਦਬੀ ਦੇ ਮਾਮਲੇ ਨੂੰ ਦੇਸ਼ ਅੰਦਰ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ ਦੀ ਨਾਪਾਕ ਹਰਕਤ ਦਸਦਿਆਂ ਕੇਜਰੀਵਾਲ ਨੇ ਕਿਹਾ ਕਿ ਕੋਈ ਵੀ ਸੱਚਾ ਹਿੰਦੂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਹੀਂ ਕਰ ਸਕਦਾ। ਉਨ੍ਹਾਂ ਪਵਿੱਤਰ ਕੁਰਾਨ ਮਾਮਲੇ ‘ਚ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਰਚੀ ਗਈ ਕਥਿਤ ਸਾਜ਼ਿਸ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਬਦਨਾਮ ਹੀ ਕਰਨਾ ਸੀ ਤਾਂ ਘੱਟੋ-ਘੱਟ ਪਵਿੱਤਰ ਕੁਰਾਨ ਨੂੰ ਤਾਂ ਬਖਸ਼ ਦਿੰਦੇ, ਬਦਨਾਮ ਕਰਨ ਲਈ ਕੋਈ ਹੋਰ ਤਰੀਕਾ ਵੀ ਅਪਣਾਇਆ ਜਾ ਸਕਦਾ ਸੀ। ਕੇਜਰੀਵਾਲ ਦਾ ਮਲੇਰਕੋਟਲਾ ਆਉਣ ‘ਤੇ ਸਵਾਗਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਮੁਸਲਿਮ ਭਰਾਵਾਂ ਨੂੰ ਕੇਵਲ ਪਿਛਲੇ ਸਾਲ ਵਾਂਗ ਰਮਜ਼ਾਨ ਦੀਆਂ ਮੁਬਾਰਕਾਂ ਦੇਣ ਲਈ ਹੀ ਆਏ ਹਨ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …