24.7 C
Toronto
Wednesday, August 12, 2026
spot_img
HomeਕੈਨੇਡਾFrontਆਈ.ਡੀ.ਬੀ.ਆਈ. ਬੈਂਕ ’ਚ 61 ਫੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ ਅਤੇ ਐਲ.ਆਈ.ਸੀ.

ਆਈ.ਡੀ.ਬੀ.ਆਈ. ਬੈਂਕ ’ਚ 61 ਫੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ ਅਤੇ ਐਲ.ਆਈ.ਸੀ.

ਆਈ.ਡੀ.ਬੀ.ਆਈ. ਬੈਂਕ ’ਚ 61 ਫੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ ਅਤੇ ਐਲ.ਆਈ.ਸੀ.
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਅਤੇ ਲਾਈਫ ਇੰਸੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਮਿਲ ਕੇ ਆਈ.ਡੀ.ਬੀ.ਆਈ. ਬੈਂਕ ਵਿਚ ਆਪਣੀ ਕਰੀਬ 61 ਫੀਸਦੀ ਹਿੱਸੇਦਾਰੀ ਵੇਚਣ ਦੀ ਤਿਆਰੀ ਵਿਚ ਹੈ। ਇਸ ਦੇ ਚੱਲਦਿਆਂ ਕੈਨੇਡਾ ਦੇ ਫੇਅਰਫੈਕਸ ਫਾਈਨੈਂਸ਼ੀਅਲ ਹੋਡਲਿੰਗਜ਼ ਅਤੇ ਦੁਬਈ ਦੇ ਅਮੀਰਾਤ ਐਨ.ਬੀ.ਡੀ. ਨੇ ਇਸ ਲਈ ਬੋਲੀਆਂ ਲਗਾਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਡੀਲ ਨੂੰ ਅਗਲੇ ਮਹੀਨੇ ਤੱਕ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੈਂਕ ਵਿਚ ਹਿੱਸੇਦਾਰੀ ਵਿਕਰੀ ਦੀ ਪ੍ਰੋਸੈਸ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਲੰਘੇ ਸੋਮਵਾਰ ਨੂੰ ਬਿਊਰੋਕਰੇਟਸ ਦੇ ਇਕ ਪੈਨਲ ਦੀ ਮੀਟਿੰਗ ਹੋਈ ਸੀ। ਜਿਸ ਵਿਚ ਇਸ ਟਰਾਂਜੈਕਸ਼ਨ ਨੂੰ ਅੱਗੇ ਵਧਾਉਣ ਲਈ ਰੀਵਿਊ ਕੀਤਾ ਗਿਆ ਸੀ। ਇਸਦੇ ਚੱਲਦਿਆਂ ਹੁਣ ਕੰਪਨੀਆਂ ਦੀਆਂ ਰਿਵਾਈਜ਼ ਬੋਲੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਆਈ.ਡੀ.ਬੀ.ਆਈ. ਬੈਂਕ ਵਿਚ ਕੰਟਰੋਲਿੰਗ ਹਿੱਸੇਦਾਰੀ ਹਾਸਲ ਕਰਨ ਲਈ ਦੋ ਮੁੱਖ ਦਾਅਵੇਦਾਰ ਮੈਦਾਨ ਵਿਚ ਹਨ। ਪਹਿਲਾ ‘ਫੇਅਰ ਫੈਕਸ ਫਾਈਨੈਂਸੀਅਲ ਹੋਲਡਿੰਗਜ਼’ ਹੈ, ਜੋ ਕਿ ਭਾਰਤੀ ਮੂਲ ਦੇ ਕੈਨੇਡੀਅਨ ਅਰਬਪਤੀ ਪ੍ਰੇਮ ਵਾਤਸਾ ਦੀ ਮਲਕੀਅਤ ਵਾਲੀ ਕੰਪਨੀ ਹੈ। ਦੂਜਾ ਦਾਅਵੇਦਾਰ ਦੁਬਈ ਦਾ ਇਕ ਪ੍ਰਮੁੱਖ ਬੈਂਕਿੰਗ ਸਮੂਹ ਅਮੀਰਾਤ ਐਨ.ਬੀ.ਡੀ. ਹੈ।

RELATED ARTICLES
POPULAR POSTS