ਚਡੂਨੀ ਦੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚੇ ਵਿਚਾਲੇ ਹੋਇਆ ਸਮਝੌਤਾ
ਲੁਧਿਆਣਾ/ਬਿਊਰੋ ਨਿਊਜ਼
ਸੰਯੁਕਤ ਸਮਾਜ ਮੋਰਚਾ ਤੇ ਗੁਰਨਾਮ ਚਡੂਨੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ 30 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਇਹ ਸੂਚੀ ਪ੍ਰੇਮ ਸਿੰਘ ਭੰਗੂ ਅਤੇ ਪ੍ਰੋ. ਮਨਜੀਤ ਸਿੰਘ ਵਲੋਂ ਜਾਰੀ ਕੀਤੀ ਗਈ ਹੈ। ਧਿਆਨ ਰਹੇ ਸੰਯੁਕਤ ਸਮਾਜ ਮੋਰਚੇ ਦਾ ਹੁਣ ਗੁਰਨਾਮ ਸਿੰਘ ਚਡੂਨੀ ਦੀ ਪਾਰਟੀ ਸੰਯੁਕਤ ਸੰਘਰਸ਼ ਪਾਰਟੀ ਨਾਲ ਵੀ ਸਮਝੌਤਾ ਹੋ ਗਿਆ ਹੈ। ਅੱਜ ਜਾਰੀ ਕੀਤੀ ਗਈ 30 ਉਮੀਦਵਾਰਾਂ ਦੀ ਸੂਚੀ ਅਨੁਸਾਰ 10 ਹਲਕਿਆਂ ਤੋਂ ਚਡੂਨੀ ਅਤੇ 20 ਹਲਕਿਆਂ ਤੋਂ ਸੰਯੁਕਤ ਸਮਾਜ ਮੋਰਚਾ ਚੋਣ ਲੜੇਗਾ। ਸੰਯੁਕਤ ਸਮਾਜ ਮੋਰਚਾ ਵਲੋਂ ਬਾਕੀ ਉਮੀਦਵਾਰਾਂ ਦਾ ਐਲਾਨ ਭਲਕੇ ਜਾਂ 19 ਜਨਵਰੀ ਨੂੰ ਕਰਨ ਦੀ ਸੰਭਾਵਨਾ ਹੈ।
ਸੰਯੁਕਤ ਸਮਾਜ ਮੋਰਚਾ ਨੇ ਲਖਵਿੰਦਰ ਸਿੰਘ ਨੂੰ ਫਿਰੋਜ਼ਪੁਰ ਸ਼ਹਿਰੀ, ਕੁਲਦੀਪ ਸਿੰਘ ਬਜੀਦਪੁਰ ਨੂੰ ਨਵਾਂਸ਼ਹਿਰ, ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਅਤੇ ਤਰੁਣ ਜੈਨ ਬਾਵਾ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਹਰਕੀਰਤ ਸਿੰਘ ਰਾਣਾ ਨੂੰ ਆਤਮ ਨਗਰ, ਗੁਰਪ੍ਰੀਤ ਸਿੰਘ ਕੋਟਲੀ ਨੂੰ ਗਿੱਦੜਬਾਹਾ, ਸੁਖਵਿੰਦਰ ਕੁਮਾਰ ਨੂੰ ਮਲੋਟ, ਅਨੁਰੂਪ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ। ਇਸੇ ਦੌਰਾਨ ਸਿਮਰਦੀਪ ਸਿੰਘ ਨੂੰ ਪਾਇਲ, ਬੂਟਾ ਸਿੰਘ ਸ਼ਾਦੀਪੁਰ ਨੂੰ ਸਨੌਰ, ਬਾਬਾ ਚਮਕੌਰ ਸਿੰਘ ਨੂੰ ਭੁੱਚੋ, ਸਰਬਜੀਤ ਸਿੰਘ ਨੂੰ ਧੂਰੀ, ਮੇੜਾ ਸਿੰਘ ਅਣਜਾਣ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਡਾ. ਸਤਨਾਮ ਸਿੰਘ ਨੂੰ ਰਾਜਾਸਾਂਸੀ, ਸੁਰਿੰਦਰ ਸਿੰਘ ਢਡੀਆਂ ਨੂੰ ਜਲਾਲਾਬਾਦ, ਡਾ. ਅਮਰਜੀਤ ਸਿੰਘ ਮਾਨ ਨੂੰ ਸੁਨਾਮ, ਭਗਵੰਤ ਸਿੰਘ ਸਮਾਓ ਨੂੰ ਭਦੌੜ, ਅਭਿਕਰਣ ਸਿੰਘ ਨੂੰ ਬਰਨਾਲਾ, ਗੁਰਨਾਮ ਸਿੰਘ ਨੂੰ ਮਾਨਸਾ ਅਤੇ ਛੋਟਾ ਸਿੰਘ ਨੂੰ ਸਰਦੂਲਗੜ੍ਹ ਤੋਂ ਟਿਕਟ ਦਿੱਤੀ ਗਈ ਹੈ।
ਇਸੇ ਦੌਰਾਨ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਚਡੂਨੀ ਦੀ ਪਾਰਟੀ ਨੂੰ ਪੰਜਾਬ ਅੰਦਰ 10 ਸੀਟਾਂ ਦਿੱਤੀਆਂ ਜਾਣਗੀਆਂ। ਰਾਜੇਵਾਲ ਅੱਜ ਘਨੌਰ ਵਿਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਪ੍ਰੇਮ ਸਿੰਘ ਭੰਗੂ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਲਈ ਪੁੱਜੇ ਸਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …