ਪੋਲ ਖੁੱਲ੍ਹਣ ਮਗਰੋਂ ਦਿਨ ਚੜ੍ਹਦੇ ਹੀ ਬਜ਼ੁਰਗ ਸ਼ੈਲਾ ਸਿੰਘ ਦੇ ਘਰ ਪਹੁੰਚੇ ਅਧਿਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਅਖਬਾਰ ਵਿੱਚ ਪੈਨਸ਼ਨਧਾਰਕਾਂ ਦੇ ਨਾਮ ‘ਤੇ ਇੱਕ ਬਜ਼ੁਰਗ ਦੀ ਫੋਟੋ ਲਾਈ ਗਈ ਸੀ, ਜਿਸ ਨੂੰ ਕਦੇ ਪੈਨਸ਼ਨ ਹੀ ਨਹੀਂ ਮਿਲੀ ਸੀ। ਜਦੋਂ ਨੇ ਇਸ ਮੁੱਦੇ ਨੂੰ ਉਜਾਗਰ ਕੀਤਾ ਤਾਂ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਅੱਜ ਹਾਲੇ ਸਵੇਰ ਹੋਈ ਹੀ ਸੀ ਕਿ ਸਰਕਾਰ ਦੇ ਨੁਮਾਇੰਦੇ ਬਜ਼ੁਰਗ ਸ਼ੈਲਾ ਸਿੰਘ ਦੇ ਘਰ ਪਹੁੰਚ ਗਏ। ਉੱਥੇ ਉਨ੍ਹਾਂ ਨੇ ਸਿਰਫ ਸ਼ੈਲਾ ਸਿੰਘ ਦੀ ਨਹੀਂ, ਸਗੋਂ ਉਨ੍ਹਾਂ ਦੀ ਪਤਨੀ ਦੀ ਵੀ ਪੈਨਸ਼ਨ ਦੇ ਕਾਗਜ਼ ਭਰਵਾਏ।
ਸਰਕਾਰੀ ਅਫਸਰਾਂ ਨੇ ਸ਼ੈਲਾ ਸਿੰਘ ਨੂੰ ਕਿਹਾ ਕਿ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਤਨੀ ਨੇ ਪੈਨਸ਼ਨ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਦੀ ਸਕੀਮ ਵਿੱਚ ਦੋ ਬਜ਼ੁਰਗਾਂ ਦੀ ਫੋਟੋ ਲਾਈ ਗਈ ਸੀ। ਇਸ ਦੇ ਨਾਲ ਲਿਖਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਪੈਨਸ਼ਨਾਂ 250 ਤੋਂ ਵਧਾ ਕੇ 500 ਰੁਪਏ ਕਰ ਦਿੱਤੀਆਂ ਗਈਆਂ ਹਨ। ਇਸ਼ਤਿਹਾਰ ਵਿੱਚ ਛਪੀਆਂ ਤਸਵੀਰਾਂ ਵਿੱਚੋਂ ਇੱਕ ਬਜੁਰਗ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸੀ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ। ਇਹ ਬਜ਼ੁਰਗ ਫਰੀਦਕੋਟ ਦੇ ਪਿੰਡ ਰਹਿਣ ਕਲਾਂ ਦੇ ਰਹਿਣ ਵਾਲੇ ਹਨ।
Home / ਪੰਜਾਬ / ਪੰਜਾਬ ਸਰਕਾਰ ਵਲੋਂ ਪੈਨਸ਼ਨ ਸਬੰਧੀ ਇਸ਼ਤਿਹਾਰ ‘ਚ ਜਿਸ ਬਜ਼ੁਰਗ ਦੀ ਫੋਟੋ ਲਗਾਈ, ਉਸ ਨੂੰ ਪੈਨਸ਼ਨ ਮਿਲਦੀ ਹੀ ਨਹੀਂ
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …