Breaking News
Home / ਪੰਜਾਬ / ਗੜ੍ਹਸ਼ੰਕਰ ਹਲਕੇ ਦੇ ਦੋ ਪਿੰਡਾਂ ਨੇ ਵੋਟਾਂ ਦਾ ਕੀਤਾ ਮੁਕੰਮਲ ਬਾਈਕਾਟ

ਗੜ੍ਹਸ਼ੰਕਰ ਹਲਕੇ ਦੇ ਦੋ ਪਿੰਡਾਂ ਨੇ ਵੋਟਾਂ ਦਾ ਕੀਤਾ ਮੁਕੰਮਲ ਬਾਈਕਾਟ

ਬਸਿਆਲਾ ਅਤੇ ਰਸੂਲਪੁਰ ’ਚ ਨਹੀਂ ਪਈ ਇਕ ਵੀ ਵੋਟ
ਗੜ੍ਹਸ਼ੰਕਰ/ਬਿਊਰੋ ਨਿਊਜ਼
ਪੰਜਾਬ ਵਿਚ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਲੰਘੇ ਕੱਲ੍ਹ ਮੁਕੰਮਲ ਹੋ ਗਿਆ ਸੀ। ਪੰਜਾਬ ਦੇ ਕੁਝ ਕੁ ਪਿੰਡਾਂ ਵਿਚ ਵੋਟਿੰਗ ਮਸ਼ੀਨਾਂ ਖਰਾਬ ਰਹਿਣ ਦੀਆਂ ਖਬਰਾਂ ਮਿਲਣ ਤੋਂ ਇਲਾਵਾ ਵੋਟਿੰਗ ਪ੍ਰਕਿਰਿਆ ਨਿਰਵਿਘਨ ਚੱਲੀ। ਪਰ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿਚ ਪੈਂਦੇ ਦੋ ਪਿੰਡਾਂ ਬਸਿਆਲਾ ਅਤੇ ਰਸੂਲਪੁਰ ਦੇ ਲੋਕਾਂ ਵਲੋਂ ਇਨ੍ਹਾਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਅਤੇ ਦੋਵਾਂ ਪਿੰਡਾਂ ਵਿਚ ਇਕ ਵੀ ਵੋਟ ਪੋਲ ਨਹੀਂ ਹੋਈ।
ਇਨ੍ਹਾਂ ਦੋਵਾਂ ਪਿੰਡਾਂ ਦੇ ਲੋਕਾਂ ਦੀ ਮੰਗ ਸੀ ਕਿ ਜਦ ਤੱਕ ਇਨ੍ਹਾਂ ਦੇ ਪਿੰਡ ਤੋਂ ਨਵਾਂਸ਼ਹਿਰ ਨੂੰ ਜਾਣ ਵਾਲੇ ਲਿੰਕ ਰੋਡ ’ਤੇ ਪੈਣ ਵਾਲੇ ਰੇਲਵੇ ਫਾਟਕ ਨੂੰ ਖੋਲ੍ਹਿਆ ਨਹੀਂ ਜਾਂਦਾ, ਤਦ ਤੱਕ ਪਿੰਡ ਦਾ ਕੋਈ ਵੀ ਵਿਅਕਤੀ ਵੋਟ ਨਹੀਂ ਪਾਵੇਗਾ। ਇਸਦੇ ਚੱਲਦਿਆਂ ਦੋਵਾਂ ਪਿੰਡਾਂ ਦੇ ਕਿਸੇ ਵੀ ਵਿਅਕਤੀ ਨੇ ਵੋਟ ਨਹੀਂ ਪਾਈ। ਹਾਲਾਂਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਗਈ ਸੀ ਕਿ ਵੋਟਿੰਗ ਕਰਨ ਲਈ ਲੋਕ ਅੱਗੇ ਆਉਣ, ਪਰ ਪ੍ਰਸ਼ਾਸਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋਈਆਂ।

 

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …