ਸੰਗਤ ਦੇ ਜੂਠੇ ਭਾਂਡੇ ਮਾਂਜੇ ਅਤੇ ਜੋੜੇ ਸਾਫ ਕਰਨ ਦੀ ਕੀਤੀ ਸੇਵਾ
ਅੰਮ੍ਰਿਤਸਰ/ਬਿਊਰੋ ਨਿਊਜ਼
ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਪਣੀ ਧਾਰਮਿਕ ਸਜ਼ਾ ਦੀ ਸ਼ੁਰੂਆਤ ਕਰ ਚੁੱਕੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ। ਇੱਥੇ ਮਲੂਕਾ ਨੂੰ ਲਗਾਤਾਰ ਤਿੰਨ ਦਿਨ ਤੱਕ ਸੇਵਾ ਕਰਨੀ ਪਵੇਗੀ। ਸਭ ਤੋਂ ਪਹਿਲਾਂ ਮਲੂਕਾ ਨੇ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ। ਉਪਰੰਤ ਮਲੂਕਾ ਨੇ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਸੰਗਤ ਦੇ ਜੂਠੇ ਭਾਂਡੇ ਮਾਂਜਣ ਦੇ ਨਾਲ ਜੋੜਾ ਘਰ ਵਿੱਚ ਜੋੜੇ ਸਾਫ ਕਰਨ ਦੀ ਸੇਵਾ ਵੀ ਕੀਤੀ।
ਤਿੰਨ ਦਿਨ ਬਾਅਦ ਸਾਹਮਣੇ ਆ ਹੀ ਜਾਵੇਗਾ ਕਿ ਸਿਕੰਦਰ ਸਿੰਘ ਮਲੂਕਾ ਨੇ ਧਾਰਮਿਕ ਆਦੇਸ਼ ਮੁਤਾਬਕ ਪੂਰੀ ਤਨਦੇਹੀ ਨਾਲ ਇਹ ਸਜ਼ਾ ਪੂਰੀ ਕੀਤੀ ਜਾਂ ਮਹਿਜ਼ ਖਾਨਾਪੂਰਤੀ । ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਤਲਵੰਡੀ ਸਾਬੋ ਵਿਖੇ ਸੇਵਾ ਕਰਨ ਪਹੁੰਚੇ ਸਿਕੰਦਰ ਸਿੰਘ ਮਲੂਕਾ ਦਾ ਕੁਝ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਸੀ।
Check Also
ਕਿਸਾਨ ਆਗੂਆਂ ਦੀ ਬੈਠਕ ਰਹੀ ਬੇਨਤੀਜਾ ਅਤੇ ਅਗਲੇ ਗੇੜ ਦੀ ਬੈਠਕ 18 ਨੂੰ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚਲਦੀ ਬੈਠਕ ’ਚੋਂ ਉੱਠ ਕੇ ਚਲੇ ਗਏ ਪਟਿਆਲਾ/ਬਿਊਰੋ ਨਿਊਜ਼ ਸੰਯੁਕਤ …