6.4 C
Toronto
Friday, December 19, 2025
spot_img
Homeਪੰਜਾਬਨਜਾਇਜ਼ ਮਾਈਨਿੰਗ ਦੇ ਮਾਮਲੇ 'ਚ ਖਹਿਰਾ ਨੇ ਚੰਨੀ ਨੂੰ ਲਿਆਂਦਾ ਸਾਹਮਣੇ

ਨਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਖਹਿਰਾ ਨੇ ਚੰਨੀ ਨੂੰ ਲਿਆਂਦਾ ਸਾਹਮਣੇ

ਖਹਿਰਾ ਨੇ ਸਬੂਤ ਦਿਖਾਉਂਦਿਆਂ ਚੰਨੀ ਨੂੰ ਫਸਾਉਣ ਦਾ ਕੀਤਾ ਯਤਨ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ। ਖਹਿਰਾ ਨੇ ਕਿਹਾ ਕਿ ਚੰਨੀ ਆਪਣੇ ਭਾਣਜੇ ਰਾਹੀ ਸੂਬੇ ਵਿਚ ਨਾਜਾਇਜ ਮਾਈਨਿੰਗ ਕਰ ਰਹੇ ਹਨ। ਪੱਤਰਕਾਰਾਂ ਸਾਹਮਣੇ ਸਬੂਤ ਪੇਸ਼ ਕਰਦਿਆਂ ਖਹਿਰਾ ਨੇ ਕਿਹਾ ਕਿ ਨਵਾਂਸ਼ਹਿਰ ਦੇ ਮਲਕਪੁਰ ਪਿੰਡ ਦੀ ਜੋ ਖੱਡ ਕੁਦਰਤਦੀਪ ਸਿੰਘ ਨੂੰ ਅਲਾਟ ਕੀਤੀ ਗਈ ਉਹ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ ਹਨੀ ਦਾ ਨਜਦੀਕੀ ਅਤੇ ਉਸ ਦਾ ਵਪਾਰਕ ਭਾਈਵਾਲ ਹੈ।
ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਰਸੋਈਏ ਅਮਿਤ ਬਹਾਦਰ ਰਾਹੀਂ ਆਪਣਾ ਪੈਸਾ ਰੇਤ ਦੀਆ ਖੱਡਾਂ ਵਿੱਚ ਲਗਾਇਆ ਸੀ ਉਸੇ ਤਰ੍ਹਾਂ ਹੀ ਚੰਨੀ ਨੇ ਇਹ ਹਨੀ ਦੇ ਰਾਹੀ ਲਗਾਇਆ ਹੈ। ਉਨ੍ਹਾਂ ਕਿਹਾ ਕਿ ਹਨੀ ਨੇ ਰੇਤ ਦੀਆਂ ਖੱਡਾਂ ਲੈਣ ਲਈ ਪੰਜਾਬ ਰੀਅਲਟਰ ਕੰਪਨੀ ਨਾਮਕ ਫਰਮ ਬਣਾਈ ਸੀ। ਖਹਿਰਾ ਨੇ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਕੀਤੀ ਜਾਣੀ ਚਾਹੀਦੀ ਹੈ।

RELATED ARTICLES
POPULAR POSTS