20 C
Toronto
Tuesday, September 8, 2026
spot_img
Homeਦੁਨੀਆਚਿਰਾਗਵੀਰ ਸਿੰਘ ਸਰਾਓ ਬਣਿਆ ਯੂਐਸ ਏਅਰ ਫੋਰਸ ਅਕੈਡਮੀ 'ਚ ਸ਼ਾਮਲ ਹੋਣ ਵਾਲਾ...

ਚਿਰਾਗਵੀਰ ਸਿੰਘ ਸਰਾਓ ਬਣਿਆ ਯੂਐਸ ਏਅਰ ਫੋਰਸ ਅਕੈਡਮੀ ‘ਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ

ਚਿਰਾਗਵੀਰ ਸਿੰਘ ਸਰਾਓ ਬਣਿਆ ਯੂਐਸ ਏਅਰ ਫੋਰਸ ਅਕੈਡਮੀ ‘ਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖਅਕੈਡਮੀ ਵਲੋਂ ਮਿਲੀ ਧਾਰਮਿਕ ਚਿੰਨ੍ਹਾਂ ਸਮੇਤ ਸੇਵਾ ਨਿਭਾਉਣ ਦੀ ਇਜਾਜ਼ਤ
ਵਾਸ਼ਿੰਗਟਨ/ਪਰਵਾਸੀ ਨਿਊਜ਼ : ਅਮਰੀਕਾ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਇਕ ਬੇਹੱਦ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਸਿੱਖ ਨੌਜਵਾਨ ਚਿਰਾਗਵੀਰ ਸਿੰਘ ਸਰਾਓ ਕੋਲੋਰੈਡੋ ਸਪ੍ਰਿੰਗਜ਼ ਸਥਿਤ ਵੱਕਾਰੀ ‘ਯੂ.ਐਸ. ਏਅਰ ਫੋਰਸ ਅਕੈਡਮੀ’ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣ ਗਏ ਹਨ। ਅਮਰੀਕਨ ਸਿੱਖ ਕੌਂਸਲ ਵਲੋਂ ਇਸ ਇਤਿਹਾਸਕ ਪ੍ਰਾਪਤੀ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ। ਕੌਂਸਲ ਮੁਤਾਬਕ, ਚਿਰਾਗਵੀਰ ਸਿੰਘ ਨੂੰ ਲੰਘੀ 4 ਅਪ੍ਰੈਲ ਨੂੰ ਅਕੈਡਮੀ ਵਿਚ ਨਿਯੁਕਤ ਕੀਤਾ ਗਿਆ ਸੀ ਅਤੇ ਲੰਮੀ ਪ੍ਰਕਿਰਿਆ ਤੋਂ ਬਾਅਦ 20 ਜੂਨ ਨੂੰ ਉਨ੍ਹਾਂ ਨੂੰ ਵਿਸ਼ੇਸ਼ ‘ਧਾਰਮਿਕ ਛੋਟ’ ਪ੍ਰਦਾਨ ਕੀਤੀ ਗਈ। ਇਸ ਇਜਾਜ਼ਤ ਤਹਿਤ ਚਿਰਾਗਵੀਰ ਸਿੰਘ ਸਰਾਓ ਆਪਣੀ ਮੂਲ ਸਿੱਖ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਅਨਕੱਟੇ ਕੇਸ ਅਤੇ ਦਾੜ੍ਹੇ ਸਣੇ ਆਪਣੇ ਧਾਰਮਿਕ ਚਿੰਨ੍ਹਾਂ ਦੇ ਨਾਲ ਹਵਾਈ ਫੌਜ ਵਿਚ ਸੇਵਾ ਨਿਭਾਅ ਸਕਣਗੇ। ਚਿਰਾਗਵੀਰ ਸਿੰਘ ਸਰਾਓ ਅਧਿਕਾਰਤ ਤੌਰ ‘ਤੇ ਲੰਘੀ 24 ਜੂਨ ਨੂੰ ਅਕੈਡਮੀ ਦੇ ‘ਇਨ ਪ੍ਰੋਸੈਸਿੰਗ ਡੇਅ’ ਮੌਕੇ ਸ਼ਾਮਲ ਹੋਏ ਸਨ ਅਤੇ ਇਸ ਵੇਲੇ ਉਹ ਛੇ ਹਫਤਿਆਂ ਦੀ ਸਖਤ ਮਿਲਟਰੀ ਸਿਖਲਾਈ ਵਿਚੋਂ ਲੰਘ ਰਹੇ ਹਨ।

 

RELATED ARTICLES
POPULAR POSTS