-3 C
Toronto
Friday, March 27, 2026
spot_img
Homeਪੰਜਾਬ‘ਆਪ’ ਉਮੀਦਵਾਰ ਆਸ਼ੂ ਬਾਂਗੜ ਵਲੋਂ ਅਸਤੀਫਾ

‘ਆਪ’ ਉਮੀਦਵਾਰ ਆਸ਼ੂ ਬਾਂਗੜ ਵਲੋਂ ਅਸਤੀਫਾ

ਆਸ਼ੂ ਬਾਂਗੜ ਕਾਂਗਰਸ ਪਾਰਟੀ ’ਚ ਹੋਏ ਸ਼ਾਮਲ
ਫਿਰੋਜ਼ਪੁਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬਾਂਗੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ਆਸ਼ੂ ਬਾਂਗੜ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸੀਨੀਅਰ ਲੀਡਰਸ਼ਿਪ ’ਤੇ ਗੰਭੀਰ ਆਰੋਪ ਵੀ ਲਾਗਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਨਜ਼ਰਅੰਦਾਜ਼ ਕਰਕੇ ਪਾਰਟੀ ਦੇ ਕੇਂਦਰੀ ਆਗੂਆਂ ਵਲੋਂ ਬਣਾਏ ਜਾ ਰਹੇ ਦਬਾਅ ਥੱਲੇ ਉਹ ਕੰਮ ਨਹੀਂ ਕਰ ਸਕਦੇ।
ਆਸ਼ੂ ਬਾਂਗੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਅਤੇ ਪਾਰਟੀ ਦੇ ਹੋਰ ਨਿਗਰਾਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਪ੍ਰੇਸ਼ਾਨੀਆਂ ਕਰਕੇ ਉਹ ਪਾਰਟੀ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਛੇਤੀ ਹੀ ਬਹੁਤ ਵੱਡੇ ਖੁਲਾਸੇ ਕਰਨਗੇ। ਇਸੇ ਦੌਰਾਨ ਆਸ਼ੂ ਬਾਂਗੜ ਕਾਂਗਰਸ ਪਾਰਟੀ ਵਿਚ ਵੀ ਸ਼ਾਮਲ ਹੋ ਗਏ ਹਨ।

 

RELATED ARTICLES

POPULAR POSTS