ਨਵੀਂ ਦਿੱਲੀ/ਬਿਊਰੋ ਨਿਊਜ਼
ਬਲੋਚਿਸਤਾਨ ਵਿਚ ਭਾਰਤ ਪੱਖੀ ਲੱਗਦੇ ਨਾਅਰਿਆਂ ਤੋਂ ਅਤੇ ਪਾਕਿਸਤਾਨ ਖਿਲਾਫ ਹੁੰਦੀ ਮੁਰਦਾਬਾਦ ਤੋਂ ਪਾਕਿ ਦੇ ਨਾਲ-ਨਾਲ ਚੀਨ ਵੀ ਚਿੜ੍ਹ ਉਠਿਆ ਹੈ। ਆ ਰਹੀਆਂ ਖ਼ਬਰਾਂ ਮੁਤਾਬਕ ਚੀਨ ਦਾ ਮੰਨਣਾ ਹੈ ਕਿ ਭਾਰਤ ਨੂੰ ਇਸ ਮਾਮਲੇ ਵਿਚ ਦਖਲ ਨਹੀਂ ਦੇਣਾ ਚਾਹੀਦਾ। ਚੀਨ ਦੇ ਇਕ ਥਿੰਕ ਟੈਂਕ ਦਾ ਕਹਿਣਾ ਹੈ ਕਿ ਜੇਕਰ ਭਾਰਤ ਨੇ ਕਿਸੇ ਸਾਜਿਸ਼ ਤਹਿਤ ਬਲੋਚਿਸਤਾਨ ਵਿਚ 46 ਅਰਬ ਡਾਲਰ ਲਾਗਤ ਦੀ ਯੋਜਨਾ ਵਿਚ ਕੋਈ ਟੰਗ ਅੜਾਈ ਤਾਂ ਫਿਰ ਚੀਨ ਨੂੰ ਮਾਮਲੇ ਵਿਚ ਦਖਲ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਲੰਘੇ ਸਮੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲੋਚਿਸਤਾਨ ਦੇ ਪੀੜਤ ਲੋਕਾਂ ਦੇ ਹੱਕ ਵਿਚ ਹਾਅ ਦਾ ਨਾਅਰਿਆ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …