21 C
Toronto
Sunday, September 13, 2026
spot_img
Homeਪੰਜਾਬਨਵਜੋਤ ਸਿੱਧੂ ਨੇ ਵੀ ਕੀਤਾ ਟਵੀਟ

ਨਵਜੋਤ ਸਿੱਧੂ ਨੇ ਵੀ ਕੀਤਾ ਟਵੀਟ

ਨਵਜੋਤ ਸਿੱਧੂ ਨੇ ਵੀ ਕੀਤਾ ਟਵੀਟਕਿਹਾ, ਕਿਸਾਨਾਂ ਖਿਲਾਫ ਕੋਈ ਸਰਕਾਰ ਕਦੇ ਨਹੀਂ ਜਿੱਤੀ
ਜਲੰਧਰ, ਬਿਊਰੋ ਨਿਊਜ਼
ਦਿੱਲੀ ‘ਚ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕੀਤੀ ਹੈ। ਇਸੇ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਕੁਝ ਆਗੂ ਗੋਲ ਮੋਲ ਗੱਲਾਂ ਨਾਲ ਇਸ ‘ਤੇ ਪ੍ਰਤਿਕਿਰਿਆ ਜ਼ਾਹਰ ਕਰ ਰਹੇ ਹਨ। ਇਨ੍ਹਾਂ ‘ਚੋਂ ਇਕ ਹਨ ਚਰਚਾ ਵਿਚ ਰਹਿਣ ਵਾਲੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ। ਉਨ੍ਹਾਂ ਨੇ ਇਕ ਵਾਰ ਫਿਰ ਕੈਪਟਨ ਦੇ ਉਲਟ ਆਪਣਾ ਅਲੱਗ ਸੁਰ ਛੇੜਿਆ ਹੈ। ਲਾਲ ਕਿਲ੍ਹੇ ਤੇ ਦਿੱਲੀ ਦੇ ਹੋਰ ਹਿੱਸਿਆਂ ‘ਚ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਹਿੰਸਾ ਤੋਂ ਬਾਅਦ ਨਵੋਜਤ ਸਿੰਘ ਨੇ ਟਵੀਟ ਕਰਕੇ ਕੇਂਦਰ ਸਰਕਾਰ ‘ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਇਤਿਹਾਸ ਤੋਂ ਸਬਕ ਨਹੀਂ ਸਿਖਦੇ ਹੋ ਤਾਂ ਇਹ ਖ਼ੁਦ ਨੂੰ ਦੁਹਰਾਉਂਦਾ ਹੈ। ਇਤਿਹਾਸ ਸਾਨੂੰ ਦੱਸਦਾ ਹੈ ਕਿ ਕਿਸਾਨਾਂ ਖਿਲਾਫ ਕੋਈ ਸਰਕਾਰ ਕਦੇ ਨਹੀਂ ਜਿੱਤੀ ਹੈ।

RELATED ARTICLES
POPULAR POSTS