-10.4 C
Toronto
Friday, January 30, 2026
spot_img
Homeਪੰਜਾਬਪਹਿਲੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਕੈਪਟਨ ਅਮਰਿੰਦਰ ਨੇ...

ਪਹਿਲੇ ਵਿਸ਼ਵ ਯੁੱਧ ‘ਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਕੈਪਟਨ ਅਮਰਿੰਦਰ ਨੇ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀਆਂ ਸਣੇ ਰਾਸ਼ਟਰਮੰਡਲ ਦੇਸ਼ਾਂ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਿਸ਼ਵ ਜੰਗ-1 ਹੈਲੇਸ ਮੈਮੋਰੀਅਲ ਦਾ ਦੌਰਾ ਕੀਤਾ। ਇਨ੍ਹਾਂ ਫੌਜੀਆਂ ਨੇ ਗੈਲੀਪੋਲੀ ਮੁਹਿੰਮ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।
ਉਹ ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੀ 100ਵੀਂ ਵਰ੍ਹੇਗੰਢ ਮੌਕੇ ਸੇਯਿਤ ਅਲੀ ਵਾਬੂਕ ਦੀ ਯਾਦਗਾਰ ਤੁਰਕਿਸ਼ ਮੈਮੋਰੀਅਲ ਵਿਖੇ ਵੀ ਗਏ। ਸੇਯਿਤ ਵਾਬੂਕ ਨੂੰ ਆਮ ਤੌਰ ‘ਤੇ ਕੋਰਪੋਰਲ ਸੇਯਿਤ ਵਜੋਂ ਜਾਣਿਆ ਜਾਂਦਾ ਹੈ ਜੋ ਪਹਿਲੀ ਵਿਸ਼ਵ ਜੰਗ ਦੌਰਾਨ ਓਟੋਮੈਨ ਫੌਜ ਦੇ ਗਵਰਨਰ ਸਨ। ਕੈਪਟਨ ਨੇ ਹੈਲੇਸ ਮੈਮੋਰੀਅਲ ਤੇ ਕਾਮਨਵੈਲਥ ਵਾਰ ਗਰੇਵਜ਼ ਕਮਿਸ਼ਨ ਮੈਮੋਰੀਅਲ ਵਿੱਚ ਵੀ ਸਮਾਂ ਗੁਜ਼ਾਰਿਆ। ਇਹ ਯਾਦਗਾਰ ਤੁਰਕੀ ਵਿੱਚ ਸੇਦ ਏਲ ਬਹਰ ਨੇੜੇ ਹੈ। ਉਨ੍ਹਾਂ ਪੰਜਾਬ ਵਾਸੀਆਂ ਵਲੋਂ ਯਾਦਗਾਰ ਵਿਖੇ ਫੁੱਲਮਾਲਾਵਾਂ ਭੇਟ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਗੈਲੀਪੋਲੀ ਮੁਹਿੰਮ ਦੌਰਾਨ ਜਾਨਾਂ ਨਿਛਾਵਰ ਕਰਨ ਵਾਲੇ ਫੌਜੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ। ਇਹ ਯਾਦਗਾਰ ਕਾਮਨਵੈਲਥ ਦੇ 20956 ਫੌਜੀਆਂ ਦੀ ਯਾਦਗਾਰ ਵਿੱਚ ਬਣਾਈ ਗਈ ਹੈ। ਇਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਇਸ ਇਲਾਕੇ ਦੀ ਮੁਹਿੰਮ ਵਿੱਚ ਆਪਣਾ ਬਲੀਦਾਨ ਦਿੱਤਾ ਸੀ। ਦੱਸਣਯੋਗ ਹੈ ਕਿ ਬਰਤਾਨੀਆ ਅਤੇ ਭਾਰਤੀ ਫੌਜਾਂ ਦੇ ਜਿਨ੍ਹਾਂ ਫੌਜੀਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਸਨ, ਉਨ੍ਹਾਂ ਦੇ ਨਾਂ ਯਾਦਗਾਰ ਵਿੱਚ ਉਕਰੇ ਹੋਏ ਹਨ। 29ਵੀਂ ਇੰਡੀਅਨ ਇਨਫੈਂਟਰੀ ਬ੍ਰਿਗੇਡ 14ਵੀਂ ਫਿਰੋਜ਼ਪੁਰ ਸਿੱਖ ਨਾਲ ਸਬੰਧਿਤ ਸੀ ਅਤੇ ਸੂਜ਼ ਵਿਖੇ ਦਸਵੀਂ ਡਵੀਜ਼ਨ ਦਾ ਹਿੱਸਾ ਸੀ। ਇਸ ਤੋਂ ਪਹਿਲਾਂ ਤੁਰਕਿਸ਼ ਮੈਮੋਰੀਅਲ ਵਿੱਚ ਮੁੱਖ ਮੰਤਰੀ ਦਾ ਗੈਲੀਪੋਲੀ ਦੇ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਇਸਮਾਈਲ ਕੇਸ਼ਦੀਮੀਰ ਨੇ ਸਵਾਗਤ ਕੀਤਾ।

RELATED ARTICLES
POPULAR POSTS