20.1 C
Toronto
Saturday, August 22, 2026
spot_img
Homeਪੰਜਾਬਸੀਬੀਆਈ ਨੇ ਚੰਡੀਗੜ੍ਹ ਪੁਲਿਸ ਦਾ ਸਬ ਇੰਸਪੈਕਟਰ ਰਿਸ਼ਵਤ ਲੈਂਦਾ ਫੜਿਆ

ਸੀਬੀਆਈ ਨੇ ਚੰਡੀਗੜ੍ਹ ਪੁਲਿਸ ਦਾ ਸਬ ਇੰਸਪੈਕਟਰ ਰਿਸ਼ਵਤ ਲੈਂਦਾ ਫੜਿਆ

ਦੋਸ਼ੀ ਮੁਲਜ਼ਮ ਨੂੰ ਛੱਡਣ ਲਈ ਕੀਤੀ ਸੀ 9 ਲੱਖ ਰੁਪਏ ਦੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੇ ਸੈਕਟਰ 31 ਸਥਿਤ ਪੁਲਿਸ ਥਾਣੇ ਵਿਚ ਸੀ. ਬੀ. ਆਈ. ਨੇ ਰਿਸ਼ਵਤ ਲੈਣ ਵਾਲੇ ਸਬ ਇੰਸਪੈਕਟਰ ਮੋਹਨ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਨੂੰ ਛੱਡਣ ਲਈ ਸਬ ਇੰਸਪੈਕਟਰ ਮੋਹਨ ਸਿੰਘ ਉਸ ਦੇ ਪਰਿਵਾਰ ਕੋਲੋਂ 9 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਰਕਮ ਵਿਚੋਂ ਜਦੋਂ ਸਬ ਇੰਸਪੈਕਟਰ ਪਰਿਵਾਰ ਵਾਲਿਆਂ ਕੋਲੋਂ 2 ਲੱਖ ਰੁਪਿਆ ਲੈ ਰਿਹਾ ਸੀ ਤਾਂ ਉਸ ਨੂੰ ਸੀ. ਬੀ. ਆਈ. ਵਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਚੇਤੇ ਰਹੇ ਕਿ ਡੇਰਾਬੱਸੀ ਦੇ ਰਹਿਣ ਵਾਲੇ ਪ੍ਰੇਮ ਨੇ ਇਸ ਦੀ ਸ਼ਿਕਾਇਤ ਸੀ.ਬੀ.ਆਈ. ਨੂੰ ਕੀਤੀ ਸੀ।

RELATED ARTICLES
POPULAR POSTS