
ਸਰਕਾਰ ਤੇ ਪਾਰਟੀ ਵਿਚ ਸਿੱਧੂ ਲਈ ਹਾਲੇ ਨਹੀਂ ਜਗ੍ਹਾ
ਚੰਡੀਗੜ੍ਹ/ਬਿਊਰੋ ਨਿਊਜ਼
ਹਮੇਸ਼ਾ ਹੀ ਚਰਚਾ ਵਿਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਨਵੇਂ ਬਣਾਏ ਗਏ ਇੰਚਾਰਜ ਨੇ ਸਟਾਰ ਦੱਸਿਆ ਸੀ। ਪਰ ਹਰੀਸ਼ ਰਾਵਤ ਨੇ ਹੁਣ ਆਪਣੀ ਹੀ ਗੱਲ ਪਲਟਦਿਆਂ ਕਹਿ ਦਿੱਤਾ ਕਿ ਸਿੱਧੂ ਲਈ ਪਾਰਟੀ ਅਤੇ ਸਰਕਾਰ ਵਿਚ ਹਾਲੇ ਤੱਕ ਕੋਈ ਜਗ੍ਹਾ ਨਹੀਂ ਹੈ। ਰਾਵਤ ਦੇ ਇਸ ਬਿਆਨ ਨਾਲ ਨਵਜੋਤ ਸਿੱਧੂ ਨੂੰ ਝਟਕਾ ਲੱਗਿਆ ਹੈ ਅਤੇ ਸਿੱਧੂ ਦੀ ਪਾਰਟੀ ਵਿਚ ਥਾਂ ਪੱਕੀ ਕਰਨ ਦੀ ਉਮੀਦ ਵੀ ਖ਼ਤਮ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੇ ਲੰਘੀ 4 ਅਕਤੂਬਰ ਨੂੰ ਮੋਗਾ ਰੈਲੀ ਵਿਚ ਆਪਣੀ ਹੀ ਪਾਰਟੀ ਦੀ ਕੈਪਟਨ ਸਰਕਾਰ ਖਿਲਾਫ ਭੜਾਸ ਕੱਢੀ ਸੀ ਅਤੇ ਉਸ ਰੈਲੀ ਵਿਚ ਹਰੀਸ਼ ਰਾਵਤ ਵੀ ਹਾਜ਼ਰ ਸਨ।